ਇੰਦÏਰ, 3 ਫਰਵਰੀ (ਰਤਨਜੀਤ ਸਿੰਘ ਸ਼ੈਰੀ)-ਅੱਜ ਤੇਜ਼ੀ ਨਾਲ ਰੁੱਖਾਂ ਦੀ ਕਟਾਈ ਹੋ ਰਹੀ ਹੈ | ਪ੍ਰਕਰਤੀ ਦੀ ਸੰਭਾਲ ਕਰਨਾ ਅੱਜ ਦੀ ਸਮੇਂ ਦੀ ਮੁੱਖ ਲੋੜ ਹੈ | ਇਹ ਵਿਚਾਰ ਬੀਬੀ ਗੁਲਜੀਤ ਕÏਰ ਕੋਮਲ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਇੰਦੌਰ ਨੇ ਪ੍ਰਗਟਾਏ | ਸ੍ਰੀ ਗੁਰੂ ਹਰਿਰਾਇ ਜੀ ਦਾ ਪ੍ਰਕਾਸ਼ ਪੁਰਬ ਨਿਊ ਰਾਣੀ ਬਾਗ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਹਿਜ ਪਾਠ ਦੀ ਸਮਾਪਤੀ ਨਾਲ ਹੋਈ, ਜੋਕਿ ਬੀਬੀ ਸਤਪਾਲ ਕÏਰ ਬੇਦ ਵਲੋਂ ਕੀਤੀ ਗਈ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਰਾਗ ਬਸੰਤ ਦੀ ਵਾਰ, 3 ਪÏੜੀਆ ਦਾ ਗਾਇਨ ਤੇ ਕੀਰਤਨ ਬੀਬੀ ਗੁੜੀਆ ਕÏਰ ਚਾਵਲਾ, ਸੁਰਿੰਦਰ ਕੌਰ ਸੈਣੀ, ਹਰਪ੍ਰੀਤ ਕÏਰ ਖਨੂਜਾ, ਹਰਜੀਤ ਕÏਰ ਛਾਬੜਾ, ਕੁਲਵੰਤ ਕÏਰ ਅਜਮਾਨੀ ਤੇ ਪਰਮਿੰਦਰ ਕੌਰ ਸ਼ੀਨੀ ਵਲੋਂ ਕੀਤਾ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਲੱਕੀ ਛਾਬੜਾ ਵਲੋਂ ਸਭ ਦਾ ਧੰਨਵਾਦ ਪ੍ਰਗਟ ਕਰਦਿਆਂ ਵਧਾਈ ਦਿੱਤੀ ਗਈ | ਗਿਆਨੀ ਹਰੀ ਸਿੰਘ ਨੇ ਸੁਖ-ਸ਼ਾਂਤੀ ਤੇ ਆਪਸੀ ਪਿਆਰ ਤੇ ਸਦਭਾਵਨਾ ਬਣਾਈ ਰੱਖਣ ਲਈ ਅਰਦਾਸ ਕੀਤੀ ਗਈ |