14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਵਿਸ਼ਵ ਕੈਂਸਰ ਜਾਗਰੂਕਤਾ ਦਿਵਸ 'ਤੇ ਮੁਫ਼ਤ ਸਰਵਾਈਕਲ ਕੈਂਸਰ ਜਾਂਚ ਕੈਂਪ <br/>

Ad Position 21
No active advertisement
ਕਾਲਾਂਵਾਲੀ 'ਚ ਮੁਫ਼ਤ ਕੈਂਪ ਦੌਰਾਨ ਮਰੀਜਾਂ ਦੀ ਜਾਂਚ ਕਰਦੇ ਡਾਕਟਰ | ਤਸਵੀਰ : ਪੰਨੀਵਾਲੀਆ <br/> 05-02-2026
ਕਾਲਾਂਵਾਲੀ/ਸਿਰਸਾ, 4 ਫਰਵਰੀ (ਭੁਪਿੰਦਰ ਪੰਨੀਵਾਲੀਆ)- ਆਲ ਇੰਡੀਆ ਤੇਰਾ ਪੰਥ ਮਹਿਲਾ ਮੰਡਲ ਦੀ ਦੇਖਰੇਖ ਹੇਠ ਤੇਰਾਪੰਥ ਮਹਿਲਾ ਮੰਡਲ ਕਾਲਾਂਵਾਲੀ ਨੇ ਭਾਰਤ ਵਿਕਾਸ ਪ੍ਰੀਸ਼ਦ ਮਹਿਲਾ ਮੰਡਲ ਸ਼ਾਖਾ ਕਾਲਾਂਵਾਲੀ ਦੇ ਸਹਿਯੋਗ ਨਾਲ ਤੇਰਾਪੰਥ ਭਵਨ ਕਾਲਾਂਵਾਲੀ ਵਿਖੇ ਵਿਸ਼ਵ ਕੈਂਸਰ ਦਿਵਸ 'ਤੇ ਸਰਵਾਈਕਲ ਕੈਂਸਰ ਜਾਗਰੂਕਤਾ ਜਾਂਚ ਕੈਂਪ 'ਆਰੋਗਯਮ' ਲਾਇਆ | ਇਸ ਕੈਂਪ ਦਾ ਉਦਘਾਟਨ ਨਗਰ ਕੌਂਸਲਰ ਸ਼੍ਰੀਮਤੀ ਮਧੂ ਗੋਇਲ ਨੇ ਕੀਤਾ | ਕੈਂਪ ਕੋਆਰਡੀਨੇਟਰ ਦੇਵਾ ਕੀਰਤੀ ਗਰਗ ਨੇ ਦੱਸਿਆ ਕਿ ਇਸ ਕੈਂਪ ਵਿੱਚ 50 ਅÏਰਤਾਂ ਦਾ ਸਰਵਾਈਕਲ ਕੈਂਸਰ ਦੀ ਜਾਂਚ ਡਾ. ਮੀਨਾਕਸ਼ੀ ਅਗਰਵਾਲ ਅਤੇ ਉਨ੍ਹਾਂ ਦੀ ਟੀਮ ਦੁਆਰਾ ਕੀਤੀ ਗਈ | ਮੈਕਸ ਲੈਬ ਦੇ ਗੁਰਚਰਨ ਮੋਂਗਾ ਅਤੇ ਅਜੈ ਨੇ ਮੁਫ਼ਤ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਕੇ ਆਪਣੀਆਂ ਸੇਵਾਵਾਂ ਦਿੱਤੀਆਂ | ਇਸ ਮੌਕੇ 'ਤੇ ਆਰਚਯਸ਼੍ਰੀ ਤੁਲਸੀ ਮਹਾਪ੍ਰਗਿਆ ਹੋਮਿਓਪੈਥਿਕ ਹਸਪਤਾਲ ਨੇ 45 ਮਰੀਜ਼ਾਂ ਨੂੰ ਸ਼ੂਗਰ, ਪੱਥਰੀ, ਸਿਸਟ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਨ ਤੋਂ ਬਾਅਦ ਮੁਫ਼ਤ ਹੋਮਿਓਪੈਥਿਕ ਦਵਾਈਆਂ ਪ੍ਰਦਾਨ ਕੀਤੀਆਂ, ਜਿਸ ਵਿੱਚ ਡਾ. ਸੋਹਣਾ ਸਿੰਘ ਅਤੇ ਪ੍ਰੀਤੀ ਨੇ ਸੇਵਾਵਾਂ ਦਿੱਤੀਆਂ | ਇਸ ਮੌਕੇ 'ਤੇ ਤੇਰਾਪੰਥ ਮਹਿਲਾ ਮੰਡਲ ਪ੍ਰਧਾਨ ਸਨੇਹ ਲਤਾ ਸਿੰਗਲਾ, ਸਕੱਤਰ ਰਜਨੀ ਜਿੰਦਲ, ਭਾਰਤ ਵਿਕਾਸ ਪਰੀਸ਼ਦ ਮਹਿਲਾ ਮੁਖੀ ਕਿਰਨ ਗਰਗ, ਸਹਿ-ਮਹਿਲਾ ਮੁਖੀ ਮਧੂ ਗਰਗ, ਪਿੰਕੀ ਸਿੰਗਲਾ, ਰਜਨੀ ਗਰਗ, ਨੀਤੂ ਬਾਂਸਲ, ਪੁਸ਼ਪਾ ਸਿੰਗਲਾ, ਰੀਆ ਗੋਇਲ, ਸੁਰਿੰਦਰ ਮੱਕੜ, ਕਾਂਤਾ ਬਾਂਸਲ, ਸੀਮਾ ਵਰਮਾ, ਸੰਗੀਤਾ ਗੋਇਲ, ਸੋਮਾ ਰਾਣੀ, ਸ਼ਸ਼ੀ ਰਾਣੀ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਦੁਕਾਨਦਾਰਾਂ ਨੇ ਸੈਂਟਰ ਪਾਰਕਿੰਗ ਨੂੰ ਲੈ ਕੇ ਕੀਤਾ ਹੰਗਾਮਾ ਨਗਰ ਪ੍ਰੀਸ਼ਦ ਚੇਅਰਮੈਨ ਅਤੇ ਟਰੈਫਿਕ ਇੰਚਾਰਜ ਨੇ ਦਖਲ ਦਿ... ਅਗਲੀ ਖ਼ਬਰ ਵਿਦਿਆਰਥਣਾਂ ਦੀਆਂ ਸਮੱਸਿਆਵਾਂ ਸੰਬੰਧੀ ਵਾਈਸ ਚਾਂਸਲਰ ਨੂੰ ਮੰਗ-ਪੱਤਰ ਸੌਂਪਿਆ <br/>
Ad Position 24