07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਤਰਕਸ਼ੀਲ ਸੁਸਾਇਟੀ ਵਲੋਂ ਵਿਗਿਆਨਕ ਚੇਤਨਾ ਪਰਖ ਪ੍ਰੀਖਿਆ ਦੇ ਜੇਤੂ ਸਨਮਾਨਿਤ

Ad Position 21
No active advertisement
ਅਜੀਤ ਡੈਸਕ 25-02-2026
ਡੱਬਵਾਲੀ, 24 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਡੱਬਵਾਲੀ ਇਕਾਈ ਵਲੋਂ ਕਰਵਾਏ 'ਵਿਗਿਆਨਕ ਚੇਤਨਾ ਪਰਖ ਪ੍ਰੀਖਿਆ' ਦੇ ਜੇਤੂਆਂ ਨੂੰ ਸੁਤੰਤਰਤਾ ਸੈਨਾਨੀ ਵੈਦ ਰਾਮਦਿਆਲ ਸਰਕਾਰੀ ਮਾਡਲ ਸੰਸਕਿ੍ਤੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਨਮਾਨਿਤ ਕੀਤਾ | ਪ੍ਰੀਖਿਆ ਵਿਚ ਸਕੂਲ ਦੇ ਵਿਦਿਆਰਥੀ ਇਕਨੂਰ, ਖੁਸ਼ਬੂ ਤੇ ਅਰਮਾਨ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਰਹੇ | ਜਦਕਿ ਸ਼ਿਵਮ ਤੇ ਬੰਟੀ ਨੇ ਸਾਂਝਾ ਦੂਜਾ ਸਥਾਨ ਹਾਸਿਲ ਕੀਤਾ, ਜਦਕਿ ਹਰਮਨਪ੍ਰੀਤ ਸਿੰਘ ਤੀਜੇ ਸਥਾਨ 'ਤੇ ਰਹੇ | ਜੇਤੂ ਵਿਦਿਆਰਥੀਆਂ ਨੂੰ ਕਿਤਾਬਾਂ ਤੇ ਸਰਟੀਫਿਕੇਟ ਦਿੱਤੇ ਗਏ | ਪ੍ਰੀਖਿਆ ਵਿਚ ਕੁੱਲ 103 ਵਿਦਿਆਰਥੀਆਂ ਨੇ ਹਿੱਸਾ ਲਿਆ | ਸਾਰੇ ਭਾਗੀਦਾਰ ਵਿਦਿਆਰਥੀਆਂ ਨੂੰ ਭਾਗੀਦਾਰੀ ਸਰਟੀਫਿਕੇਟ ਦੇ ਨਾਲ 'ਤਰਕਸ਼ੀਲ ਪਥ' ਰਸਾਲਾ ਵੀ ਦਿੱਤਾ ਗਿਆ | ਸਕੂਲ ਦੇ ਪਿ੍ੰਸੀਪਲ ਲਛਮਣ ਦਾਸ ਨਾਹਰ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਅਪਣਾਉਣ ਅਤੇ ਅੰਧਵਿਸ਼ਵਾਸ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ | ਪ੍ਰੀਖਿਆ ਦੇ ਕਨਵੀਨਰ ਕਿ੍ਸ਼ਨ ਕਾਇਤ ਤੇ ਨਿਰਮਲ ਕੁਮਾਰ ਨੂੰ ਵੀ ਸਨਮਾਨਿਤ ਕੀਤਾ ਜਦਕਿ ਪਰਖ ਪ੍ਰੀਖਿਆ 'ਚ ਸਹਿਯੋਗ ਲਈ ਨਿਸ਼ਾ ਜਸੂਜਾ ਤੇ ਕਨਿਕਾ ਗੋਇਲ ਦੀ ਵਿਸ਼ੇਸ਼ ਸਰਾਹਨਾ ਕੀਤੀ ਗਈ | ਤਰਕਸ਼ੀਲ ਦੇ ਇਕਾਈ ਪ੍ਰਧਾਨ ਜਗਤਾਰ ਸਿੰਘ ਤੇ ਪਵਨ ਬਾਂਸਲ ਨੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਪੁਸਤਕਾਂ ਵੰਡ ਕੇ ਵਿਦਿਆਰਥੀਆਂ ਦਾ ਹੌਸਲਾ ਅਫਜ਼ਾਈ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੰਘਣੀ ਧੁੰਦ 'ਚ ਸੜਕ ਪਾਰ ਕਰ ਰਹੇ ਬਜ਼ੁਰਗ ਦੀ ਸੜਕ ਹਾਦਸੇ 'ਚ ਮੌਤ ਅਗਲੀ ਖ਼ਬਰ 25-02-26
Ad Position 24