ਕਾਲਾਂਵਾਲੀ/ਸਿਰਸਾ, 24 ਫਰਵਰੀ (ਪ.ਪ.)-ਖੇਤਰ ਦੇ ਪਿੰਡ ਮਿਠੜੀ 'ਚ ਇਕ ਬਜ਼ੁਰਗ ਵਿਅਕਤੀ ਨੂੰ ਇਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪਿੰਡ ਔਢਾਂ ਵਾਸੀ ਰੂਪੇਸ਼ਵਰ ਸ਼ਰਮਾ (70) ਹਰ ਰੋਜ਼ ਸਵੇਰੇ 7 ਵਜੇ ਗੁਰਦੁਆਰੇ ਦੇ ਨੇੜੇ ਇਕ ਦੁਕਾਨ ਤੋਂ ਅਖ਼ਬਾਰ ਲੈਂਦਾ ਸੀ | ਸੰਘਣੀ ਧੁੰਦ 'ਚ ਸੜਕ ਪਾਰ ਕਰਦੇ ਸਮੇਂ ਡੱਬਵਾਲੀ ਤੋਂ ਸਿਰਸਾ ਜਾ ਰਹੇ ਇਕ ਤੇਜ਼ ਰਫ਼ਤਾਰ ਕਾਰ ਨੇੇ ਉਸ ਨੂੰ ਟੱਕਰ ਮਾਰ ਦਿੱਤੀ | ਉਸ ਨੂੰ ਤੁਰੰਤ ਔਢਾਂ ਦੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿਥੇ ਇਕ ਡਾਕਟਰ ਨੇ ਉਸ ਨੂੰ ਮਿ੍ਤਕ ਐਲਾਨ ਕਰ ਦਿੱਤਾ | ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਰਾਜੇਂਦਰ ਗੋਦਾਰਾ ਨੇ ਮਿ੍ਤਕ ਦੇ ਪੁੱਤਰ ਦੀਪਕ ਕੁਮਾਰ ਦੇ ਬਿਆਨ ਦੇ ਆਧਾਰ 'ਤੇ ਅਣਪਛਾਤੇ ਡਰਾਈਵਰ ਵਿਰੁੱਧ ਕੇਸ ਦਰਜ ਕਰਕੇ ਪੋਸਟਮਾਰਟਮ ਕਰਵਾਇਆ ਤੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ | ਪਰਿਵਾਰ ਨੇ ਰਾਮਬਾਗ ਮਿਠੜੀ ਵਿਖੇ ਸੋਗਮਈ ਮਾਹੌਲ 'ਚ ਰੂਪੇਸ਼ਵਰ ਸ਼ਰਮਾ ਦਾ ਅੰਤਿਮ ਸੰਸਕਾਰ ਕੀਤਾ |