07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਜਾਖ਼ਲ ਤੋਂ ਖਾਟੂ ਸ਼ਾਮ ਜਾਣ ਲਈ ਬੱਸ ਸੇਵਾ ਹੋਈ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 25-02-2026
ਟੋਹਾਣਾ/ਜਾਖ਼ਲ, 24 ਫ਼ਰਵਰੀ (ਮਨਜੀਤ ਸਿੰਘ)-ਜਾਖ਼ਲ ਮੰਡੀ ਤੋਂ ਖਾਟੂ ਸ਼ਾਮ ਲਈ ਬੱਸ ਦੀ ਸ਼ੁਰੂਆਤ ਹੋ ਗਈ, ਜਿਸ ਨੂੰ ਟੋਹਾਣਾ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਸੰਬੰਧੀ ਜੈਦੀਪ ਬਰਾਲਾ ਨੇ ਦੱਸਿਆ ਕਿ ਜਾਖ਼ਲ ਮੰਡੀ ਤੋਂ ਖਾਟੂ ਸ਼ਾਮ ਦੀ ਯਾਤਰਾ ਲਈ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਦੇ ਯਤਨਾਂ ਸਦਕਾ ਇਸ ਬੱਸ ਦੇ ਚੱਲਣ ਨਾਲ ਖਾਟੂ ਸ਼ਾਮ ਜਾਣ ਵਾਲਿਆਂ ਲਈ ਬਹੁਤ ਸਹੂਲਤ ਪ੍ਰਾਪਤ ਹੋਵੇਗੀ | ਉਨ੍ਹਾਂ ਇਸ ਸੰਬੰਧੀ ਜਾਖ਼ਲ ਤੇ ਟੋਹਾਣਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਇਸ ਦਾ ਸਮਾਂ ਸਵੇਰੇ 10:30 ਵਜੇ ਚੱਲੇਗੀ ਅਤੇ ਟੋਹਾਣਾ ਤੋਂ 11 ਵੱਜ ਕੇ 35 ਮਿੰਟ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਤੇ ਇਹ ਬੱਸ ਵਾਇਆ ਹਿਸਾਰ ਖਾਟੂ ਸ਼ਾਮ ਜਾਵੇਗੀ | ਇਸ ਮੌਕੇ ਉਨ੍ਹਾਂ ਨਾਲ ਭਾਜਪਾ ਸ਼ਹਿਰੀ ਮੰਡਲ ਪ੍ਰਧਾਨ ਰਮਨ ਮੜ੍ਹੀਆ ਮੌਜੂਦ ਰਹੇ | ਇਸ ਸੰਬੰਧੀ ਬੱਸ ਦੇ ਡਰਾਈਵਰ ਸਤੀਸ਼ ਬਾਂਗੜ ਨੇ ਦੱਸਿਆ ਕਿ ਇਹ ਬੱਸ ਰੋਜ਼ਾਨਾ ਜਾਖ਼ਲ ਤੋਂ ਖਾਟੂ ਸ਼ਾਮ ਲਈ ਚੱਲੇਗੀ ਤੇ ਖਾਟੂ ਸ਼ਾਮ ਤੋਂ ਜਾਖ਼ਲ ਚੱਲਿਆ ਕਰੇਗੀ | ਇਹ ਬੱਸ ਸਵੇਰੇ 9 ਵਜੇ ਖਾਟੂ ਸ਼ਾਮ ਤੋਂ ਚੱਲੇਗੀ ਜੋ ਕਿ ਸ਼ਾਮ 5 ਵਜੇ ਦੇ ਲਗਪਗ ਟੋਹਾਣਾ ਪਹੁੰਚੇਗੀ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਚੀਕਾ ਨੇ ਵਿੱਦਿਅਕ ਦੌਰਾ ਕਰਵਾਇਆ <br/> ਅਗਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਵਿਖੇ 'ਸਵੈ-ਰੱਖਿਆ' ਵਿਸ਼ੇ 'ਤੇ ਵਰਕਸ਼ਾਪ <br/>
Ad Position 24