07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਹਰਿਆਣਾ ਸੇਵਾ ਵਿਭਾਗ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੀਆਂ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਜਲਦ ਕਰੇਗਾ ਰੈਪੀਡੋ ਨਾਲ ਸਮਝੌਤਾ ਸਹੀਬੱਧ-ਡੀ. ਸੀ. <br/>

Ad Position 21
No active advertisement
ਅਜੀਤ ਡੈਸਕ 25-02-2026

ਯਮੁਨਾਨਗਰ, 24 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸੂਬਾ ਸਰਕਾਰ ਨੇ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਕਈ ਲੋਕ ਭਲਾਈ ਯੋਜਨਾਵਾਂ ਚਲਾਈਆਂ ਹੋਈਆਂ ਹਨ ਤੇ ਔਰਤਾਂ ਇਨ੍ਹਾਂ ਯੋਜਨਾਵਾਂ 'ਚ ਸ਼ਾਮਿਲ ਹੋ ਕੇ ਆਸਾਨੀ ਨਾਲ ਆਪਣੇ ਪਰਿਵਾਰਾਂ ਦਾ ਸਮਰਥਨ ਕਰ ਸਕਦੀਆਂ ਹਨ | ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਕਿਹਾ ਕਿ ਹਰਿਆਣਾ ਸੇਵਾ ਵਿਭਾਗ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਔਰਤਾਂ ਨੂੰ ਸਸ਼ਕਤ ਬਣਾਉਣ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਇਕ ਭਾਰਤੀ ਬਾਈਕ ਟੈਕਸੀ ਐਗਰੀਗੇਟਰ ਅਤੇ ਲੌਜਿਸਟਿਕਸ ਸੇਵਾ ਪ੍ਰਦਾਤਾ ਰੈਪੀਡੋ ਨਾਲ ਇਕ ਸਮਝੌਤੇ ਪੱਤਰ 'ਤੇ ਹਸਤਾਖ਼ਰ ਕਰਨ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਸੂਬੇ 'ਚ ਔਰਤਾਂ ਨੂੰ ਸਵੈ-ਰੁਜ਼ਗਾਰ ਤੇ ਆਰਥਿਕ ਆਜ਼ਾਦੀ ਪ੍ਰਦਾਨ ਕਰਨਾ ਹੈ | ਉਨ੍ਹਾਂ ਕਿਹਾ ਕਿ ਸਮਝੌਤੇ ਤੋਂ ਬਾਅਦ ਰੈਪੀਡੋ ਸੇਵਾ 'ਚ ਔਰਤਾਂ ਨੂੰ ਕੈਪਟਨ/ਡਰਾਈਵਰ ਵਜੋਂ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪ੍ਰਤੀ ਜ਼ਿਲ੍ਹੇ 'ਚ ਘੱਟੋ-ਘੱਟ 25 ਤੋਂ 30 ਦਿਲਚਸਪੀ ਰੱਖਣ ਵਾਲੀਆਂ ਮਹਿਲਾ ਲਾਭਪਾਤਰੀਆਂ ਤੋਂ ਅਰਜ਼ੀਆਂ ਮੰਗੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਰੈਪੀਡੋ ਸੇਵਾ 'ਚ ਸ਼ਾਮਿਲ ਹੋਣ ਲਈ ਔਰਤ ਹਰਿਆਣਾ ਸੂਬੇ ਦੀ ਸਥਾਈ ਨਿਵਾਸੀ ਹੋਣੀ ਚਾਹੀਦੀ ਹੈ, ਉਸ ਦੀ ਉਮਰ 18 ਤੋਂ 45 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ, ਉਹ ਅਨੁਸੂਚਿਤ ਜਾਤੀ/ਪਛੜੀ ਸ਼੍ਰੇਣੀ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ, ਉਸ ਕੋਲ ਪ੍ਰਮਾਣਿਤ ਜਾਤੀ ਸਰਟੀਫਿਕੇਟ ਜਾਂ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਨਾਲ ਸੰਬੰਧਿਤ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ ਤੇ ਬਿਨੈਕਾਰ ਕੋਲ ਸਮਰੱਥ ਅਧਿਕਾਰੀ ਦੁਆਰਾ ਜਾਰੀ ਕੀਤਾ ਡਰਾਈਵਿੰਗ ਲਾਇਸੰਸ ਹੋਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਬਿਨੈਕਾਰ ਦੁਆਰਾ ਸਵੈ-ਦਸਤਖਤ ਕੀਤਾ ਸਹਿਮਤੀ ਪੱਤਰ ਦਿੱਤਾ ਜਾਣਾ ਲਾਜ਼ਮੀ ਹੈ ਤੇ ਬਿਨੈਕਾਰ ਕਿਸੇ ਵੀ ਖੇਤਰ 'ਚ ਡਿਫਾਲਟਰ ਘੋਸ਼ਿਤ ਨਹੀਂ ਹੋਣਾ ਚਾਹੀਦਾ | ਉਨ੍ਹਾਂ ਦੱਸਿਆ ਕਿ ਰੈਪੀਡੋ ਸੇਵਾ 'ਚ ਸ਼ਾਮਿਲ ਹੋਣ ਦੀਆਂ ਚਾਹਵਾਨ ਔਰਤਾਂ/ਲੜਕੀਆਂ 25 ਫਰਵਰੀ ਤੱਕ ਜ਼ਿਲ੍ਹਾ ਭਲਾਈ ਅਫ਼ਸਰ ਦੇ ਦਫ਼ਤਰ ਵਿਖੇ ਆਪਣੇ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾ ਸਕਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਐਨ. ਐਸ. ਐਸ. ਕੈਂਪ ਦੌਰਾਨ ਸਫ਼ਾਈ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ <br/> ਅਗਲੀ ਖ਼ਬਰ ਟ੍ਰੈਫਿਕ ਪੁਲਿਸ ਨੇ ਬੁਲਟ ਨਾਲ ਪਟਾਕੇ ਪਾਉਣ ਵਾਲੇ ਨੂੰ ਕੀਤਾ 20 ਹਜ਼ਾਰ ਰੁਪਏ ਦਾ ਜੁਰਮਾਨਾ <br/>
Ad Position 24