ਟੋਹਾਣਾ/ਜਾਖ਼ਲ, 24 ਫ਼ਰਵਰੀ (ਮਨਜੀਤ ਸਿੰਘ)-ਟੋਹਾਣਾ ਦੇ ਡਿਫੈਂਸ ਡਿਗਰੀ ਕਾਲਜ ਵਿਖੇ 7 ਦਿਨਾਂ ਵਿਸ਼ੇਸ਼ ਐਨ. ਐਸ. ਐਸ. ਕੈਂਪ ਦੇ ਦੂਜੇ ਦਿਨ 'ਸਵੱਛ ਭਾਰਤ ਮੁਹਿੰਮ' ਵਿਸ਼ੇ 'ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ | ਕਾਲਜ ਦੇ ਵਾਈਸ-ਪਿ੍ੰਸੀਪਲ ਜਸਵੀਰ ਨੈਨ ਮੁੱਖ ਬੁਲਾਰੇ ਸਨ | ਉਨ੍ਹਾਂ ਨੇ ਐਨ. ਐਸ. ਐਸ. ਭਾਗੀਦਾਰਾਂ ਨੂੰ ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ | ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਫ਼ਾਈ ਨਾ ਸਿਰਫ਼ ਇਕ ਨਿੱਜੀ ਜ਼ਿੰਮੇਵਾਰੀ ਹੈ, ਸਗੋਂ ਇਕ ਸਮਾਜਿਕ ਜ਼ਿੰਮੇਵਾਰੀ ਵੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਸਫ਼ਾਈ ਰੱਖਣ ਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ | ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਜਦੋਂ ਤੱਕ ਸਾਡਾ ਵਾਤਾਵਰਨ ਸਾਫ਼ ਅਤੇ ਸਿਹਤਮੰਦ ਨਹੀਂ ਹੁੰਦਾ, ਇਕ ਸਿਹਤਮੰਦ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ | ਸੈਮੀਨਾਰ ਦੇ ਅੰਤ 'ਚ ਸਾਰੇ ਵਿਦਿਆਰਥੀਆਂ ਨੇ ਆਪਣੇ ਆਲੇ ਦੁਆਲੇ ਸਫ਼ਾਈ ਰੱਖਣ ਦੀ ਸਹੁੰ ਚੁੱਕੀ ਤੇ ਰਾਸ਼ਟਰ ਨਿਰਮਾਣ ਵਿਚ ਸਰਗਰਮੀ ਨਾਲ ਯੋਗਦਾਨ ਪਾਉਣ ਦਾ ਪ੍ਰਣ ਲਿਆ | ਇਸ ਮੌਕੇ ਐਨ. ਐਸ. ਐਸ. ਅਧਿਕਾਰੀ ਬਲਵਿੰਦਰ ਸਿੰਘ, ਮਿਸ ਆਰਤੀ, ਮਨਪ੍ਰੀਤ ਸਿੰਘ, ਪਰਮਜੀਤ ਕੌਰ, ਸੁਨੀਲ ਦੱਤ, ਸ੍ਰੀਮਤੀ ਸੁਸ਼ੀਲਾ ਭਰੀ ਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ |
ਐਨ. ਐਸ. ਐਸ. ਕੈਂਪ ਦੌਰਾਨ ਸਫ਼ਾਈ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ <br/>
ਟੋਹਾਣਾ ਦੇ ਡਿਫੈਂਸ ਡਿਗਰੀ ਕਾਲਜ ਵਿਖੇ ਐਨ. ਐਸ. ਐਸ. ਕੈਂਪ 'ਚ 'ਸਵੱਛ ਭਾਰਤ ਮੁਹਿੰਮ' ਵਿਸ਼ੇ 'ਤੇ ਸੈਮੀਨਾਰ ਦੌਰਾਨ ਕਾਲਜ ਦੇ ਵਾਈਸ-ਪਿ੍ੰਸੀਪਲ ਜਸਵੀਰ ਨੈਨ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ | ਤਸਵੀਰ : ਮਨਜੀਤ ਸਿੰਘ ਟੋਹਾਣਾ<br/>
25-02-2026