07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਚੌਧਰੀ ਦੇਵੀਲਾਲ ਯੂਨੀਵਰਸਿਟੀ 'ਚ ਕਰਵਾਇਆ ਖੇਡ ਮੇਲਾ <br/>

Ad Position 21
No active advertisement
ਦੌੜ 'ਚ ਅੱਵਲ ਰਹੇ ਵਿਦਿਆਰਥੀ ਤੇ ਪ੍ਰਬੰਧਕ | ਤਸਵੀਰ : ਪੰਨੀਵਾਲੀਆ<br/> 25-02-2026

ਸਿਰਸਾ, 24 ਫਰਵਰੀ (ਭੁਪਿੰਦਰ ਪੰਨੀਵਾਲੀਆ)-ਚੌਧਰੀ ਦੇਵੀ ਲਾਲ ਯੂਨੀਵਰਸਿਟੀ 'ਚ ਦੋ ਰੋਜ਼ਾ 14ਵੇਂ ਸਾਲਾਨਾ ਖੇਡ ਮੁਕਾਬਲੇ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਵਾਈਸ ਚਾਂਸਲਰ ਪ੍ਰੋ. ਵਿਜੇ ਕੁਮਾਰ ਨੇ ਝੰਡਾ ਲਹਿਰਾਉਣ ਤੇ ਮਾਰਚ-ਪਾਸਟ ਸਲਾਮੀ ਨਾਲ ਕੀਤਾ | ਅਥਲੀਟਾਂ ਨੂੰ ਖੇਡ ਭਾਵਨਾ ਅਨੁਸ਼ਾਸਨ ਤੇ ਵਫ਼ਾਦਾਰੀ ਦੀ ਸਹੁੰ ਵੀ ਚੁਕਾਈ ਗਈ | ਖੇਡ ਮੁਕਾਬਲੇ ਵਿਚ 800 ਮੀਟਰ ਦੀ ਮਹਿਲਾ ਵਰਗ ਦੀ ਦੌੜ ਮੁਕਾਬਲੇ 'ਚ ਰਮਨਦੀਪ ਕੌਰ ਨੇ ਪਹਿਲਾ, ਰਚਨਾ ਰਾਣੀ ਨੇ ਦੂਜਾ ਤੇ ਕਿਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਮੁੱਖ ਮਹਿਮਾਨ ਵਜੋਂ ਬੋਲਦੇ ਹੋਏ ਸੀ. ਡੀ. ਐਲ. ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਵਿਜੇ ਕੁਮਾਰ ਨੇ ਪ੍ਰਬੰਧਕਾਂ ਤੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਵਿਦਿਆਰਥੀਆਂ ਨੂੰ ਚਰਿੱਤਰ ਨਿਰਮਾਣ ਵੱਲ ਵਿਸ਼ੇਸ਼ ਧਿਆਨ ਦੇਣ ਆਪਣੇ ਹੁਨਰ ਨੂੰ ਵਧਾਉਣ ਅਤੇ ਹਰ ਕੰਮ ਵਿਚ ਨਿਪੁੰਨ ਬਣਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੀ ਨੀਂਹ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਵਿਕਸਤ ਭਾਰਤ 2047 ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਦਿ੍ੜ ਹੋਣਾ ਚਾਹੀਦਾ ਹੈ | ਵਾਈਸ ਚਾਂਸਲਰ ਨੇ ਅਥਲੀਟਾਂ ਨੂੰ ਟੀਮ ਭਾਵਨਾ ਨਾਲ ਖੇਡਣ ਹਰ ਪੱਧਰ 'ਤੇ ਯੂਨੀਵਰਸਿਟੀ ਦਾ ਮਾਣ ਵਧਾਉਣ ਤੇ ਸਰੀਰਕ ਤੰਦਰੁਸਤੀ ਬਣਾਈ ਰੱਖ ਕੇ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ | ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਸੀ. ਡੀ. ਐਲ. ਯੂ. ਦੇ ਰਜਿਸਟਰਾਰ ਡਾ. ਸੁਨੀਲ ਕੁਮਾਰ ਨੇ ਵੀ ਵਿਦਿਆਰਥੀਆਂ ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਖੇਡ ਗਤੀਵਿਧੀਆਂ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਦੀਆਂ ਹਨ | ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਵਿਦਿਆਰਥੀ ਖੁਦ ਨਸ਼ਿਆਂ ਤੋਂ ਦੂਰ ਰਹਿਣ ਤੇ ਹੋਰ ਨੌਜਵਾਨਾਂ ਨੂੰ ਖੇਡਾਂ ਵਿਚ ਸ਼ਾਮਿਲ ਕਰਕੇ ਜਾਗਰੂਕਤਾ ਪੈਦਾ ਕਰਨ | ਇਸ ਮੌਕੇ ਪੁਰਸ਼ ਵਰਗ ਦੀ 800 ਮੀਟਰ ਦੀ ਦੌੜ ਮੁਕਾਬਲੇ ਵਿਚ ਅਮਨੀਦੀਪ ਨੇ ਪਹਿਲਾ, ਦਿਆਨੰਦ ਨੇ ਦੂਜਾ ਤੇ ਸੁਨੀਲ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਖਿਡਾਰੀਆਂ ਤੋਂ ਇਲਾਵਾ ਵਿਦਿਆਰਥੀ ਤੇ ਯੂਨੀਵਰਸਿਟੀ ਦਾ ਸਟਾਫ ਮੌਜੂਦ ਸੀ |

Ad Position 22
No active advertisement
ਪਿਛਲੀ ਖ਼ਬਰ ਅÏਰਤਾਂ ਲਈ ਸੁਰੱਖਿਅਤ ਵਾਤਾਵਰਨ ਬਣਾਉਣਾ ਸਮਾਜ ਦੀ ਤਰੱਕੀ ਵੱਲ ਇਕ ਕਦਮ-ਡਾ. ਜੋਗਿੰਦਰ ਸਿੰਘ <br/> ਅਗਲੀ ਖ਼ਬਰ ਐਨ. ਐਸ. ਐਸ. ਕੈਂਪ ਦੌਰਾਨ ਸਫ਼ਾਈ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ <br/>
Ad Position 24