07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਭਾਜਪਾ ਸਰਕਾਰ ਨੌਜਵਾਨਾਂ ਤੇ ਵਿਦਿਆਰਥੀਆਂ ਨਾਲ ਕਰ ਰਹੀ ਹੈ ਧੋਖਾ-ਮਲਿਕ <br/>

Ad Position 21
No active advertisement
ਅਜੀਤ ਡੈਸਕ 25-02-2026
ਸਿਰਸਾ, 24 ਫਰਵਰੀ (ਪ. ਪ.)-ਜੇ. ਜੇ. ਪੀ. ਦਾ ਵਿਦਿਆਰਥੀ ਵਿੰਗ (ਆਈ. ਐਨ. ਐਸ. ਓ.) ਦੇ ਸੂਬਾਈ ਪ੍ਰਧਾਨ ਦੀਪਕ ਮਲਿਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਿਹਾ ਕਿ ਅੱਜ ਸੂਬੇ ਭਰ ਦੇ ਵਿਦਿਆਰਥੀ ਭਾਜਪਾ ਦੀਆਂ ਤੋਂ ਪ੍ਰੇਸ਼ਾਨ ਹਨ | ਯੂਨੀਵਰਸਿਟੀਆਂ ਵਿਚ ਅਜਿਹੇ ਵਿਅਕਤੀਆਂ ਨੂੰ ਵਾਈਸ ਚਾਂਸਲਰ ਅਤੇ ਰਜਿਸਟਰਾਰ ਨਿਯੁਕਤ ਕੀਤਾ ਜਾ ਰਿਹਾ ਜੋ ਸਮਾਜਿਕ ਤਾਣੇ-ਬਾਣੇ ਤੋਂ ਬਹੁਤ ਦੂਰ ਹਨ | ਉਹ ਚੌਧਰੀ ਦੇਵੀਲਾਲ ਯੂਨੀਵਰਸਿਟੀ 'ਚ ਵਿਦਿਆਰਥੀਆਂ ਨਾਲ ਮੁਲਾਕਾਤ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਸਰਕਾਰ ਵਿਦਿਆਰਥੀਆਂ ਦੇ ਹਿੱਤਾਂ ਵਿਚ ਫੈਸਲੇ ਲੈਣ ਲਈ ਵਾਈਸ ਚਾਂਸਲਰ ਨਿਯੁਕਤ ਕਰਦੀ ਹੈ ਪਰ ਭਾਜਪਾ ਸਰਕਾਰ ਯੂਨੀਵਰਸਿਟੀਆਂ ਨੂੰ ਆਰ. ਐਸ. ਐਸ. ਦੇ ਦਫ਼ਤਰਾਂ ਵਿਚ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਨੂੰ ਵਿਦਿਆਰਥੀ ਹਿੱਤਾਂ ਦੀ ਕੋਈ ਚਿੰਤਾ ਨਹੀਂ ਹੈ | ਵਾਈਸ ਚਾਂਸਲਰ ਭਾਜਪਾ ਨੇਤਾਵਾਂ ਨੂੰ ਖੁਸ਼ ਕਰਨ 'ਚ ਰੁੱਝੇ ਰਹਿੰਦੇ ਹਨ ਤੇ ਵਿਦਿਆਰਥੀਆਂ ਨੂੰ ਮਿਲਦੇ ਨਹੀਂ | ਉਨ੍ਹਾਂ ਨੇ ਕਿਹਾ ਕਿ ਸੂਬੇ ਭਰ ਦੀਆਂ ਯੂਨੀਵਰਸਿਟੀਆਂ ਦਾ ਦੌਰਾ ਕਰਨ ਤੋਂ ਬਾਅਦ ਆਈ. ਐਨ. ਐਸ. ਓ. ਦਾ ਇਕ ਵਫ਼ਦ ਰਾਜਪਾਲ ਨਾਲ ਮੁਲਾਕਾਤ ਕਰੇਗਾ ਅਤੇ ਵਿਦਿਆਰਥੀਆਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਬਾਰੇ ਉਨ੍ਹਾਂ ਨੂੰ ਇਕ ਮੰਗ-ਪੱਤਰ ਸੌਂਪੇਗਾ, ਜੋ ਯੂਨੀਵਰਸਿਟੀਆਂ ਦੀ ਅਸਲੀਤ ਨੂੰ ਉਜਾਗਰ ਕਰੇਗਾ | ਦੀਪਕ ਮਲਿਕ ਨੇ ਹਰਿਆਣਾ ਲੋਕ ਸੇਵਾ ਕਮਿਸ਼ਨ ਦੁਆਰਾ ਜਾਰੀ ਭਰਤੀ ਨਤੀਜਿਆਂ 'ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ | ਇਸ ਮੌਕੇ ਵਿਦਿਆਰਥੀਆਂ ਵਿਚ ਹਰਿੰਦਰ ਬੈਨੀਵਾਲ, ਰਾਜਿੰਦਰ ਸੁਥਾਰ, ਦੀਪਕ ਸ਼ਰਮਾ, ਪਿ੍ੰਸ ਕੰਗ, ਹਰਸ਼ ਯਾਦਵ, ਹਿਮਾਂਸ਼ੂ ਪਾਲੀ, ਸਾਹਿਲ ਵਰਮਾ, ਭੂਪੇਂਦਰ ਅਤਰੀ, ਸ਼ੁਭਮ ਰਾਵਲ, ਸ਼ਿਵਮ ਨੋਚ, ਆਦਿਤਿਆ ਹੁੱਡਾ, ਪੂਜਾ ਕਾਂਤੀਵਾਲ, ਸੁਨੀਤਾ, ਮਨੀਸ਼ਾ ਦਹੀਆ, ਨੀਤੂ ਜਾਂਗੜਾ, ਪੂਜਾ ਜਾਂਗੜਾ ਆਦਿ ਸਮੇਤ ਕਈ ਵਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੁਰੂਕਸ਼ੇਤਰ 'ਚ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਕਿਸਾਨ-ਮਜ਼ਦੂਰਾਂ ਦੇ ਧਰਨਾ ਜਾਰੀ <br/> ਅਗਲੀ ਖ਼ਬਰ ਸਿਖਲਾਈ ਕੈਂਪ ਵਿੱਚ ਸਿਖਿਆਰਥੀਆਂ ਨੇ ਟ੍ਰੈਫਿਕ ਨਿਯਮਾਂ ਬਾਰੇ ਦਿੱਤੀ ਜਾਣਕਾਰੀ <br/>
Ad Position 24