ਸਿਰਸਾ, 24 ਫਰਵਰੀ (ਪ. ਪ.)-ਹਰਿਆਣਾ ਕਿਸਾਨ-ਮਜ਼ਦੂਰ ਸੰਘਰਸ਼ ਮੋਰਚੇ ਦੇ ਲਖਵਿੰਦਰ ਸਿੰਘ ਅÏਲਖ ਨੇ ਦੱਸਿਆ ਕਿ ਕੇਂਦਰ ਤੇ ਰਾਜ ਸਰਕਾਰਾਂ ਵਲੋਂ ਲਏ ਜਾ ਰਹੇ ਕਿਸਾਨ-ਮਜ਼ਦੂਰ ਵਿਰੋਧੀ ਫੈਸਲਿਆਂ ਦੇ ਵਿਰੋਧ ਵਿਚ ਤਿੰਨ ਦਿਨਾਂ ਦੇ ਧਰਨੇ ਲਈ ਹਰਿਆਣਾ ਤੋਂ ਵੱਡੀ ਗਿਣਤੀ ਵਿਚ ਕਿਸਾਨ ਤੇ ਮਜ਼ਦੂਰ ਕੁਰੂਕਸ਼ੇਤਰ ਪਹੁੰਚੇ ਰਹੇ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਵਲੋਂ ਕਿਸਾਨਾਂ ਤੇ ਮਜ਼ਦੂਰਾਂ ਵਿਰੁੱਧ ਪੇਸ਼ ਕੀਤੇ ਜਾ ਰਹੇ ਨਵੇਂ ਕਾਨੂੰਨਾਂ ਤੇ ਮੁਕਤ ਵਪਾਰ ਸਮਝੌਤਿਆਂ ਵਿਰੁੱਧ ਲੜਨ ਲਈ ਸਾਰੇ ਮੋਰਚਿਆਂ ਤੇ ਸਮੂਹਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ | ਇਸ ਲਈ, ਮੋਰਚੇ ਨੇ ਸਾਰਿਆਂ ਨੂੰ ਇਕਜੁੱਟ ਕਰਨ ਦੀ ਪਹਿਲ ਕੀਤੀ ਹੈ | ਸਾਰੀਆਂ ਸੰਸਥਾਵਾਂ ਨੂੰ ਮਿਲ ਕੇ ਲੜਨਾ ਚਾਹੀਦਾ ਹੈ | ਆਗੂਆਂ ਨੇ ਕਿਹਾ ਮੰਗਾਂ ਨੂੰ ਮੰਨਵਾਉਣ ਲਈ 23 ਤੋਂ 25 ਫਰਵਰੀ ਤੱਕ ਕੁਰੂਕਸ਼ੇਤਰ ਵਿਚ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਕਿਸਾਨ-ਮਜ਼ਦੂਰਾਂ ਦੇ ਧਰਨੇ ਦਾ ਅੱਜ ਦੂਜਾ ਦਿਨ ਹੈ | ਇਸ ਮੌਕੇ ਕਿਸਾਨ ਆਗੂ ਮਨਦੀਪ ਸਿੰਘ ਨਥਵਾਨ, ਲਖਵਿੰਦਰ ਸਿੰਘ ਅÏਲਖ, ਅਮਰਜੀਤ ਸਿੰਘ ਮੋਹਰੀ, ਜਗਦੀਪ ਸਿੰਘ ਅÏਲਖ, ਅਸ਼ੋਕ ਬਲਹਾਰਾ, ਪਿ੍ੰਸ ਵੈਦਾਚ, ਜਗਬੀਰ ਘਸੌਲਾ, ਸੰਦੀਪ ਸਿਵਾਂਚ, ਬਹਾਦਰ ਮਾਹਲਾ, ਸੰਜੂ ਨੰਬਰਦਾਰ ਕਿਰਮਾਚ, ਦਿਲਬਾਗ ਸਿੰਘ ਬਰਵਾ, ਵਿਪਿਨ ਆਲਮਪੁਰ, ਬਿੱਲੂ ਫਤਿਹਪੁਰ ਦੇ ਮੋਰਚੇ ਸ਼ਾਮਿਲ ਸਨ |