07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਤਕਨਾਲੋਜੀ ਵਪਾਰੀਕਰਨ, ਲਾਇਸੰਸਿੰਗ ਤੇ ਤਕਨਾਲੋਜੀ ਟਰਾਂਸਫਰ 'ਤੇ ਸੈਸ਼ਨ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 25-02-2026
ਯਮੁਨਾਨਗਰ, 24 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਦੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਵਿਖੇ ਖੋਜ ਤੇ ਵਿਕਾਸ ਸੈੱਲ ਨੇ ਤਕਨਾਲੋਜੀ ਵਪਾਰੀਕਰਨ, ਲਾਇਸੰਸਿੰਗ ਤੇ ਤਕਨਾਲੋਜੀ ਟ੍ਰਾਂਸਫਰ ਪ੍ਰਕਿਰਿਆਵਾਂ 'ਤੇ ਇਕ ਪ੍ਰਭਾਵਸ਼ਾਲੀ ਸਿਖਲਾਈ ਪ੍ਰੋਗਰਾਮ ਕਰਵਾਇਆ | ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਖੋਜਕਰਤਾਵਾਂ ਨੂੰ ਇਕ ਨਵੀਨਤਾ ਨੂੰ ਪ੍ਰਯੋਗਸ਼ਾਲਾ ਤੋਂ ਉਦਯੋਗ ਤੇ ਬਾਜ਼ਾਰ 'ਚ ਸਫਲਤਾਪੂਰਵਕ ਤਬਦੀਲ ਕਰਨ ਸੰਬੰਧਿਤ ਸਿੱਖਿਅਤ ਕਰਨਾ ਸੀ | ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ, ਆਈ. ਆਈ. ਸੀ. ਕਨਵੀਨਰ ਵਿਵੇਕ, ਖੋਜ ਤੇ ਵਿਕਾਸ ਸੈੱਲ ਕਨਵੀਨਰ ਡਾ. ਸੁਨੀਤਾ ਕੌਸ਼ਿਕ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਮਨਮੀਤ ਕੌਰ ਤੇ ਹਰਸ਼ ਸ਼ਰਮਾ ਨੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਕੰਬੋਜ ਹਨੀ ਬੀ ਫਾਰਮ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਸੁਭਾਸ਼ ਕੰਬੋਜ ਨੇ ਤਕਨਾਲੋਜੀ ਵਪਾਰੀਕਰਨ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਤਿ੍ਤ ਜਾਣਕਾਰੀ ਪ੍ਰਦਾਨ ਕੀਤੀ, ਜਿਸ 'ਚ ਪੇਟੈਂਟ ਫਾਈਲਿੰਗ ਪ੍ਰਕਿਰਿਆ, ਲਾਇਸੰਸਿੰਗ, ਰਾਇਲਟੀ ਪ੍ਰਣਾਲੀਆਂ ਅਤੇ ਸਟਾਰਟਅੱਪ ਮਾਡਲ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਉਦਯੋਗ-ਅਕਾਦਮਿਕ ਸਹਿਯੋਗ, ਮਾਰਕੀਟ ਮੰਗ ਵਿਸ਼ਲੇਸ਼ਣ ਤੇ ਸਪੱਸ਼ਟ ਕਾਨੂੰਨੀ ਪ੍ਰਕਿਰਿਆਵਾਂ ਸਫਲ ਤਕਨਾਲੋਜੀ ਟ੍ਰਾਂਸਫਰ ਲਈ ਜ਼ਰੂਰੀ ਹਨ | ਇਸ ਦੌਰਾਨ ਸਟਾਰਟਅੱਪ ਸਹਾਇਤਾ ਬਾਰੇ ਉਪਯੋਗੀ ਜਾਣਕਾਰੀ ਵੀ ਸਾਂਝੀ ਕੀਤੀ ਗਈ | ਅੰਤ 'ਚ ਪ੍ਰਸ਼ਨ ਅਤੇ ਉੱਤਰ ਸੈਸ਼ਨ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ | ਇਸ ਮੌਕੇ ਡਾ. ਮੋਨਿਕਾ, ਡਾ. ਨਿਤਾਸ਼ਾ, ਡਾ. ਪਿ੍ਯੰਕਾ, ਵਿਵੇਕ ਚੋਪੜਾ ਤੇ ਮੁਸਕਾਨ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਹਿਲੀ ਰਾਸ਼ਟਰੀ ਲੋਕ ਅਦਾਲਤ 14 ਨੂੰ -ਸੀ. ਜੇ. ਐਮ. ਅਗਲੀ ਖ਼ਬਰ ਕੁਰੂਕਸ਼ੇਤਰ 'ਚ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਕਿਸਾਨ-ਮਜ਼ਦੂਰਾਂ ਦੇ ਧਰਨਾ ਜਾਰੀ <br/>
Ad Position 24