14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਟੋਹਾਣਾ ਵਿਖੇ ਨਵੇਂ ਕੁਲੈਕਸ਼ਨ ਸੈਂਟਰ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 26-02-2026
ਟੋਹਾਣਾ/ਜਾਖ਼ਲ, 25 ਫ਼ਰਵਰੀ (ਮਨਜੀਤ ਸਿੰਘ) - ਸਿੱਖ ਸਮਾਜ ਦੇਖਿਆ ਜਾਵੇ ਤਾਂ ਸਾਰੇ ਖੇਤਰਾਂ ਵਿਚ ਅੱਗੇ ਰਹਿੰਦਾ ਹੈ ਜਿੱਥੇ ਮਰਜ਼ੀ ਚਲੇ ਜਾਓ, ਅਗਰ ਉੱਥੇ ਗੁਰਦੁਆਰਾ ਸਾਹਿਬ ਹੈ ਤਾਂ ਤੁਹਾਨੂੰ ਲੰਗਰ ਅਤੇ ਰਿਹਾਇਸ਼ ਦੀ ਕੋਈ ਪ੍ਰਵਾਹ ਨਹੀਂ ਹੁੰਦੀ | ਇਸੇ ਤਰ੍ਹਾਂ ਹੀ ਸਿਹਤ ਸਬੰਧੀ ਵੀ ਇੱਕ ਪਹਿਲ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਟੋਹਾਣਾ ਵਿਖੇ ਕੀਤੀ ਗਈ ਹੈ, ਜਿੱਥੇ ਲਾਈਫਕੇਅਰ ਫਾਊਾਡੇਸ਼ਨ ਵਲੋਂ ਚੈਰੀਟੇਬਲ ਲੈਬੋਰੇਟਰੀ ਕੁਲੈਕਸ਼ਨ ਸੈਂਟਰ ਦੀ ਆਰੰਭਤਾ ਕੀਤੀ ਗਈ ਜਿੱਥੇ ਖ਼ੂਨ ਦੇ ਟੈੱਸਟ ਸਿਰਫ਼ ਲੱਗੀ ਲਾਗਤ ਨਾਲ ਹੀ ਕੀਤੇ ਜਾਇਆ ਕਰਨਗੇ | ਇਸ ਸਬੰਧੀ ਲਾਈਫ਼ ਕੇਅਰ ਦੇ ਮੈਨੇਜਰ ਐਡਵੋਕੇਟ ਡਾ: ਜਤਿੰਦਰਪਾਲ ਸਿੰਘ ਬਾਠ ਨੇ ਦੱਸਿਆ ਕਿ ਲਾਈਫਕੇਅਰ ਫਾਊਾਡੇਸ਼ਨ ਜੋ ਕਿ ਇੱਕ ਐਨ.ਜੀ.ਓ. ਹੈ ਜਿਸ ਦੇ 170 ਤੋਂ ਵੱਧ ਕਲੈਕਸ਼ਨ ਸੈਂਟਰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਚੱਲ ਰਹੇ ਹਨ, ਜਿਸ ਦੀ ਅੱਜ ਟੋਹਾਣਾ ਵਿਖੇ ਵੀ ਓਪਨਿੰਗ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਅੱਜ ਇੱਥੇ ਇੱਕ ਕੈਂਪ ਦਾ ਆਯੋਜਨ ਵੀ ਕੀਤਾ ਗਿਆ | ਇਸ ਕੈਂਪ ਵਿਚ ਗੁਰਦਿਆਂ ਸੰਬੰਧੀ ਪੰਜ ਟੈੱਸਟ, ਯੂਰਿਕ ਐਸਿਡ ਅਤੇ ਸ਼ੂਗਰ ਦੇ ਫਰੀ ਟੈੱਸਟ ਕੀਤੇ ਗਏ | ਉਨ੍ਹਾਂ ਹੋਰ ਦੱਸਿਆ ਕਿ ਫੁੱਲ ਬਾਡੀ ਟੈੱਸਟ, ਕੋਈ ਵੀ ਸੈਂਪਲ ਲੈ ਕੇ ਮਹਿੰਗੇ ਤੋਂ ਮਹਿੰਗੇ ਟੈੱਸਟ ਬਹੁਤ ਹੀ ਸਸਤੇ ਮੁੱਲ 'ਤੇ ਕੀਤੇ ਜਾਇਆ ਕਰਨਗੇ ਜਿਸ ਵਿਚ ਸਿਰਫ਼ ਲੱਗੀ ਲਾਗਤ ਹੀ ਵਸੂਲੀ ਜਾਇਆ ਕਰੇਗੀ | ਇਹ ਲੈਬ ਐਨ.ਈ.ਬੀ.ਐੱਲ. ਤੋਂ ਅਪਰੂਵਡ ਹੈ, ਐਨ.ਈ.ਬੀ.ਐੱਲ. ਤੋਂ ਅਪਰੂਵਡ ਹੋਣਾ ਬਹੁਤ ਮਾਨ ਸਨਮਾਨ ਦੀ ਗੱਲ ਹੁੰਦੀ ਹੈ, ਹਰ ਕਿਸੇ ਲੈਬ ਨੂੰ ਐਨ.ਈ.ਬੀ.ਐਲ. ਤੋਂ ਅਪਰੂਵਲ ਨਹੀਂ ਮਿਲਦੀ | ਉਨ੍ਹਾਂ ਦੀ ਸੰਸਥਾ ਇੱਕ ਜਾਣੀ ਪਹਿਚਾਣੀ ਸੰਸਥਾ ਹੈ ਜੋ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ 170 ਦੇ ਕਰੀਬ ਕੁਲੈਕਸ਼ਨ ਸੈਂਟਰ ਚਲਾਏ ਜਾ ਰਹੇ ਹਨ | ਇਸੇ ਤਰ੍ਹਾਂ ਹੀ ਅੰਬਾਲਾ ਦੇ ਗੁਰਦੁਆਰਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਧਮਧਾਨ ਸਾਹਿਬ ਵਿਖੇ ਵੀ ਲੈਬ ਚੱਲ ਰਹੀ ਹੈ ਜਿਸਦੀ ਟੋਹਾਣਾ ਵਿਚ ਅੱਜ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਹੋਰ ਦੱਸਿਆ ਕਿ ਇੱਥੇ ਸਿਰਫ਼ ਸਵੇਰ 7 ਵਜੇ ਤੋਂ 12 ਵਜੇ ਤੱਕ ਸੈਂਪਲ ਹੀ ਕਲੈਕਟ ਕੀਤੇ ਜਾਣਗੇ, ਉਸ ਤੋਂ ਬਾਅਦ ਸੰਸਥਾ ਦੀ ਗੱਡੀ ਆਵੇਗੀ ਜੋ ਇਨ੍ਹਾਂ ਸੈਂਪਲਾਂ ਨੂੰ ਡੇਰਾਬਸੀ ਵੱਡੀ ਲੈਬ ਵਿਚ ਲੈ ਜਾਵੇਗੀ, ਜਿਸ ਦੀ ਸ਼ਾਮ ਚਾਰ ਵਜੇ ਤੋਂ ਲੈ ਕੇ 9 ਵਜੇ ਤੱਕ ਤੱਕ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਮਿਲ ਜਾਵੇਗੀ | ਜੋ ਕਿ ਇੱਕ ਪੀ.ਡੀ.ਐਫ. ਦੇ ਰੂਪ ਵਿਚ ਉਨ੍ਹਾਂ ਪਾਸ ਆ ਜਾਂਦੀ ਹੈ, ਉਸ ਤੋਂ ਅੱਗੇ ਸਵੇਰ ਨੂੰ ਮਰੀਜ਼ਾਂ ਨੂੰ ਹਾਰਡ ਕਾਪੀ ਮਿਲ ਜਾਇਆ ਕਰੇਗੀ | ਐਤਵਾਰ ਨੂੰ ਵੀ ਇਹ ਲੈਬੋਰਟਰੀ ਖੁੱਲ੍ਹੀ ਰਿਹਾ ਕਰੇਗੀ | ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੁਰਾਣੀ ਸਬਜ਼ੀ ਮੰਡੀ ਦੇ ਪ੍ਰਧਾਨ ਭਾਈ ਜਸਕੰਵਰ ਸਿੰਘ ਨੇ ਲਾਈਫਕੇਅਰ ਫਾਊਾਡੇਸ਼ਨ ਸੰਸਥਾ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ | ਇਸ ਮੌਕੇ ਅਵਤਾਰ ਸਿੰਘ ਬੈਨੀਪਾਲ ਦੀ ਅਗਵਾਈ ਵਿਚ ਗਗਨਦੀਪ ਸਿੰਘ ਬਖਸ਼ੀ ਵਾਲਾ, ਜਸਵੰਤ ਸਿੰਘ ਮੈਨੇਜਰ ਸਿੰਘ ਸਭਾ ਗੁਰਦੁਆਰਾ ਕਮੇਟੀ ਰੇਲਵੇ ਰੋਡ ਟੋਹਾਣਾ, ਗੁਰਸ਼ਰਨ ਸਿੰਘ, ਭੁਪਿੰਦਰ ਸਿੰਘ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 50 ਲੱਖ ਰੁਪਏ ਦੀ ਹੈਰੋਇਨ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਪਿੰਡ ਜੱਲੋਪੁਰ ਵਿਖੇ ਜਨਤਕ ਸੰਵਾਦ ਪ੍ਰੋਗਰਾਮ ਕਰਵਾਇਆ ਕੂੜਾ ਇਕੱਠਾ ਕਰਨ ਲਈ ਈ-ਰਿਕਸ਼ਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ...
Ad Position 24