14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਟੋਹਾਣਾ ਸਦਰ ਪੁਲਿਸ ਵਲੋਂ ਕਰਵਾਈ ਦੌਰਾਨ 20 ਕਿਲੋ ਭੁੱਕੀ ਮਾਮਲੇ ਵਿੱਚ ਮੁੱਖ ਸਪਲਾਇਰ ਗਿ੍ਫ਼ਤਾਰ

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਟੋਹਾਣਾ/ਜਾਖ਼ਲ, 6 ਮਾਰਚ (ਮਨਜੀਤ ਸਿੰਘ) - ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਨੈੱਟਵਰਕ ਨੂੰ ਤੋੜਨ ਲਈ ਚਲਾਈ ਜਾ ਰਹੀ ਇੱਕ ਵਿਸ਼ੇਸ਼ ਮੁਹਿੰਮ ਦੇ ਹਿੱਸੇ ਵਜੋਂ ਸਦਰ ਟੋਹਾਣਾ ਪੁਲਿਸ ਸਟੇਸ਼ਨ ਨੇ ਭੁੱਕੀ ਤਸਕਰੀ ਮਾਮਲੇ ਵਿੱਚ ਮੁੱਖ ਸਪਲਾਇਰ ਨੂੰ ਗਿ੍ਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ | ਮੁਲਜ਼ਮ ਦੀ ਪਛਾਣ ਕਾਨ੍ਹਾ ਰਾਮ ਪੁੱਤਰ ਜਗਦੀਸ਼ ਵਾਸੀ ਪਿੰਡ ਠਰਵਾ ਵਜੋਂ ਹੋਈ ਹੈ | ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ 7,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ | ਸਦਰ ਟੋਹਾਣਾ ਪੁਲਿਸ ਸਟੇਸ਼ਨ ਦੇ ਇੰਚਾਰਜ ਸਬ-ਇੰਸਪੈਕਟਰ ਸ਼ਾਦੀ ਰਾਮ ਨੇ ਦੱਸਿਆ ਕਿ 27 ਫਰਵਰੀ, 2026 ਨੂੰ ਪੁਲਿਸ ਟੀਮ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਸੀ ਕਿ ਕਿ੍ਸ਼ਨ ਕੁਮਾਰ, ਉਰਫ਼ ਕਾਲੂ, ਜੋ ਕਿ ਠਰਵਾ ਪਿੰਡ ਦਾ ਰਹਿਣ ਵਾਲਾ ਹੈ, ਆਪਣੇ ਪਿੰਡ ਵਿੱਚ ਵੱਡੀ ਮਾਤਰਾ ਵਿੱਚ ਭੁੱਕੀ ਸਟੋਰ ਕਰ ਰਿਹਾ ਹੈ ਅਤੇ ਵੇਚ ਰਿਹਾ ਹੈ | ਜਾਣਕਾਰੀ ਦੇ ਆਧਾਰ 'ਤੇ ਪੁਲਿਸ ਟੀਮ ਨੇ ਯੋਜਨਾ ਬਣਾਈ ਅਤੇ ਦੋਸ਼ੀ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ | ਤਲਾਸ਼ੀ ਦੌਰਾਨ ਦੋਸ਼ੀ ਕਿ੍ਸ਼ਨ ਕੁਮਾਰ ਉਰਫ਼ ਕਾਲੂ ਦੇ ਘਰ ਦੇ ਪਿੱਛੇ ਇੱਕ ਟੁੱਟੇ ਕਮਰੇ ਵਿਚੋਂ ਇੱਕ ਪਲਾਸਟਿਕ ਦੇ ਥੈਲੇ ਵਿੱਚ 20 ਕਿਲੋ 100 ਗ੍ਰਾਮ ਭੁੱਕੀ ਬਰਾਮਦ ਹੋਈ | ਦੋਸ਼ੀ ਵਿਰੁੱਧ ਐਫ.ਆਈ.ਆਰ. ਨੰਬਰ 35/2026, ਐਨ.ਡੀ.ਪੀ.ਐਸ. ਐਕਟ ਦੀ ਧਾਰਾ 15ਬੀ/61/85 ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਇਸ ਮਾਮਲੇ ਵਿੱਚ ਮੁੱਖ ਸਹਿ-ਦੋਸ਼ੀ ਕਾਨ੍ਹਾ ਰਾਮ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਨਸ਼ਿਆਂ ਦੀ ਵਿਕਰੀ ਤੋਂ ਕਮਾਏ 7,000 ਰੁਪਏ ਵੀ ਬਰਾਮਦ ਕੀਤੇ ਗਏ ਹਨ | ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਾਨ੍ਹਾ ਰਾਮ ਨੇ ਨਸ਼ੇ ਕਿੱਥੋਂ ਪ੍ਰਾਪਤ ਕੀਤੇ ਅਤੇ ਇਸ ਲੜੀ ਵਿੱਚ ਹੋਰ ਕੌਣ ਸ਼ਾਮਲ ਹੈ | ਜਾਂਚ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਕਾਲਵਨ 'ਚ ਸ਼ੀਤਲਾ ਮਾਤਾ ਮੇਲੇ ਦੌਰਾਨ ਦੋ ਰੋਜ਼ਾ ਮੁਫ਼ਤ ਮੁੱਢਲੀ ਸਹਾਇਤਾ ਕੈਂਪ ਲੱਗੇਗਾ ਅਗਲੀ ਖ਼ਬਰ ਤਿੰਨ ਸਾਲਾਂ ਤੋਂ ਭਗੌੜਾ ਚੱਲ ਰਿਹਾ ਮੁਲਜ਼ਮ ਕਾਬੂ
Ad Position 24