ਟੋਹਾਣਾ/ਜਾਖਲ, 6 ਮਾਰਚ (ਮਨਜੀਤ ਸਿੰਘ)-ਟੋਹਾਣਾ ਤੋਂ ਪੰਜ ਕਿੱਲੋਮੀਟਰ ਦੂਰ ਪੈਂਦੇ ਪਿੰਡ ਕਾਲਵਨ (ਜ਼ਿਲਾ ਜੀਂਦ) ਵਿਚ 9 ਅਤੇ 10 ਮਾਰਚ 2026 ਨੂੰ ਹਰ ਸਾਲ ਦੀ ਤਰਾਂ ਸ਼ੀਤਲਾ ਮਾਤਾ ਦਾ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ | ਇਸ ਵਾਰ ਮੇਲੇ ਦੇ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਮੁਫ਼ਤ ਮੁੱਢਲੀ ਸਹਾਇਤਾ ਕੈਂਪ ਲਗਾਇਆ ਜਾਵੇਗਾ | ਇਹ ਕੈਂਪ ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਜ਼ਿਲਾ ਜੀਂਦ ਵੱਲੋਂ ਲਗਾਇਆ ਜਾ ਰਿਹਾ ਹੈ | ਟਰੱਸਟ ਦੇ ਜ਼ਿਲਾ ਜੀਂਦ ਪ੍ਰਧਾਨ ਡਾ. ਸੁਰੇਸ਼ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੈਡੀਕਲ ਕੈਂਪ ਟਰੱਸਟ ਦੇ ਨਰਵਾਣਾ ਬਲਾਕ ਪ੍ਰਧਾਨ ਡਾ. ਦਿਲਬਾਗ ਮੋਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ | ਉਨਾਂ ਨੇ ਹੋਰ ਦੱਸਿਆ ਕਿ ਇਸ ਕੈਂਪ ਵਿਚ ਉਚਾਨਾ ਬਲਾਕ ਪ੍ਰਧਾਨ ਡਾ. ਸੰਦੀਪ ਖਰਕੀਆ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾਵੇਗਾ | ਮੇਲੇ ਵਿਚ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਇਸ ਕੈਂਪ ਰਾਹੀਂ ਮੁਫ਼ਤ ਸਿਹਤ ਜਾਂਚ ਅਤੇ ਸਲਾਹ-ਮਸ਼ਵਰਾ ਮੁਹੱਈਆ ਕਰਵਾਇਆ ਜਾਵੇਗਾ | ਇਸ ਕੈਂਪ ਵਿਚ ਟਰੱਸਟ ਦੇ ਸਾਰੇ ਮੈਂਬਰ ਸੇਵਾ ਭਾਵਨਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ |