ਟੋਹਾਣਾ/ਜਾਖ਼ਲ, 7 ਮਾਰਚ (ਮਨਜੀਤ ਸਿੰਘ) - ਜਾਖ਼ਲ ਥਾਣਾ ਪੁਲਿਸ ਨੇ ਸਰਕਾਰੀ ਡਿਊਟੀ ਵਿਚ ਰੁਕਾਵਟ ਪਾਉਣ ਅਤੇ ਹਮਲਾ ਕਰਨ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਅਨੁਸਾਰ 7 ਜਨਵਰੀ, 2026 ਨੂੰ ਕੁਝ ਲੋਕਾਂ ਨੇ ਮਿਓਾਦ ਕਲਾਂ ਦੇ 33 ਕੇਵੀ ਸਬਸਟੇਸ਼ਨ 'ਤੇ ਡਿਊਟੀ 'ਤੇ ਤਾਇਨਾਤ ਜਤਿੰਦਰ ਕੁਮਾਰ 'ਤੇ ਡੰਡਿਆਂ ਨਾਲ ਹਮਲਾ ਕੀਤਾ ਅਤੇ ਭੱਜਣ ਤੋਂ ਪਹਿਲਾਂ ਉਸ ਨੰੂ ਜਾਨੋਂ ਮਾਰਨ ਦੀ ਧਮਕੀ ਦਿੱਤੀ | ਜਾਖ਼ਲ ਥਾਣੇ ਵਿਚ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜਾਂਚ ਸ਼ੁਰੂ ਕੀਤੀ ਗਈ ਸੀ | ਜਾਂਚ ਦੌਰਾਨ ਪੁਲਿਸ ਨੇ ਦੋਸ਼ੀ ਗੁਰਜੀਤ ਸਿੰਘ ਵਾਸੀ ਡੇਹਲਾ (ਸੰਗਰੂਰ, ਪੰਜਾਬ) ਅਤੇ ਗੁਰਪ੍ਰੀਤ ਉਰਫ਼ ਗੁਰੀ ਵਾਸੀ ਮਿਓਾਦ ਕਲਾਂ ਨੂੰ ਗਿ੍ਫ਼ਤਾਰ ਕੀਤਾ | ਪੁਲਿਸ ਨੇ ਦੱਸਿਆ ਕਿ ਇਸੇ ਮਾਮਲੇ ਵਿਚ ਦੋ ਹੋਰ ਮੁਲਜ਼ਮ ਪਹਿਲਾਂ ਹੀ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ | ਦੋਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ | ਅਗਲੇਰੀ ਜਾਂਚ ਜਾਰੀ ਹੈ |