10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹਰਿਆਣਾ ਵਿੱਚ ਕਾਰੋਬਾਰ ਅਤੇ ਉਦਯੋਗ ਲਗਾਤਾਰ ਪਛੜ ਰਹੇ ਹਨ: ਬਜਰੰਗ ਗਰਗ <br/>

Ad Position 21
repet_subhas-goyals [Copy P29]
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਪਾਰ ਮੰਡਲ ਦੇ ਸੂਬਾਈ ਪ੍ਰਧਾਨ ਬਜਰੰਗ ਗਰਗ ਤੇ ਹੋਰ | ਤਸਵੀਰ : ਪੰਨੀਵਾਲੀਆ<br/> 09-03-2026

ਸਿਰਸਾ, 8 ਮਾਰਚ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾਈ ਪ੍ਰਧਾਨ ਅਤੇ ਹਰਿਆਣਾ ਕਨਫੈਡ ਦੇ ਸਾਬਕਾ ਚੇਅਰਮੈਨ ਬਜਰੰਗ ਗਰਗ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਾਰੋਬਾਰ ਤੇ ਉਦਯੋਗ ਲਗਾਤਾਰ ਪਛੜ ਰਹੇ ਹਨ | ਹਰਿਆਣਾ 'ਚ ਕਰੀਬ 70 ਫੀਸਦੀ ਛੋਟੇ ਤੇ ਦਰਮਿਆਨੇ ਉਦਯੋਗ ਬੰਦ ਹੋ ਗਏ ਹਟ | ਅੱਜ ਇਥੇ ਵਪਾਰੀਆਂ ਦੇ ਸੰਮੇਲਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਜਰੰਗ ਗਰਗ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹਰਿਆਣਾ ਵਿੱਚ ਵਪਾਰ ਅਤੇ ਉਦਯੋਗ ਲਗਾਤਾਰ ਗਿਰਾਵਟ ਵੱਲ ਜਾ ਰਹੇ ਹਨ | ਸਰਕਾਰੀ ਲਾਪਰਵਾਹੀ ਕਾਰਨ ਰਾਜ ਵਿੱਚ ਲਗਭਗ 70 ਪ੍ਰਤੀਸ਼ਤ ਛੋਟੇ ਅਤੇ ਦਰਮਿਆਨੇ ਆਕਾਰ ਦੇ ਉਦਯੋਗ ਬੰਦ ਹੋ ਗਏ ਹਨ | ਸਰਕਾਰ ਨੂੰ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਕਿਫਾਇਤੀ ਬਿਜਲੀ ਅਤੇ ਜ਼ਮੀਨ ਮੁਹੱਈਆ ਕਰਵਾਉਣੀ ਚਾਹੀਦੀ ਹੈ | ਬਜਰੰਗ ਗਰਗ ਨੇ ਕਿਹਾ ਕਿ ਹਰਿਆਣਾ ਵਿੱਚ ਵਧਦੀ ਬੇਰੁਜ਼ਗਾਰੀ ਕਾਰਨ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਧ ਰਹੀ ਹੈ | ਅਪਰਾਧੀ ਹਰ ਰੋਜ਼ ਖੁੱਲ੍ਹੇਆਮ ਡਕੈਤੀਆਂ, ਕਤਲ ਅਤੇ ਜਬਰੀ ਵਸੂਲੀ ਕਰ ਰਹੇ ਹਨ | ਹਰਿਆਣਾ ਵਿੱਚ ਅਪਰਾਧੀ ਜੇਲ੍ਹਾਂ ਅਤੇ ਵਿਦੇਸ਼ਾਂ ਤੋਂ ਆਪਣੇ ਗਰੋਹ ਚਲਾਉਂਦੇ ਹਨ | ਹਰਿਆਣਾ ਵਿੱਚ ਵਪਾਰੀ, ਉਦਯੋਗਪਤੀ ਅਤੇ ਆਮ ਜਨਤਾ ਆਪਣੀ ਜਾਨ-ਮਾਲ ਦੀ ਸੁਰੱਖਿਆ ਲਈ ਡਰੇ ਹੋਏ ਹਨ | ਜ਼ਿਲ੍ਹਾ ਪ੍ਰਧਾਨ ਹੀਰਾਲਾਲ ਸ਼ਰਮਾ, ਸੂਬਾ ਮੀਤ ਪ੍ਰਧਾਨ ਆਨੰਦ ਬਿਆਨੀ, ਜ਼ਿਲ੍ਹਾ ਮੀਤ ਪ੍ਰਧਾਨ ਅੰਜਨੀ ਕਨੋਡੀਆ, ਸ਼ਹਿਰੀ ਪ੍ਰਧਾਨ ਕੀਰਤੀ ਗਰਗ, ਸਕੱਤਰ ਅਸ਼ਵਨੀ ਬਾਂਸਲ ਸਮੇਤ ਵੱਡੀ ਗਿਣਤੀ 'ਚ ਵਾਪਾਰੀ ਤੇ ਸਨਅਤਕਾਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਹਿਲਾਵਾਂ ਦਾ ਸਨਮਾਨ ਤੇ ਸਸ਼ਕਤੀਕਰਨ ਸਮਾਜ ਦੀ ਪ੍ਰਗਤੀ ਦਾ ਆਧਾਰ ਹੈ: ਨਾਇਬ ਸਿੰਘ ਸੈਣੀ ਅਗਲੀ ਖ਼ਬਰ ਮਹਿਲਾ ਮੰਡਲ ਟੋਹਾਣਾ ਵੱਲੋਂ ਤੇਰਾਪੰਥ ਭਵਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
Ad Position 24