10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸੰਸਦ ਮੈਂਬਰ ਨਵੀਨ ਜਿੰਦਲ ਦਾ 56ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026

ਰੋਹਿਤ ਗੁਪਤਾ ਤੇ ਸੀ.ਏ. ਅਸ਼ਵਨੀ ਜੈਨ ਸੰਸਦ ਮੈਂਬਰ ਨਵੀਨ ਜਿੰਦਲ ਦੇ ਜਨਮ ਦਿਨ ਦਾ ਜਸ਼ਨ ਮਨਾਉਣ ਲਈ ਵਿਸ਼ਾਲ ਲੱਡੂ ਲੈ ਕੇ ਕੈਥਲ ਪਹੁੰਚੇ
ਗੂਹਲਾ ਚੀਕਾ, 8 ਮਾਰਚ (ਓ.ਪੀ. ਸੈਣੀ)-ਕੁਰੂਕਸ਼ੇਤਰ ਲੋਕ ਸਭਾ ਹਲਕੇ ਦੇ ਪ੍ਰਸਿੱਧ ਸੰਸਦ ਮੈਂਬਰ ਨਵੀਨ ਜਿੰਦਲ ਦਾ 56ਵਾਂ ਜਨਮ ਦਿਨ ਕੈਥਲ ਦੇ ਜਿੰਦਲ ਹਾਊਸ ਵਿਖੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ | ਜਨਮਦਿਨ ਦੇ ਜਸ਼ਨ ਨੂੰ ਖ਼ਾਸ ਬਣਾਉਣ ਲਈ, ਸਮਾਜਿਕ ਕਾਰਕੁਨ ਸੀਏ ਅਸ਼ਵਨੀ ਜੈਨ ਅਤੇ ਰੋਹਿਤ ਗੁਪਤਾ ਨੇ 56 ਕਿੱਲੋਗ੍ਰਾਮ ਸ਼ੁੱਧ ਘਿਓ ਨਾਲ ਬਣਿਆ ਇਕ ਵਿਸ਼ਾਲ ਲੱਡੂ ਤਿਆਰ ਕੀਤਾ | ਉਨ੍ਹਾਂ ਨੇ ਇਹ ਵਿਸਾਲ ਲੱਡੂ ਸੰਸਦ ਮੈਂਬਰ ਨਵੀਨ ਜਿੰਦਲ ਨੂੰ ਆਪਣੇ ਹੱਥਾਂ ਨਾਲ ਖੁਆਇਆ ਅਤੇ ਮੌਜੂਦ ਸਮਰਥਕਾਂ ਅਤੇ ਸ਼ੁਭਚਿੰਤਕਾਂ 'ਚ ਵੰਡਿਆ | ਸ਼ੁੱਧ ਘਿਓ ਨਾਲ ਬਣਿਆ ਇਹ 56 ਕਿੱਲੋਗ੍ਰਾਮ ਲੱਡੂ ਪੂਰੇ ਸਮਾਗਮ ਦਾ ਮੁੱਖ ਆਕਰਸ਼ਨ ਬਣ ਗਿਆ | ਇਸ ਮੌਕੇ ਰੋਹਿਤ ਗੁਪਤਾ ਨੇ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਨੇ ਆਪਣਾ ਜੀਵਨ ਸਮਾਜ ਅਤੇ ਦੇਸ ਦੀ ਸੇਵਾ ਲਈ ਸਮਰਪਿਤ ਕੀਤਾ ਹੈ | ਉਨ੍ਹਾਂ ਕਿਹਾ ਕਿ ਨਵੀਨ ਜਿੰਦਲ ਦਾ ਜੀਵਨ ਲੋਕ ਭਲਾਈ ਲਈ ਸਮਰਪਿਤ ਹੈ ਅਤੇ ਉਹ ਸਮਾਜ ਦੇ ਹਰ ਵਰਗ ਦੇ ਉਥਾਨ ਲਈ ਲਗਾਤਾਰ ਕੰਮ ਕਰ ਰਹੇ ਹਨ | ਉਨ੍ਹਾਂ ਦੀ ਅਗਵਾਈ ਹੇਠ ਇਲਾਕੇ 'ਚ ਸਿੱਖਿਆ, ਸਿਹਤ, ਹੁਨਰ ਵਿਕਾਸ ਅਤੇ ਸਮਾਜ ਸੇਵਾ ਦੇ ਖੇਤਰਾਂ 'ਚ ਕਈ ਮਹੱਤਵਪੂਰਨ ਪਹਿਲ ਕਦਮੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਹਜ਼ਾਰਾਂ ਲੋਕਾਂ ਨੂੰ ਲਾਭ ਪਹੁੰਚਿਆ ਹੈ | ਸੀ.ਏ. ਅਸ਼ਵਨੀ ਜੈਨ ਨੇ ਇਹ ਵੀ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਦੇ ਲੋਕ ਭਲਾਈ ਪ੍ਰੋਗਰਾਮ ਜਨਤਾ ਨੂੰ ਲਾਭ ਪਹੁੰਚਾ ਰਹੇ ਹਨ | ਉਨ੍ਹਾਂ ਕਿਹਾ ਕਿ ਨਵੀਨ ਜਿੰਦਲ ਨਾ ਸਿਰਫ ਇੱਕ ਸਫਲ ਉਦਯੋਗਪਤੀ ਅਤੇ ਜਨ ਪ੍ਰਤੀਨਿਧੀ ਹਨ, ਸਗੋਂ ਇਕ ਸੰਵੇਦਨਸ਼ੀਲ ਸਮਾਜ ਸੇਵਕ ਵੀ ਹਨ ਜੋ ਹਮੇਸ਼ਾ ਲੋਕਾਂ ਦੇ ਦੁੱਖਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਅੱਗੇ ਆਉਂਦੇ ਹਨ | ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਨਵੀਨ ਜਿੰਦਲ ਦਾ ਜਨਮ ਦਿਨ 9 ਮਾਰਚ ਨੂੰ ਹੈ | ਅੱਜ ਸੰਸਦ ਮੈਂਬਰ ਨਵੀਨ ਜਿੰਦਲ ਨੇ ਕੈਥਲ ਵਿੱਚ ਇਕ ਮੈਗਾ ਸਿਹਤ ਕੈਂਪ 'ਚ ਸ਼ਿਰਕਤ ਕੀਤੀ | ਉਨ੍ਹਾਂ ਦੇ ਸਮਰਥਕਾਂ ਨੇ ਅੱਜ ਉਨ੍ਹਾਂ ਦਾ ਜਨਮਦਿਨ ਮਨਾਇਆ | ਸਮਾਗਮ ਦੌਰਾਨ ਸਮਰਥਕਾਂ ਨੇ ਸੰਸਦ ਮੈਂਬਰ ਨਵੀਨ ਜਿੰਦਲ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਤੰਦਰੁਸਤ, ਲੰਬੀ ਅਤੇ ਸਫਲ ਜ਼ਿੰਦਗੀ ਲਈ ਪ੍ਰਾਰਥਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬਿਠਮੜਾ ਦੇ ਰਾਹੁਲ ਪਾਤਰ ਨੇ ਯੂ.ਪੀ.ਐਸ.ਸੀ. ਪ੍ਰੀਖਿਆ ਵਿਚ 379ਵਾਂ ਰੈਂਕ ਕੀਤਾ ਪ੍ਰਾਪਤ ਅਗਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸੰਸਦ ਮੈਂਬਰ ਨਵੀਨ ਜਿੰਦਲ ਦੀ ਅਗਵਾਈ ਹੇਠ ਆਰ.ਕੇ.ਐਸ.ਡੀ. ਕਾਲਜ ਕੈਂਪਸ 'ਚ ਮੈਗਾ ਸਿਹਤ...
Ad Position 24