ਟੋਹਾਣਾ, 10 ਮਾਰਚ (ਮਨਜੀਤ ਸਿੰਘ) - ਕਿਸਾਨ ਏਕਤਾ ਜਥੇਬੰਦੀ ਉਗਰਾਹਾਂ ਟੋਹਾਣਾ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਨਿਰਭੈ ਰਤੀਆ ਅਤੇ ਜਾਖ਼ਲ ਬਲਾਕ ਪ੍ਰਧਾਨ ਰਣਜੀਤ ਸਿੰਘ ਗੌਰਾ ਨੇ ਸਾਂਝੇ ਤੌਰ 'ਤੇ ਕੀਤੇ ਯਤਨਾਂ ਸਦਕਾ ਪਿਛਲੇ ਕੁਝ ਮਹੀਨਿਆਂ ਤੋਂ ਜਾਖ਼ਲ ਬਲਾਕ ਦੇ ਪਿੰਡ ਨੜੈਲ ਵਿੱਚ ਨਾਹਰ ਸਿੰਘ ਨਾਮ ਦੇ ਕਿਸਾਨ ਅਤੇ ਕਮਿਸ਼ਨ ਏਜੰਟ ਜਗਦੀਸ਼ ਉਰਫ਼ ਜੱਗੂ ਵਿਚਕਾਰ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਇੱਕ ਮਾਮਲਾ ਚੱਲ ਰਿਹਾ ਹੈ | ਉਸ ਨੰੂ ਕੁਝ ਹੱਦ ਤੱਕ ਹੱਲ ਕਰਨ ਸਬੰਧੀ ਜ਼ਿਲ੍ਹਾ ਪ੍ਰਧਾਨ ਨਿਰਭੈ ਰਤੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਦਾਲਤ ਨੇ ਕਮਿਸ਼ਨ ਏਜੰਟ ਨੂੰ ਕਿਸਾਨ ਦੀ ਜ਼ਮੀਨ ਨਿਲਾਮ ਕਰਨ ਦਾ ਹੁਕਮ ਦਿੱਤਾ ਸੀ | ਭਾਰਤੀ ਕਿਸਾਨ ਯੂਨੀਅਨ, ਏਕਤਾ ਉਗਰਾਹਾਂ, ਹਰਿਆਣਾ, ਪੰਜਾਬ ਨੇ ਰਲ ਕੇ ਤਿੰਨ ਵਾਰ ਨਿਲਾਮੀ ਦਾ ਵਿਰੋਧ ਕੀਤਾ ਸੀ ਅਤੇ ਤਹਿਸੀਲਦਾਰ ਨੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦੇ ਬਹਾਨੇ ਕਿਸਾਨਾਂ ਵਿਰੁੱਧ ਝੂਠੇ ਕੇਸ ਦਰਜ ਕੀਤੇ ਸਨ | ਕਿਸਾਨ ਆਗੂਆਂ ਏਕਤਾ ਉਗਰਾਹਾਂ ਟੋਹਾਣਾ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਨਿਰਭੈ ਰਤੀਆ ਅਤੇ ਜਾਖ਼ਲ ਬਲਾਕ ਪ੍ਰਧਾਨ ਰਣਜੀਤ ਸਿੰਘ ਗੌਰਾ ਦੀ ਅਗਵਾਈ ਹੇਠ ਕਿਸਾਨਾਂ ਅਤੇ ਕਮਿਸ਼ਨ ਏਜੰਟ ਵਿਚਕਾਰ ਪੰਚਾਇਤ ਸਮਝੌਤਾ ਹੋਇਆ | ਪੰਚਾਇਤ ਨੇ ਕਿਸਾਨ ਵੱਲੋਂ ਕਮਿਸ਼ਨ ਏਜੰਟ ਨੂੰ ਦਿੱਤੇ ਜਾਣ ਵਾਲੇ ਪੈਸੇ ਅਦਾਲਤ ਵਿੱਚ ਜਮਾਂ ਕਰਵਾ ਦਿੱਤੇ ਹਨ | ਯੂਨੀਅਨ ਵੀ ਵਾਪਸੀ ਦੀ ਮੰਗ ਨਹੀਂ ਕਰਦੀ ਪਰ ਮਾਮਲਾ ਪੰਚਾਇਤ ਅਤੇ ਭਾਈਚਾਰੇ ਰਾਹੀਂ ਹੱਲ ਕੀਤਾ ਜਾ ਸਕਦਾ ਹੈ | ਸਰਕਾਰ ਦੀਆਂ ਗ਼ਲਤ ਨੀਤੀਆਂ ਤੋਂ ਤਬਾਹ ਹੋਏ ਕਿਸਾਨਾਂ ਨੂੰ ਕੁਝ ਰਾਹਤ ਦਿੱਤੀ ਜਾਣੀ ਚਾਹੀਦੀ ਹੈ ਅਤੇ ਕਿਸਾਨਾਂ ਦੀ ਜ਼ਮੀਨ ਨਿਲਾਮ ਕਰਕੇ ਮਾਮਲਾ ਹੱਲ ਨਹੀਂ ਕੀਤਾ ਜਾਣਾ ਚਾਹੀਦਾ |
ਕਿਸਾਨ ਜਥੇਬੰਦੀਆਂ ਦੇ ਯਤਨਾਂ ਸਦਕਾ ਪਿੰਡ ਨੜੈਲ ਦੇ ਕਿਸਾਨ ਦੀ ਜ਼ਮੀਨ ਕੁਰਕ ਹੋਣ ਤੋਂ ਬਚਾਈ <br/>
ਅਜੀਤ ਡੈਸਕ
11-03-2026