05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸਿਰਸਾ ਵਿਖੇ ਸਮਾਗਮ ਦੌਰਾਨ ਜਗਦੀਸ਼ ਸਿੰਘ ਝੀਂਡਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਦਾ ਵਿਰੋਧ ਨਾ ਕਰਨਾ ਅਤਿ ਨਿੰਦਣਯੋਗ-ਅਕਾਲ ਪੰਥਕ ਮੋਰਚਾ <br/>

Ad Position 21
No active advertisement
ਅਜੀਤ ਡੈਸਕ 11-03-2026
ਕਰਨਾਲ, 10 ਮਾਰਚ (ਗੁਰਮੀਤ ਸਿੰਘ ਸੱਗੂ)-ਅਕਾਲ ਪੰਥਕ ਮੋਰਚਾ ਦੇ ਬਲਦੇਵ ਸਿੰਘ ਕਾਇਮਪੁਰ, ਸੁਖਜਿੰਦਰ ਸਿੰਘ ਮਸਾਨਾ ਅਤੇ ਹਰਮਨਪ੍ਰੀਤ ਸਿੰਘ ਬੁੱਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 8 ਮਾਰਚ ਨੂੰ ਠਾਕੁਰ ਦਲੀਪ ਸਿੰਘ ਮੁਖੀ ਨਾਮਧਾਰੀ ਸੰਪਰਦਾ ਵਲੋਂ ਸ੍ਰੀ ਜੀਵਨ ਨਗਰ ਸਿਰਸਾ ਵਿਖੇ ਵਿਦੇਸ਼ ਦੀ ਧਰਤੀ ਤੋਂ ਲਾਈਵ ਸਪੀਚ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕ ਕਿਤਾਬ ਦੱਸਿਆ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਜੋ ਸ਼ਬਦ 'ਆਗਿਆ ਭਈ ਅਕਾਲ ਕੀ' ਦੋਹਰਾ ਸਿੱਖਾਂ ਵਲੋਂ ਰੋਜ਼ਾਨਾ ਅਰਦਾਸ ਤੋਂ ਬਾਅਦ ਪੜਿ੍ਹਆ ਜਾਂਦਾ ਹੈ, ਇਹ ਇਕ ਅੰਗਰੇਜ਼ਾਂ ਵਲੋਂ ਘੜੀ ਸਾਜਿਸ਼ ਹੈ | ਇਹ ਨਹੀਂ ਪੜ੍ਹਨਾ ਚਾਹੀਦਾ | ਕਾਇਮਪੁਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਇਕ ਕਿਤਾਬ ਕਹਿਣਾ ਬਿਲਕੁੱਲ ਗਲਤ ਹੈ | ਇਸ ਨਾਲ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਇਸ ਨੂੰ ਲੈ ਕੇ ਸਿੱਖ ਸੰਗਤਾਂ 'ਚ ਭਾਰੀ ਰੋਸ ਪੈਦਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਰੂਪ 'ਚ ਸਾਡੇ ਪੂਜਨੀਕ ਗੁਰੂ ਸਾਹਿਬ ਹਨ, ਜਿਨ੍ਹਾਂ ਦਾ ਨਿਰਾਦਰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਨਾਮਧਾਰੀ ਸੰਪਰਦਾ ਵਾਲੇ ਅੱਜ ਵੀ ਦੇਹਧਾਰੀ ਨੂੰ ਹੀ ਆਪਣਾ ਗੁਰੂ ਮੰਨਦੇ ਹਨ, ਜਦਕਿ ਸਿੱਖੀ 'ਚ ਕੇਵਲ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਿਆ ਜਾਂਦਾ ਹੈ | ਇਸ ਸੰਬੰਧੀ ਸੰਗਤਾਂ 'ਚ ਪਾਏ ਜਾ ਰਹੇ ਰੋਸ ਨੂੰ ਵੇਖਦਿਆਂ ਹੋਇਆਂ ਜਗਦੀਸ਼ ਸਿੰਘ ਝੀਂਡਾ ਨੂੰ ਇਸ ਬਾਰੇ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ 7 ਗ੍ਰਾਮ 560 ਮਿਲੀਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ <br/> ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਦੇ ਯਤਨਾਂ ਸਦਕਾ ਪਿੰਡ ਨੜੈਲ ਦੇ ਕਿਸਾਨ ਦੀ ਜ਼ਮੀਨ ਕੁਰਕ ਹੋਣ ਤੋਂ ਬਚਾਈ <br/>
Ad Position 24