05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

7 ਗ੍ਰਾਮ 560 ਮਿਲੀਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ <br/>

Ad Position 21
No active advertisement
ਅਜੀਤ ਡੈਸਕ 11-03-2026

ਸਿਰਸਾ, 10 ਮਾਰਚ (ਭੁਪਿੰਦਰ ਪੰਨੀਵਾਲੀਆ)- ਪੁਲੀਸ ਚੌਕੀ ਕਾਲਾਂਵਾਲੀ ਨੇ ਮੰਡੀ ਕਾਲਾਂਵਾਲੀ ਤੋਂ ਇੱਕ ਨੌਜਵਾਨ ਨੂੰ 7 ਗ੍ਰਾਮ 560 ਮਿਲੀਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਮੁਲਜ਼ਮ ਦੀ ਪਛਾਣ ਰਿੰਕੂ ਕੁਮਾਰ ਵਾਸੀ ਵਾਰਡ 4 ਮੰਡੀ ਕਾਲਾਂਵਾਲੀ ਵਜੋਂ ਹੋਈ ਹੈ |ਇਹ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਪ੍ਰਵੀਨ ਕੁਮਾਰ ਨੇ ਦੱਸਿਆ ਕਿ 9 ਮਾਰਚ 2026 ਨੂੰ ਉਹ ਆਪਣੀ ਟੀਮ ਹੁੱਡਾ ਕਲੋਨੀ ਮੰਡੀ, ਕਾਲਾਂਵਾਲੀ ਵੱਲ ਰੇਲਵੇ ਲਾਈਨ 'ਤੇ ਗਸ਼ਤ ਕਰ ਰਹੇ ਸਨ | ਇਸ ਦੌਰਾਨ ਉਹਨਾਂ ਵੱਲ ਇੱਕ ਨੌਜਵਾਨ ਆ ਰਿਹਾ ਸੀ | ਪੁਲਿਸ ਗੱਡੀ ਨੂੰ ਆਉਂਦੇ ਦੇਖ ਕੇ ਉਹ ਘਬਰਾ ਗਿਆ ਅਤੇ ਪਿੱਛੇ ਮੁੜ ਗਿਆ | ਉਸਨੇ ਆਪਣੇ ਖੱਬੇ ਹੱਥ ਨਾਲ ਫੜਿ੍ਹਆ ਫੋਇਲ ਦਾ ਇੱਕ ਟੁਕੜਾ ਸਾਈਡ 'ਤੇ ਸੁੱਟ ਦਿੱਤਾ | ਜਿਸ 'ਤੇ ਸਟਾਫ ਦੀ ਮਦਦ ਨਾਲ ਉਨ੍ਹਾਂ ਨੇ ਨੌਜਵਾਨ ਨੂੰ ਗਲੀ ਵਿੱਚ ਥੋੜ੍ਹੀ ਦੂਰੀ 'ਤੇ ਫੜ ਲਿਆ | ਤਲਾਸ਼ੀ ਲਈ ਗਈ ਅਤੇ ਨੌਜਵਾਨ ਦੁਆਰਾ ਸੁੱਟੇ ਗਏ ਪਾਰਦਰਸ਼ੀ ਫੋਇਲ ਵਿੱਚੋਂ ਹੈਰੋਇਨ ਬਰਾਮਦ ਹੋਈ | ਪੁਲੀਸ ਨੇ ਹੈਰੋਇਨ ਜ਼ਬਤ ਕਰ ਲਈ ਅਤੇ ਮੁਲਜ਼ਮ ਰਿੰਕੂ ਵਿਰੁੱਧ ਕਾਲਾਂਵਾਲੀ ਪੁਲਿਸ ਸਟੇਸ਼ਨ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟਰੋਪਿਕ ਸਬਸਟੈਂਸ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਨਸ਼ਾ ਤਸਕਰੀ ਦੇ ਨੈੱਟਵਰਕ ਵਿੱਚ ਸ਼ਾਮਲ ਹੋਰ ਮੁਲਜ਼ਮਾਂ, ਸਪਲਾਇਰਾਂ ਅਤੇ ਖਰੀਦਦਾਰਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਨ ਲਈ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਮਹਿਲਾ ਸੈੱਲ ਨੇ ਫ਼ੀਮੇਲ ਹਾਈਜੀਨ 'ਤੇ ਜਾਗਰੂਕਤਾ ਭਾਸ਼ਨ ਦੀ ਕੀਤੀ ਮੇਜ਼ਬਾਨੀ <br/> ਅਗਲੀ ਖ਼ਬਰ ਸਿਰਸਾ ਵਿਖੇ ਸਮਾਗਮ ਦੌਰਾਨ ਜਗਦੀਸ਼ ਸਿੰਘ ਝੀਂਡਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਦਾ ਵਿਰੋਧ ਨਾ ਕਰਨਾ ਅ...
Ad Position 24