05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਗੁਰੂ ਨਾਨਕ ਖ਼ਾਲਸਾ ਕਾਲਜ ਦੇ ਮਹਿਲਾ ਸੈੱਲ ਨੇ ਫ਼ੀਮੇਲ ਹਾਈਜੀਨ 'ਤੇ ਜਾਗਰੂਕਤਾ ਭਾਸ਼ਨ ਦੀ ਕੀਤੀ ਮੇਜ਼ਬਾਨੀ <br/>

Ad Position 21
No active advertisement
ਅਜੀਤ ਡੈਸਕ 11-03-2026
ਯਮੁਨਾਨਗਰ, 10 ਮਾਰਚ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਨੇ ਕਾਲਜ ਦੇ ਮਹਿਲਾ ਸੈੱਲ ਵਲੋਂ ਸੀ. ਐਸ. ਆਰ. ਜਮਨਾ ਆਟੋ ਇੰਡਸਟਰੀਜ਼ ਲਿਮਟਿਡ ਦੇ ਸਹਿਯੋਗ ਨਾਲ 'ਹਾਈਜੀਨ ਪ੍ਰੈਕਟਿਸ ਫੋਰ ਯੰਗ ਫ਼ੀਮੇਲ ਅਡਲਟਸ' ਵਿਸ਼ੇ 'ਤੇ ਇਕ ਐਕਸਟੈਂਸ਼ਨ ਲੈਕਚਰ ਕਰਵਾਇਆ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤ ਅਤੇ ਸਫਾਈ 'ਤੇ ਜਾਗਰੂਕਤਾ ਪ੍ਰੋਗਰਾਮ ਨੌਜਵਾਨ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਸਿਹਤਮੰਦ ਅਤੇ ਆਤਮਵਿਸ਼ਵਾਸੀ ਜੀਵਨ ਜਿਉਣ 'ਚ ਮਦਦ ਕਰਨ ਲਈ ਜ਼ਰੂਰੀ ਹਨ | ਸੀ. ਐਸ. ਆਰ. ਜਮਨਾ ਆਟੋ ਇੰਡਸਟਰੀਜ਼ ਲਿਮਟਿਡ ਦੀ ਮੁਖੀ ਸੰਯਮ ਮਰਾਠਾ ਨੇ ਸੰਸਥਾ ਨਾਲ ਸਹਿਯੋਗ ਕਰਨ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਵਿਦਿਆਰਥੀਆਂ 'ਚ ਸਿਹਤ ਜਾਗਰੂਕਤਾ ਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਾਲੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪਹਿਲਕਦਮੀਆਂ ਦੇ ਮਹੱਤਵ ਨੂੰ ਉਜਾਗਰ ਕੀਤਾ | ਕੈਪੀਟਲ ਸੁਪਰ ਸਪੈਸ਼ਲਿਟੀ ਹਸਪਤਾਲ ਜਗਾਧਰੀ ਤੋਂ ਗਾਇਨੀਕੋਲੋਜਿਸਟ ਡਾ. ਮਨਪ੍ਰੀਤ ਕੌਰ ਸੋਢੀ ਨੇ ਨੌਜਵਾਨ ਮਹਿਲਾਵਾਂ 'ਚ ਸਫਾਈ ਬਣਾਈ ਰੱਖਣ ਲਈ ਮੁੱਖ ਕਾਰਕਾਂ ਨੂੰ ਉਜਾਗਰ ਕੀਤਾ | ਉਨ੍ਹਾਂ ਸਿਹਤ ਜੋਖਮ ਕਾਰਕਾਂ 'ਤੇ ਵੀ ਜ਼ੋਰ ਦਿੱਤਾ, ਜਿਨ੍ਹਾਂ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਰੋਜ਼ਾਨਾ ਜੀਵਨ 'ਚ ਸਿਹਤਮੰਦ ਆਦਤਾਂ ਅਪਣਾਉਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਗਵਰਨਿੰਗ ਬਾਡੀ ਅਤੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਮਹਿਲਾ ਸੈੱਲ ਨੂੰ ਅਜਿਹੇ ਅਰਥਪੂਰਨ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ 'ਚ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ 'ਚ ਜਮਨਾ ਆਟੋ ਇੰਡਸਟਰੀਜ਼ ਨਾਲ ਸਹਿਯੋਗ ਦੀ ਸ਼ਲਾਘਾ ਕੀਤੀ | ਇਸ ਮੌਕੇ ਡਾ. ਜਸਵਿੰਦਰ ਕੌਰ ਵਾਈਸ ਪਿ੍ੰਸੀਪਲ, ਡਾ. ਕੈਥਰੀਨ ਮਸੀਹ ਆਈ. ਕਿਊ. ਏ. ਸੀ. ਕੋਆਰਡੀਨੇਟਰ, ਡਾ ਨੀਨਾ ਪੁਰੀ, ਡਾ. ਪਾਇਲ ਲਾਂਬਾ, ਪ੍ਰੋ. ਸੀਮਾ ਰਾਣੀ ਕਨਵੀਨਰ, ਪ੍ਰੋ. ਮਨੀਸ਼ਾ ਰਾਣਾ, ਪ੍ਰੋ. ਨੇਹਾ, ਪ੍ਰੋ. ਸ਼ਾਲਿਨੀ ਭਾਰਦਵਾਜ ਅਤੇ ਪ੍ਰੋ. ਪੂਜਾ ਰਾਣਾ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਐਸ. ਜੇ. ਪੀ. ਪੌਲੀਟੈਕਨਿਕ ਦਾਮਲਾ ਵਿਖੇ ਸਾਈਬਰ ਧੋਖਾਧੜੀ ਅਤੇ ਵਿੱਤੀ ਸਾਖ਼ਰਤਾ 'ਤੇ ਭਾਸ਼ਨ ਕਰਵਾਇਆ <br/> ਅਗਲੀ ਖ਼ਬਰ 7 ਗ੍ਰਾਮ 560 ਮਿਲੀਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ <br/>
Ad Position 24