05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸ਼ੀਤਲਾ ਮਾਤਾ ਮੇਲੇ 'ਤੇ ਦੋ ਰੋਜ਼ਾ ਮੁਢਲੀ ਸਹਾਇਤਾ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 11-03-2026
ਟੋਹਾਣਾ, 10 ਮਾਰਚ (ਮਨਜੀਤ ਸਿੰਘ) - ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਵਲੋਂ ਨਜ਼ਦੀਕੀ ਪਿੰਡ ਕਾਲਵਨ (ਜ਼ਿਲ੍ਹਾ ਜੀਂਦ) ਵਿਖੇ ਮਨਾਏ ਜਾ ਰਹੇ ਸ਼ੀਤਲਾ ਮਾਤਾ ਮੇਲੇ ਦੇ ਮੌਕੇ 'ਤੇ ਇੱਕ ਮੁਫ਼ਤ ਮੁੱਢਲੀ ਸਹਾਇਤਾ ਕੈਂਪ ਲਗਾਇਆ ਗਿਆ | ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੇ ਸੂਬਾ ਪ੍ਰਧਾਨ ਅਜਾਇਬ ਸਿੰਘ ਫ਼ਤਹਿਪੁਰੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਜਿੱਥੇ ਵੀ ਕੋਈ ਧਾਰਮਿਕ ਪ੍ਰੋਗਰਾਮ ਜਾਂ ਸਮਾਜਿਕ ਸਮਾਗਮ ਆਯੋਜਿਤ ਹੁੰਦਾ ਹੈ, ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ | ਉਨ੍ਹਾਂ ਕਿਹਾ ਕਿ ਟਰੱਸਟ ਦੇ ਮੈਂਬਰ ਮਨੁੱਖਤਾ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ | ਟਰੱਸਟ ਦੇ ਸੂਬਾ ਪ੍ਰਧਾਨ ਅਜਾਇਬ ਸਿੰਘ ਫ਼ਤਿਹਪੁਰੀ ਦੀ ਨਿਗਰਾਨੀ ਅਤੇ ਜੀਂਦ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਲਿਕ ਅਤੇ ਨਰਵਾਣਾ ਬਲਾਕ ਪ੍ਰਧਾਨ ਦਿਲਬਾਗ ਮੋਰ ਦੀ ਪ੍ਰਧਾਨਗੀ ਹੇਠ ਲਗਾਏ ਗਏ ਦੋ ਰੋਜ਼ਾ ਇਸ ਕੈਂਪ ਵਿੱਚ ਟਰੱਸਟ ਦੇ ਮੈਂਬਰਾਂ ਨੇ 9 ਅਤੇ 10 ਮਾਰਚ ਦਿਨ ਰਾਤ ਸੇਵਾ ਕੀਤੀ | ਇਸ ਮੌਕੇ ਪੀ.ਐਚ.ਸੀ. ਧਮਤਾਨ ਸਾਹਿਬ ਦੇ ਇੰਚਾਰਜ ਡਾ: ਪੰਕਜ, ਸਬ-ਇੰਸਪੈਕਟਰ ਸੂਰਜ ਭਾਨ ਨੈਨ, ਟਰੱਸਟ ਦੇ ਸੂਬਾ ਪ੍ਰਧਾਨ ਅਜਾਇਬ ਸਿੰਘ ਫਤਿਹਪੁਰੀ, ਜ਼ਿਲ੍ਹਾ ਜੀਂਦ ਪ੍ਰਧਾਨ ਸੁਰੇਸ਼ ਮਲਿਕ, ਜ਼ਿਲ੍ਹਾ ਫਤਿਹਾਬਾਦ ਦੇ ਮੀਤ ਪ੍ਰਧਾਨ ਮਹਾਵੀਰ ਧਾਰਸੂਲ, ਸੂਬਾ ਪ੍ਰੈੱਸ ਬੁਲਾਰੇ ਰਘੁਬੀਰ ਜਾਂਗੜਾ, ਰਤੀਆ ਬਲਾਕ ਪ੍ਰਧਾਨ ਭਰਤ ਸਿੰਘ ਮੰਘੇੜਾ, ਟੋਹਾਣਾ ਸ਼ਹਿਰੀ ਪ੍ਰਧਾਨ ਬਲਵਾਨ ਸੈਣੀ, ਜਾਖ਼ਲ ਬਲਾਕ ਪ੍ਰਧਾਨ ਵਿਨੋਦ ਕੁਮਾਰ ਮਿਓਾਦ, ਉਚਾਣਾ ਬਲਾਕ ਪ੍ਰਧਾਨ ਸੰਦੀਪ ਖਰਕੀਆ, ਮਹਾਵੀਰ ਕਾਲਵਨ, ਬਲਜੀਤ ਕਾਲਵਨ, ਰਾਜਿੰਦਰ ਕਾਲਵਨ, ਛਤਰਪਾਲ ਕਾਲਵਨ, ਕਿ੍ਸ਼ਨ ਨੈਨ ਕਾਲਵਨ, ਦਰਸ਼ਨ ਸੁਲੇਹੜਾ, ਅਮਰਜੀਤ ਧਰੋਦੀ, ਸਾਵਨ ਸਿੰਘ ਗੜੀ, ਰਾਜਪਾਲ ਬਲਿਆਲਾ, ਅਮਿਤ ਦਨੋਦਾ, ਮੇਜਰ ਸਿੰਘ ਵਿਰਕ ਗੜੀ, ਬਲਜੀਤ ਕਤੀਰਾ ਕੰਨ੍ਹੜੀ, ਰਾਮ ਕੁਮਾਰ ਰਸੀਦਾਂ, ਨਵਦੀਪ ਸੁਲਹੇੜਾ, ਰਾਜ ਮਹਿਰਾ, ਰਿਛਪਾਲ ਕੇਸਰ ਰਸੀਦਾਂ, ਅਨੂਪ ਸਿੰਘ, ਸੁਮਿਤ ਦਾਤਾ ਵਾਲਾ, ਸਤਪਾਲ ਪੁਰੀ ਫੂਲੀਆਂ ਕਲਾਂ, ਮਹਾਵੀਰ ਸ਼ਰਮਾ ਕਲੋਦਾ, ਵਿਨੋਦ ਭੂਰਾ, ਕਸ਼ਮੀਰਾ ਹੰਸਹੁਦਾਰ, ਕਿ੍ਸ਼ਨ ਕੁਮਾਰ, ਵਰਿੰਦਰ ਕੁਮਾਰ, ਕਿ੍ਸ਼ਨਾ ਮਹਿਰਾ, ਅਮਰੀਸ਼ ਦਾਊਦ, ਰਜਨੀਸ਼ ਕਾਲਵਨ, ਪ੍ਰਭੂ ਪ੍ਰਸੰਨ, ਰਾਮ ਕੁਮਾਰ, ਰਾਹੁਲ ਸਿੰਗਵਾਲ, ਰਵੀ, ਰਾਮਕੇਸ਼, ਨਵਦੀਪ, ਸੰਦੀਪ, ਰਾਜਿੰਦਰ, ਗੁਰਵਚਨ ਧੀਮਾਨ ਅਤੇ ਸੂਬੇ ਸਿੰਘ ਨੇਪਾਵਾਲਾ ਆਦਿ ਨੇ ਸਮੇਂ ਅਨੁਸਾਰ ਸੇਵਾ ਨਿਭਾਈ ਅਤੇ ਹੋਰ ਵੀ ਕਈ ਪਤਵੰਤੇ ਹਾਜ਼ਰ ਸਨ | ਹਜ਼ਾਰਾਂ ਮਰੀਜ਼ਾਂ ਨੇ ਕੈਂਪ ਵਿੱਚ ਪਹੁੰਚ ਕੇ ਸਿਹਤ ਸੇਵਾਵਾਂ ਦਾ ਲਾਭ ਉਠਾਇਆ |

Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਨੇ ਜ਼ਿਲ੍ਹਾ ਜਲ ਅਤੇ ਸੀਵਰੇਜ ਮਿਸ਼ਨ ਦੀ ਮੀਟਿੰਗ ਵਿਚ ਦਿੱਤੀਆਂ ਜ਼ਰੂਰੀ ਹਦਾਇਤਾਂ <br/> ਅਗਲੀ ਖ਼ਬਰ ਗੈਸ ਸਿਲੰਡਰਾਂ ਦੀਆਂ ਵਧੀਆਂ ਦਰਾਂ ਖ਼ਿਲਾਫ਼ ਪ੍ਰਦਰਸ਼ਨ <br/>
Ad Position 24