05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਡੀ. ਏ. ਵੀ. ਗਰਲਜ਼ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਫੈਸ਼ਨ ਸ਼ੋਅ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 11-03-2026
ਯਮੁਨਾਨਗਰ, 10 ਮਾਰਚ (ਗੁਰਦਿਆਲ ਸਿੰਘ ਨਿਮਰ)-ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਅਤੇ ਡੀ. ਏ. ਵੀ. ਗਰਲਜ਼ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਸਾਂਝੇ ਪ੍ਰਬੰਧ ਹੇਠ ਇਕ ਫੈਸ਼ਨ ਸ਼ੋਅ ਕਰਵਾਇਆ ਗਿਆ, ਜਿਸ ਦਾ ਵਿਸ਼ਾ ਪਰੰਪਰਾਗਤ ਅਤੇ ਇੰਡੋ-ਵੈਸਟਰਨ ਸੀ | ਇਸ ਪ੍ਰੋਗਰਾਮ 'ਚ ਸਮਾਜ ਸੇਵਕ ਪ੍ਰਵੀਨ ਗੋਇਲ ਮੁੱਖ ਮਹਿਮਾਨ ਸਨ ਜਦਕਿ ਸਮਾਜ ਸੇਵਕ ਸੁੰਦਰ ਨਾਰੰਗ, ਅਮਨ ਖੇੜਾ, ਡਾ. ਤਾਨਿਕਾ ਖੇੜਾ, ਆਕਾਸ਼ ਗੋਇਲ, ਰਚਨਾ ਮੰਗਲਾ, ਨਰਿੰਦਰ ਸਿੰਘ ਸਾਹੀ, ਡਾ. ਹਰਪ੍ਰੀਤ ਕੌਰ, ਸੁਜਾਤਾ ਸਲੂਜਾ, ਮੀਤੂ ਸਲੂਜਾ, ਗੁਰਮੀਤ ਚਾਵਲਾ, ਸਤਯਮ ਨਾਗਪਾਲ ਅਤੇ ਰੋਹਤਾਸ਼ ਚੌਹਾਨ ਵਿਸ਼ੇਸ਼ ਮਹਿਮਾਨ ਸਨ ਅਤੇ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ ਤੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀ ਮੁਖੀ ਮਨਜੀਤ ਕੌਰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ | ਇਸ ਪ੍ਰੋਗਰਾਮ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀਆਂ ਪ੍ਰੋ. ਨਿਧੀ ਛਾਬੜਾ ਅਤੇ ਸੋਨੀਆ ਸ਼ਰਮਾ ਕੋਆਰਡੀਨੇਟਰ ਸਨ | ਇਸ ਫੈਸ਼ਨ ਸ਼ੋਅ 'ਚ ਦੋ ਉਮਰ ਵਰਗ 20 ਤੋਂ 35 ਅਤੇ 35 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਸ਼ਾਮਿਲ ਸਨ | ਇਹ ਪ੍ਰੋਗਰਾਮ ਫੈਸ਼ਨ ਸ਼ੋਅ ਰਾਹੀਂ ਮਹਿਲਾਵਾਂ 'ਚ ਆਤਮ ਵਿਸ਼ਵਾਸ, ਰਚਨਾਤਮਕਤਾ ਅਤੇ ਲੀਡਰਸ਼ਿਪ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਕਰਵਾਇਆ ਗਿਆ ਸੀ | ਇਸ ਮੌਕੇ ਜਿਊਰੀ 'ਚ ਮਿਸ ਇੰਡੀਆ 2023 ਮਹਿਮਾ ਜਾਰਜ, ਤਵਨੀਤ ਕੌਰ ਅਤੇ ਇੰਗਲਿਸ਼ ਜ਼ੋਨ ਡਾਇਰੈਕਟਰ ਹਰਮਿੰਦਰ ਸੇਠੀ ਸ਼ਾਮਿਲ ਸਨ, ਜਦਕਿ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਪ੍ਰੋ. ਸਾਕਸ਼ੀ, ਪਿ੍ਯਾਂਸ਼ੀ, ਅਨੁਪਮ, ਸ਼ੈਲੀ, ਅਨੁ ਨੇ ਸਮਾਗਮ ਨੂੰ ਸਫਲ ਬਣਾਉਣ 'ਚ ਮਦਦ ਕੀਤੀ | ਇਸ ਫੈਸ਼ਨ ਸ਼ੋਅ 'ਚ ਨੇਹਾ ਠਾਕੁਰ 18 ਤੋਂ 35 ਸਾਲ ਦੀ ਉਮਰ ਵਰਗ 'ਚ ਜੇਤੂ ਰਹੀ ਅਤੇ ਏਕਮ ਨੂੰ ਰਨਰ ਅੱਪ ਦਾ ਖਿਤਾਬ ਦਿੱਤਾ ਗਿਆ | ਸਿ੍ਸ਼ਟੀ ਨੂੰ ਸਟਾਈਲ ਆਈਕਨ ਦਾ ਖਿਤਾਬ ਦਿੱਤਾ ਗਿਆ, ਜਦਕਿ ਮਯੰਕ ਨੂੰ ਮਿਸ ਕਨਫੀਡੈਂਟ ਦਾ ਖਿਤਾਬ ਮਿਲਿਆ ਤੇ ਰਾਸ਼ੀ ਨੂੰ ਐਡੋਰੇਬਲ ਆਰਾ ਦਾ ਖਿਤਾਬ ਮਿਲਿਆ | ਇਸੇ ਤਰ੍ਹਾਂ 35 ਸਾਲ ਤੋਂ ਵੱਧ ਉਮਰ ਵਰਗ 'ਚ ਮਨਜੋਤ ਜੇਤੂ ਰਹੀ ਤੇ ਸਵਿਤਾ ਨੂੰ ਰਨਰ ਅੱਪ ਦਾ ਖਿਤਾਬ ਦਿੱਤਾ ਗਿਆ | ਡਾ. ਇੰਦੂ ਨੂੰ ਮਿਲੀਅਨ ਡਾਲਰ ਸਮਾਈਲ ਦਾ ਖਿਤਾਬ ਦਿੱਤਾ ਗਿਆ, ਜਦਕਿ ਵੰਦਨਾ ਸਪਰਾ ਨੂੰ ਐਟੀਟਿਊਡ ਦਾ ਖਿਤਾਬ ਦਿੱਤਾ ਗਿਆ ਅਤੇ ਮੀਨੂ ਨੂੰ ਐਲੀਗੈਂਟ ਦਾ ਖਿਤਾਬ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਵੈਸ਼ ਸਮਾਜ ਦੀ ਰਤੀਆ ਇਕਾਈ ਨੂੰ ਸਾਲਾਨਾ ਸੰਮੇਲਨ ਵਿਚ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਡੀ.ਸੀ. ਨੇ ਜ਼ਿਲ੍ਹਾ ਜਲ ਅਤੇ ਸੀਵਰੇਜ ਮਿਸ਼ਨ ਦੀ ਮੀਟਿੰਗ ਵਿਚ ਦਿੱਤੀਆਂ ਜ਼ਰੂਰੀ ਹਦਾਇਤਾਂ <br/>
Ad Position 24