ਗੂਹਲਾ ਚੀਕਾ /ਕੈਥਲ, 12 ਮਾਰਚ (ਓ.ਪੀ. ਸੈਣੀ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਕੈਥਲ ਪਹੁੰਚੇ ਅਤੇ ਸੰਵੇਦਨਾ ਪ੍ਰਗਟ ਕੀਤੀ | ਪਹਿਲਾਂ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਾਬਕਾ ਚੇਅਰਮੈਨ ਦੇ ਪਿਤਾ ਸਵਰਗੀ ਅਮਰਨਾਥ ਭਗਤ ਦੇ ਦੇਹਾਂਤ 'ਤੇ ਸੰਵੇਦਨਾ ਪ੍ਰਗਟ ਕਰਨ ਲਈ ਸਾਬਕਾ ਹਾਫੇਡ ਚੇਅਰਮੈਨ ਕੈਲਾਸ ਭਗਤ ਦੇ ਨਿਵਾਸ ਸਥਾਨ 'ਤੇ ਗਏ | ਉਨ੍ਹਾਂ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਸੰਵੇਦਨਾ ਪ੍ਰਗਟ ਕੀਤੀ | ਜ਼ਿਕਰਯੋਗ ਹੈ ਕਿ ਸਵਰਗੀ ਅਮਰਨਾਥ ਭਗਤ ਇਕ ਸੀਨੀਅਰ ਭਾਜਪਾ ਨੇਤਾ ਸਨ ਜਿਨ੍ਹਾਂ ਦਾ 8 ਮਾਰਚ ਨੂੰ ਦੇਹਾਂਤ ਹੋ ਗਿਆ ਸੀ | ਫਿਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਾਬਕਾ ਮੰਤਰੀ ਕਮਲੇਸ਼ ਢਾਂਡਾ ਦੇ ਨਿਵਾਸ ਸਥਾਨ 'ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸਾਬਕਾ ਮੰਤਰੀ ਕਮਲੇਸ਼ ਢਾਂਡਾ ਦੇ ਪਿਤਾ ਸਵਰਗੀ ਜਗਤ ਸਿੰਘ ਮਲਿਕ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ | ਜਗਤ ਸਿੰਘ ਮਲਿਕ ਪਿੰਡ ਪਥਰੀ ਦੇ ਸਾਬਕਾ ਸਰਪੰਚ ਵੀ ਸਨ, ਜਿਨ੍ਹਾਂ ਦਾ ਹਾਲ ਹੀ 'ਚ ਦੇਹਾਂਤ ਹੋ ਗਿਆ | ਇਸ ਤੋਂ ਬਾਅਦ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮੈਂਬਰ ਸੰਜੇ ਚੌਧਰੀ ਦੇ ਨਿਵਾਸ ਸਥਾਨ 'ਤੇ ਗਏ, ਜਿੱਥੇ ਉਨ੍ਹਾਂ ਨੇ ਉਨ੍ਹਾਂ ਦੀ ਮਾਤਾ, ਸਵਰਗੀ ਸਕੁੰਤਲਾ ਦੇਵੀ ਦੇ ਦੇਹਾਂਤ 'ਤੇ ਦੁੱਖ ਅਤੇ ਸੰਵੇਦਨਾ ਪ੍ਰਗਟ ਕੀਤੀ | ਇਸ ਮੌਕੇ 'ਤੇ ਹਰਿਆਣਾ ਦੇ ਪੰਚਾਇਤ ਅਤੇ ਵਿਕਾਸ, ਖਣਨ ਅਤੇ ਭੂ-ਵਿਗਿਆਨ ਮੰਤਰੀ ਸ੍ਰੀ ਕਿ੍ਸਨ ਲਾਲ ਪੰਵਾਰ, ਭਾਜਪਾ ਜ਼ਿਲ੍ਹਾ ਪ੍ਰਧਾਨ ਜੋਤੀ ਸੈਣੀ, ਸਾਬਕਾ ਮੰਤਰੀ ਕਮਲੇਸ਼ ਢਾਂਡਾ, ਸਾਬਕਾ ਵਿਧਾਇਕ ਲੀਲਾ ਰਾਮ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਨੀਸ਼ ਕਠਵਾੜ, ਅਮਰਜੀਤ ਛਾਬੜਾ, ਰਾਓ ਸੁਰੇਂਦਰ ਸਿੰਘ, ਸ਼ੈਲੀ ਮੁੰਜਾਲ, ਸੁਰੇਸ਼ ਸੰਧੂ, ਪ੍ਰਵੀਨ ਪ੍ਰਜਾਪਤੀ, ਸੁਰੇਸ਼ ਸੰਧੂ, ਆਰ.ਐਸ.ਐਸ. ਜ਼ਿਲ੍ਹਾ ਕਾਰਜਵਾਹ ਸ਼ਿਆਮ ਬਾਂਸਲ, ਸ਼ਿਵ ਸੰਕਰ ਪਾਹਵਾ, ਅਸ਼ੋਕ ਸੈਣੀ ਸਮੇਤ ਹੋਰ ਭਾਜਪਾ ਆਗੂ ਅਤੇ ਪਤਵੰਤੇ ਮੌਜੂਦ ਸਨ |