29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਛਛਰੌਲੀ ਦੀ ਅਨਾਜ ਮੰਡੀ ਵਿਖੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 04-04-2026
ਯਮੁਨਾਨਗਰ, 3 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਵਲੋਂ ਅੱਜ ਛਛਰੌਲੀ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ ਗਿਆ | ਇਸ ਤੋਂ ਬਾਅਦ ਖੇਤੀਬਾੜੀ ਮੰਤਰੀ ਨੇ ਛਛਰੌਲੀ ਅਨਾਜ ਮੰਡੀ ਸਥਿਤ ਭਾਜਪਾ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਕਪਿਲ ਮਨੀਸ਼ ਗਰਗ ਦੇ ਦਫ਼ਤਰ ਦਾ ਦੌਰਾ ਕੀਤਾ ਜਿਥੇ ਕਿ ਕਪਿਲ ਮਨੀਸ਼ ਗਰਗ, ਸੁਸ਼ੀਲ ਕੁਮਾਰ ਅਤੇ ਪੰਕਜ ਗਰਗ ਵਲੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਕੈਲਾਸ਼ ਚੰਦ ਸ਼ਰਮਾ, ਮੰਡਲ ਪ੍ਰਧਾਨ ਗੌਰਵ ਗੋਇਲ, ਸੀ. ਐਮ. ਵਿੰਡੋ ਦੇ ਕਲਿਆਣ ਸਿੰਘ ਅਤੇ ਉਪ ਚੇਅਰਮੈਨ ਯੋਗੇਸ਼ ਅਗਰਵਾਲ ਦੀ ਮੌਜੂਦਗੀ 'ਚ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਦਾ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੈਬਨਿਟ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ 'ਚ 24 ਫ਼ਸਲਾਂ ਘੱਟੋ-ਘੱਟ ਸਮਰਥਨ ਮੁੱਲ 'ਤੇ ਖ਼ਰੀਦੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਾਲ 2047 ਤੱਕ ਵਿਕਸਿਤ ਹਰਿਆਣਾ ਲਈ ਇਕ ਰੋਡਮੈਪ ਤਿਆਰ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਦੀ ਉਪ ਸਰਕਾਰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ | ਇਸ ਮੌਕੇ ਮੰਡੀ ਦੇ ਕਮਿਸ਼ਨ ਏਜੰਟਾਂ ਨੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਅੱਗੇ ਆਪਣੀਆਂ ਕੁਝ ਮੰਗਾਂ ਵੀ ਰੱਖੀਆਂ, ਜਿਸ 'ਤੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਮੰਗਾਂ ਬਾਰੇ ਗੰਭੀਰਤਾ ਨਾਲ ਚਰਚਾ ਕਰਦਿਆਂ ਜਲਦ ਹੱਲ ਕਰਵਾਇਆ ਜਾਵੇਗਾ | ਇਸ ਮੌਕੇ ਚੇਅਰਮੈਨ ਕੈਲਾਸ਼ ਚੰਦ ਸ਼ਰਮਾ, ਵਾਈਸ ਚੇਅਰਮੈਨ ਯੋਗੇਸ਼ ਅਗਰਵਾਲ, ਨਾਇਬ ਤਹਿਸੀਲਦਾਰ ਆਨੰਦ ਰਾਵਲ, ਮੰਡਲ ਪ੍ਰਧਾਨ ਗੌਰਵ ਗੋਇਲ, ਡੀ. ਐਫ. ਐਸ. ਸੀ ਯਮੁਨਾਨਗਰ ਨਿਸ਼ਾਂਤ ਸਿੰਗਲਾ, ਡੀ. ਪੀ. ਆਰ. ਓ. ਡਾ. ਮਨੋਜ ਕੁਮਾਰ, ਮਾਰਕੀਟ ਕਮੇਟੀ ਸਕੱਤਰ ਰਿਸ਼ੀ ਰਾਜ ਯਾਦਵ, ਡੀ. ਐਮ. ਈ. ਓ. ਸੁਰੇਸ਼ ਰਾਣਾ, ਸੀ. ਐਮ. ਵਿੰਡੋ ਦੇ ਕਲਿਆਣ ਸਿੰਘ, ਅਸ਼ਵਨੀ ਕੁਮਾਰ ਗੋਇਲ, ਸੁਸ਼ੀਲ ਕੁਮਾਰ ਗੋਇਲ, ਡਾ. ਅਸ਼ੀਸ਼ ਗੋਇਲ, ਪੰਕਜ ਮੰਗਲਾ, ਰਣਬੀਰ ਸਿੰਘ, ਅਸ਼ੋਕ ਖੇਤਰਪਾਲ, ਲਕਸ਼ਮੀ ਚੰਦ, ਵਿਸ਼ਾਲ ਗੋਇਲ, ਅੰਕੁਰ ਗੋਇਲ, ਰਾਜੇਸ਼ ਗੋਇਲ, ਆਯੂਸ਼ ਗੋਇਲ, ਹਰਬੰਸ ਸਿੰਘ, ਧੀਰਜ ਅਗਰਵਾਲ, ਅੰਕੁਰ ਗੁਪਤਾ, ਸੰਦੀਪ ਕੁਮਾਰ, ਮੋਹਿਤ ਸਿੰਗਲਾ, ਬਿ੍ਜਭੂਸ਼ਣ, ਸੁਨੀਲ ਗੋਇਲ, ਸੰਜੇ ਕੁਮਾਰ ਗੋਇਲ, ਮਾਨਯੋਗ ਏ. ਗਰਗ, ਵਿਵੇਕ ਗਰਗ ਅਤੇ ਅਰਵਿੰਦ ਗੋਇਲ ਸਮੇਤ ਖੁਰਾਕ ਤੇ ਸਪਲਾਈ ਵਿਭਾਗ, ਹੈਫੇਡ ਤੇ ਵੇਅਰ ਹਾਊਸ ਦੇ ਕਰਮਚਾਰੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਰਸ਼ਪ੍ਰੀਤ ਕੌਰ ਨੇ ਨੈਸ਼ਨਲ ਕਰਾਸ ਜੂਡੋ ਖੇਡ ਮੁਕਾਬਲੇ 'ਚ ਬਰਾਊਨ ਮੈਡਲ ਹਾਸਲ ਕੀਤਾ <br/> ਅਗਲੀ ਖ਼ਬਰ ਸਕੂਲ ਦੇ ਸਟਾਫ਼ ਨਾਲ ਹੋਈ ਅਹਿਮ ਮੀਟਿੰਗ-ਘੱਟ ਖਰਚਾ ਵਧੀਆ ਪੜ੍ਹਾਈ ਸੂਝਵਾਨ ਮਾਪਿਆਂ ਦੀ ਪਹਿਲੀ ਪਸੰਦ ਬਣਿਆ ਦਸਮੇਸ਼ ਸ...
Ad Position 24