29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਟੋਹਾਣਾ 'ਚ ਲੱਕੜ ਮਾਰਕੀਟ ਤੇ ਰੇਲਵੇ ਰੋਡ 'ਤੇ ਪੁਲਿਸ ਦੀ ਸਖ਼ਤੀ, ਵਾਹਨਾਂ ਦੇ ਚਲਾਨ ਕੱਟੇ

Ad Position 21
No active advertisement
ਅਜੀਤ ਡੈਸਕ 04-04-2026
ਟੋਹਾਣਾ, 3 ਅਪ੍ਰੈਲ (ਮਨਜੀਤ ਸਿੰਘ) - ਟੋਹਾਣਾ ਸ਼ਹਿਰ ਦੀ ਲੱਕੜ ਮਾਰਕੀਟ ਅਤੇ ਰੇਲਵੇ ਰੋਡ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਜਾਣਕਾਰੀ ਮੁਤਾਬਕ ਲੱਕੜ ਮਾਰਕੀਟ ਵਿੱਚ ਗਲਤ ਤਰੀਕੇ ਨਾਲ ਖੜ੍ਹੇ ਕੀਤੇ ਵਾਹਨਾਂ ਦੇ ਚਲਾਨ ਕੱਟੇ ਗਏ ਹਨ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ | ਪੁਲਿਸ ਵਲੋਂ ਲੱਕੜ ਮਾਰਕੀਟ ਦੀ ਪਾਰਕਿੰਗ ਸਬੰਧੀ ਵੀ ਦੱਸਿਆ ਅਤੇ ਸਮਝਾਇਆ ਜਾ ਰਿਹਾ ਹੈ | ਇਸ ਦੇ ਨਾਲ ਹੀ ਰੇਲਵੇ ਰੋਡ 'ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ | ਪੁਲਿਸ ਵੱਲੋਂ ਵਾਹਨਾਂ ਦੇ ਡਾਕੂਮੈਂਟ ਜਾਂਚੇ ਜਾ ਰਹੇ ਹਨ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ | ਖਾਸ ਤੌਰ 'ਤੇ ਮੋਟਰਸਾਈਕਲ 'ਤੇ ਤਿੰਨ ਸਵਾਰੀਆਂ ਬੈਠਣ ਵਾਲਿਆਂ ਦੇ ਵੀ ਚਲਾਨ ਕੱਟੇ ਜਾ ਰਹੇ ਹਨ | ਪੁਲਿਸ ਅਧਿਕਾਰੀ ਅਜਮੇਰ ਸਿੰਘ ਨੇ ਦੱਸਿਆ ਕਿ ਲੱਕੜ ਮਾਰਕੀਟ ਟੋਹਾਣਾ ਦੀ ਮੇਨ ਮਾਰਕੀਟ ਹੈ, ਜਿੱਥੇ ਵਾਹਨਾਂ ਦੀ ਗਲਤ ਪਾਰਕਿੰਗ ਕਾਰਨ ਅਕਸਰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ | ਇਸ ਸਬੰਧੀ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਕਈ ਵਾਰ ਸ਼ਿਕਾਇਤਾਂ ਮਿਲੀਆਂ | ਲੱਕੜ ਮਾਰਕੀਟ ਵਿੱਚ ਆਉਣ ਵਾਲੇ ਲੋਕ ਆਪਣੇ ਵਾਹਨ ਲੱਕੜ ਮਾਰਕੀਟ ਦੀ ਪਾਰਕਿੰਗ ਵਿੱਚ ਖੜ੍ਹੇ ਕਰਨ ਦੀ ਬਜਾਏ ਸੜਕ ਉੱਪਰ ਹੀ ਖੜ੍ਹੇ ਕਰ ਕੇ ਆਪ ਦੁਕਾਨਦਾਰੀ ਕਰਦੇ ਰਹਿੰਦੇ ਹਨ ਜਿਸ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ | ਉਨ੍ਹਾਂ ਹੋਰ ਦੱਸਿਆ ਕਿ ਜੋ ਦੁਕਾਨਦਾਰ ਆਪਣੀ ਦੁਕਾਨ ਦੇ ਬਾਹਰ ਸਮਾਨ ਰੱਖ ਕੇ ਸੜਕ 'ਤੇ ਆਵਾਜਾਈ ਵਿੱਚ ਰੁਕਾਵਟ ਪੈਦਾ ਕਰ ਰਹੇ ਹਨ, ਨੂੰ ਸਮਝਾਇਆ ਜਾ ਰਿਹਾ ਹੈ ਅਤੇ ਜੋ ਮੰਨ ਨਹੀਂ ਰਹੇ, ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ | ਉਨ੍ਹਾਂ ਨੇ ਅੱਜ ਕਰੀਬ 25 ਤੋਂ 30 ਚਲਾਨ ਵੀ ਕੱਟੇ ਹਨ | ਪੁਲਿਸ ਵੱਲੋਂ ਲੋਕਾਂ ਨੂੰ ਸਮਝਾਇਆ ਵੀ ਜਾ ਰਿਹਾ ਹੈ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਗਲਤ ਪਾਰਕਿੰਗ ਤੋਂ ਬਚਿਆ ਜਾਵੇ | ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕਾਰਵਾਈ ਹੁਣ ਲੱਕੜ ਮਾਰਕੀਟ ਵਿੱਚ ਰੋਜ਼ਾਨਾ ਜਾਰੀ ਰਹੇਗੀ ਅਤੇ ਨਿਯਮ ਤੋੜਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਸਿੰਘ ਸੋਹੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਅਰਸ਼ਪ੍ਰੀਤ ਕੌਰ ਨੇ ਨੈਸ਼ਨਲ ਕਰਾਸ ਜੂਡੋ ਖੇਡ ਮੁਕਾਬਲੇ 'ਚ ਬਰਾਊਨ ਮੈਡਲ ਹਾਸਲ ਕੀਤਾ <br/>
Ad Position 24