ਰਤੀਆ, 3 ਅਪ੍ਰੈਲ (ਬੇਅੰਤ ਕੌਰ ਮੰਡੇਰ)- ਬੱਚਿਆਂ ਨੂੰ ਸਭਿਆਚਾਰ ਨਾਲ ਜੋੜਨ ਲਈ ਖ਼ਾਲਸਾ ਸਾਜਣਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ 6 ਤੋਂ 13 ਅਪ੍ਰੈਲ ਤੱਕ ਸਥਾਨਕ ਗੁਰਦੁਆਰਾ ਵਿਸ਼ਵਕਰਮਾ ਸਾਹਿਬ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ ਜਾਵੇਗਾ | ਜਾਣਕਾਰੀ ਦਿੰਦਿਆਂ ਪ੍ਰਧਾਨ ਕਸ਼ਮੀਰ ਸਿੰਘ ਨੇ ਦੱਸਿਆ ਕਿ 6 ਤੋਂ 13 ਅਪ੍ਰੈਲ ਤੱਕ ਵਿਸਾਖੀ ਲਈ ਨਿਰਧਾਰਿਤ ਦਸਤਾਰ ਸਿਖਲਾਈ ਕੈਂਪ ਤਜਰਬੇਕਾਰ ਦਸਤਾਰ ਕੋਚਾਂ ਦੁਆਰਾ ਸਿਖਲਾਈ ਪ੍ਰਦਾਨ ਕਰੇਗਾ | ਸਮਾਜ ਸੇਵਕ ਹੈਪੀ ਸਿੰਘ ਸੇਠੀ ਨੇ ਦੱਸਿਆ ਕਿ ਸ਼ਹਿਰ ਦੇ ਵਸਨੀਕਾਂ ਵਲੋਂ ਦਸਤਾਰ ਸਿਖਲਾਈ ਕੈਂਪ ਦੀ ਇੱਛਾ ਪ੍ਰਗਟ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਇਹ ਕੈਂਪ ਬੱਚਿਆਂ ਲਈ ਇੱਕ ਚੰਗਾ ਮੌਕਾ ਹੈ ਅਤੇ ਹਿੱਸਾ ਲੈਣ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਇਸ ਮੌਕੇ ਅਵਤਾਰ ਸਿੰਘ, ਮੇਜਰ ਸਿੰਘ, ਗੁਰਮੀਤ ਸਿੰਘ, ਤਰਲੋਕ ਸਿੰਘ, ਸਵਰਨ ਸਿੰਘ, ਜਗਤਾਰ ਸਿੰਘ, ਮੋਹਨ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ |