08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਅੰਤਰਰਾਸ਼ਟਰੀ ਆਨਲਾਈਨ ਕੋਲਾਜ ਮੇਕਿੰਗ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 05-04-2026
ਯਮੁਨਾਨਗਰ, 4 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਵਲੋਂ ਆਪਣੇ ਕਮਿਊਨਿਟੀ ਕਾਲਜ ਅਤੇ ਹਿੰਦੀ ਵਿਭਾਗ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਆਨਲਾਈਨ ਕੋਲਾਜ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਦਾ ਉਦੇਸ਼ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਦਿਆਰਥੀਆਂ 'ਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ 'ਚ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨਾ ਸੀ | ਗੋ ਗ੍ਰੀਨ, ਪਲੇਅ ਕਲੀਨ, ਬਲੂਮ ਵਿਦ ਨੇਚਰ, ਪਲੇਅ ਵਿਦ ਕੇਅਰ, ਕਲਰ ਦਾ ਸਕਾਈ, ਨਾਟ ਦਾ ਸੋਇਲ, ਗ੍ਰੀਨ ਹਾਰਟਸ ਤੇ ਆਰਗੈਨਿਕ ਸਟਾਰਟਸ ਆਦਿ ਵਰਗੇ ਅਰਥਪੂਰਨ ਵਿਸ਼ਿਆਂ 'ਤੇ ਆਧਾਰਿਤ ਇਸ ਮੁਕਾਬਲੇ 'ਚ ਨਾ ਸਿਰਫ਼ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਬਿਹਾਰ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ, ਸਗੋਂ ਕੈਨੇਡਾ, ਯੂਨਾਈਟਿਡ ਕਿੰਗਡਮ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਵੀ ਭਾਗੀਦਾਰੀ ਨੇ ਹਿੱਸਾ ਲਿਆ | ਇਹ ਮੁਕਾਬਲਾ ਸਰਪ੍ਰਸਤ-ਇਨ-ਚੀਫ਼ ਰਣਦੀਪ ਸਿੰਘ ਜੌਹਰ (ਪ੍ਰਧਾਨ) ਅਤੇ ਸਰਪ੍ਰਸਤ ਡਾ. ਅਰਵਿੰਦਰ ਸਿੰਘ ਭੱਲਾ (ਪਿ੍ੰ.) ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਨੂੰ ਡਾ. ਕੈਥਰੀਨ ਮਸੀਹ, ਵਿਨੈ ਚੰਦੇਲ, ਪੂਜਾ ਰਾਣਾ ਅਤੇ ਸ਼ਾਲਿਨੀ ਵਲੋਂ ਪੂਰਨ ਸਮਰਥਨ ਪ੍ਰਾਪਤ ਹੋਇਆ | ਇਸ ਮੁਕਾਬਲੇ ਦੇ ਸੁਚੱਜੇ ਸੰਚਾਲਨ ਲਈ ਪ੍ਰੋ. ਜਸਪ੍ਰੀਤ ਸਿੰਘ, ਮੰਗਿਤ ਕੌਰ, ਨਿਸ਼ੀ, ਸ਼ਿਲਪੀ, ਕਨਵੀਨਰ ਪੂਜਾ ਰਾਣੀ ਅਤੇ ਖੁਸ਼ਪ੍ਰੀਤ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ | ਇਸ ਮੁਕਾਬਲੇ ਦੌਰਾਨ ਮਹਾਰਾਜਾ ਅਗਰਸੇਨ ਕਾਲਜ ਜਗਾਧਰੀ ਦੀ ਮੁਸਕਾਨ ਜੇਤੂ ਰਹੀ, ਜਦਕਿ ਪਤੰਜਲੀ ਭਾਰਤੀ ਆਯੂਰਵਿਗਿਆਨ ਏਵਮ ਅਨੁਸੰਧਾਨ ਸੰਸਥਾਨ ਹਰਿਦੁਆਰ ਦੀ ਵੰਸ਼ਿਕਾ ਸ਼ਰਮਾ ਨੇ ਦੂਜਾ ਅਤੇ ਸਵਾਮੀ ਦੇਵੀ ਦਿਆਲ ਕਾਲਜ ਆਫ਼ ਲਾਅ ਪੰਚਕੂਲਾ ਦੀ ਨੈਨਸੀ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਪਹਿਲਾ ਹੌਸਲਾ ਅਫ਼ਜਾਈ ਇਨਾਮ ਚੌਧਰੀ ਦੇਵੀ ਲਾਲ ਕਾਲਜ ਆਫ਼ ਐਜੂਕੇਸ਼ਨ ਜਗਾਧਰੀ ਦੀ ਨਮਰਾ ਅਹਿਮਦ ਅਤੇ ਦੂਜਾ ਹੌਸਲਾ ਅਫ਼ਜਾਈ ਇਨਾਮ ਓਬਨ ਕਾਲਜ ਸਿਡਨੀ (ਆਸਟ੍ਰੇਲੀਆ) ਦੀ ਅਨਵੀ ਸ਼ਰਮਾ ਦੇ ਹਿੱਸੇ ਆਇਆ | ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜਿਹੇ ਅੰਤਰਰਾਸ਼ਟਰੀ ਮੁਕਾਬਲੇ ਵਿਦਿਆਰਥੀਆਂ 'ਚ ਟਿਕਾਊ ਜੀਵਨ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਦੇ ਹੋਏ ਰਚਨਾਤਮਿਕਤਾ ਦਾ ਪ੍ਰਦਰਸ਼ਨ ਕਰਨ ਲਈ ਇਕ ਕੀਮਤੀ ਪਲੇਟਫਾਰਮ ਪ੍ਰਦਾਨ ਕਰਦੇ ਹਨ, ਜਦਕਿ ਪਿ੍ੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਕਲਾਤਮਕ ਪ੍ਰਗਟਾਵੇ ਨੂੰ ਸਮਾਜਿਕ ਜ਼ਿੰਮੇਵਾਰੀ ਨਾਲ ਸੁੰਦਰਤਾ ਨਾਲ ਜੋੜਦੇ ਹਨ |
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਵਲੋਂ ਨਾਰਾਇਣਗੜ੍ਹ ਦੀ ਅਨਾਜ ਮੰਡੀ ਦਾ ਦੌਰਾ ਅਗਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਅਤੇ ਪੀੜਤਾ ਦੀਆਂ ਅਸ਼ਲੀਲ ਫੋਟੋਆਂ ਜਾਰੀ ਕਰਨ ਦੀ ਧਮਕੀ ਦੇਣ ਦੇ ਦੋਸ਼ ਹੇਠ 2 ਮੁ...
Ad Position 24