09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਦਿੱਲੀ ਦੇ 12 ਕਾਲਜਾਂ ਨੇ ਨੁੱਕੜ ਨਾਟਕ ਦੀ ਕੀਤੀ ਪੇਸ਼ਕਾਰੀ, ਹਿੰਦੂ ਕਾਲਜ ਰਿਹਾ ਜੇਤੂ

Ad Position 21
No active advertisement
ਅਜੀਤ ਡੈਸਕ 05-04-2026
ਨਵੀਂ ਦਿੱਲੀ, 4 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਮੈਨੇਜਮੈਂਟ ਐਂਡ ਰੀਸਰਚ (ਆਈ. ਆਈ. ਐਚ. ਐਮ. ਆਰ.) ਦਿੱਲੀ ਨੇ 'ਸਪਰਧਾ 2026' ਪ੍ਰੋਗਰਾਮ ਕਰਵਾਇਆ ਜਿਸ ਦੇ ਵਿਚ ਦਿੱਲੀ ਦੇ ਐਨ. ਸੀ. ਆਰ. ਦੇ 12 ਕਾਲਜਾਂ ਨੇ ਨੁੱਕੜ ਨਾਟਕ ਪੇਸ਼ ਕਰਕੇ ਵਾਹ ਵਾਹ ਖੱਟੀ | ਇਸ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਵਿਚ ਪੂਰੀ ਤਰ੍ਹਾਂ ਦੇ ਨਾਲ ਉਤਸ਼ਾਹ ਭਰਿਆ ਹੋਇਆ ਸੀ ਅਤੇ ਨਾਲ ਹੀ ਐਕਟਿੰਗ ਵੀ ਕਮਾਲ ਦੀ ਸੀ | ਇਸ ਪ੍ਰੋਗਰਾਮ ਦੇ ਵਿਚ 12 ਕਾਲਜਾਂ ਨੇ ਹਿੱਸਾ ਲਿਆ, ਜਿਸ ਵਿਚ ਹਿੰਦੂ ਕਾਲਜ, ਜੀਸਸ ਐਂਡ ਮੈਰੀ, ਲੇਡੀ ਹਾਰਡਿੰਗ ਮੈਡੀਕਲ, ਸ਼ਹੀਦ ਭਗਤ ਸਿੰਘ, ਗਾਰਗੀ, ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ਼ ਟੈਕਨਾਲੋਜੀ ਅਤੇ ਹੋਰ ਕਾਲਜ ਸ਼ਾਮਿਲ ਸਨ | ਇਸ ਪ੍ਰੋਗਰਾਮ ਦੇ ਵਿਚ 250 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਹਿੱਸਾ ਲਿਆ | ਨੁੱਕੜ ਨਾਟਕ ਦੇ ਵਿਸ਼ੇ ਵੱਖੋ-ਵੱਖਰੇ ਸਨ ਜੋ ਕਿ ਸੇਧ ਦੇਣ ਵਾਲੇ ਸਨ | ਸਮੁੱਚੀਆਂ ਟੀਮਾਂ ਦੇ ਵਿਚ ਰਚਨਾਤਮਿਕਤਾ, ਜਾਗਰੂਕਤਾ ਕੁਝ ਕਹਿਣ ਦੀ ਭਾਵਨਾ ਸ਼ਾਮਿਲ ਸੀ | ਨੁੱਕੜ ਨਾਟਰੀ ਦੀ ਪੇਸ਼ਕਾਰੀ ਵੀ ਕਾਫੀ ਪ੍ਰਭਾਵਿਤ ਰਹੀ | ਇਸ ਪ੍ਰੋਗਰਾਮ ਦੇ ਵਿਚ ਹਿੰਦੂ ਕਾਲਜ ਜੇਤੂ ਰਿਹਾ ਅਤੇ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ਼ ਟੈਕਨਾਲੋਜੀ ਨੇ ਉਪ ਜੇਤੂ ਦਾ ਦਰਜਾ ਹਾਸਿਲ ਕੀਤਾ | ਸਮੁੱਚੇ ਤੌਰ 'ਤੇ ਉਪਰੋਕਤ ਪ੍ਰੋਗਰਾਮ ਹਰ ਪੱਖ ਤੋਂ ਸਫਲ ਰਿਹਾ |
Ad Position 22
No active advertisement
ਪਿਛਲੀ ਖ਼ਬਰ ਵੀਨਾ ਅਗਰਵਾਲ ਇਸਤਰੀ ਸਭਾ ਮਾਨਸਾ ਦੀ ਪ੍ਰਧਾਨ ਚੁਣੀ <br/> ਅਗਲੀ ਖ਼ਬਰ ਗੱਡੀਆਂ ਚੋਰੀ ਦੇ ਮਾਮਲੇ 'ਚ 2 ਵਿਅਕਤੀ ਗਿ੍ਫ਼ਤਾਰ
Ad Position 24