08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਵੀਰਤਾ ਦਾ ਪ੍ਰਤੀਕ ਬਣੇਗਾ ਟੋਹਾਣਾ ਦਾ ਬਾਬਾ ਬੰਦਾ ਸਿੰਘ ਬਹਾਦਰ ਨਵਾਂ ਚੌਂਕ - ਸੁਭਾਸ਼ ਬਰਾਲਾ ਨੇ ਟੋਹਾਣਾ ਵਿੱਚ ਨਵੇਂ ਚੌਂਕ ਦਾ ਨੀਂਹ ਪੱਥਰ ਰੱਖਿਆ

Ad Position 21
No active advertisement
ਅਜੀਤ ਡੈਸਕ 09-04-2026
ਟੋਹਾਣਾ, 8 ਅਪ੍ਰੈਲ (ਮਨਜੀਤ ਸਿੰਘ) - ਮਹਾਨ ਯੋਧਾ ਤੇ ਧਰਮ ਦੇ ਰਖਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ 'ਤੇ ਚੰਡੀਗੜ੍ਹ ਰੋਡ ਉੱਪਰ ਨਿਊ ਪ੍ਰਭਾਕਰ ਕਾਲੋਨੀ, ਟੋਹਾਣਾ ਵਿੱਚ ਬਣਨ ਵਾਲੇ ਨਵੇਂ ਚੌਂਕ ਦਾ ਨੀਂਹ ਪੱਥਰ ਪੂਰੀ ਸ਼ਰਧਾ ਭਾਵਨਾ ਨਾਲ ਰੱਖਿਆ ਗਿਆ | ਇਸ ਮੌਕੇ 'ਤੇ ਮਾਨਯੋਗ ਸੰਸਦ ਮੈਂਬਰ ਸ੍ਰੀ ਸੁਭਾਸ਼ ਬਰਾਲਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਸਮੇਂ ਗਿਆਨੀ ਆਗਿਆਪਾਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਰਾਮ ਨਗਰ ਜੀ ਵੱਲੋਂ ਅਰਦਾਸ ਕੀਤੀ ਗਈ | ਇਸ ਸਮੇਂ ਆਪਣੇ ਸੰਬੋਧਨ ਦੌਰਾਨ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਕਿਹਾ ਕਿ ਇਹ ਸਿਰਫ਼ ਇੱਕ ਨਿਰਮਾਣ ਕਾਰਜ ਨਹੀਂ, ਸਗੋਂ ਸਾਡੀ ਕੁਰਬਾਨੀਆਂ ਭਰੀ ਵਿਰਾਸਤ, ਵੀਰਤਾ ਅਤੇ ਬਲੀਦਾਨ ਦੀਆਂ ਅਮਰ ਗਾਥਾਵਾਂ ਨੂੰ ਸੰਭਾਲੀ ਰੱਖਣ ਦਾ ਇੱਕ ਪਵਿੱਤਰ ਯਤਨ ਹੈ | ਉਨ੍ਹਾਂ ਹੋਰ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੀਵਨ ਸਾਨੂੰ ਅਨਿਆਂ ਦੇ ਖ਼ਿਲਾਫ਼ ਡਟ ਕੇ ਖੜ੍ਹਨ, ਧਰਮ ਦੀ ਰੱਖਿਆ ਕਰਨ ਅਤੇ ਸਮਾਜ ਦੀ ਭਲਾਈ ਲਈ ਨਿਰੰਤਰ ਕੰਮ ਕਰਨ ਦੀ ਪੇ੍ਰਰਨਾ ਦਿੰਦਾ ਹੈ | ਇਹ ਬਣਨ ਵਾਲਾ ਚੌਂਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਦਿ੍ੜ੍ਹ ਵਿਸ਼ਵਾਸ, ਸਾਹਸ ਅਤੇ ਧਰਮ ਲਈ ਦਿੱਤੇ ਬਲੀਦਾਨ ਦੀ ਹਮੇਸ਼ਾ ਯਾਦ ਦਿਵਾਉਂਦਾ ਰਹੇਗਾ | ਨਰੇਸ਼ ਬਾਂਸਲ ਚੇਅਰਮੈਨ ਨਗਰ ਪਰਿਸ਼ਦ ਟੋਹਾਣਾ, ਟੋਹਾਣਾ ਮੰਡਲ ਪ੍ਰਧਾਨ ਰਮਨ ਮੜ੍ਹੀਆਂ, ਨਗਰ ਪਰਿਸ਼ਦ ਟੋਹਾਣਾ ਦੇ ਪਾਰਸ਼ਦਾਂ, ਸ਼ਹਿਰ ਦੇ ਮਾਣਯੋਗ ਨਾਗਰਿਕਾਂ ਅਤੇ ਪਾਰਟੀ ਦੇ ਸੀਨੀਅਰ ਵਰਕਰਾਂ ਦੀ ਪ੍ਰੇਰਣਾਦਾਇਕ ਹਾਜ਼ਰੀ ਵੀ ਰਹੀ | ਅੰਤ ਵਿੱਚ ਸਾਰੇ ਹਾਜ਼ਰੀਨ ਵੱਲੋਂ ਵੀਰ ਯੋਧਾ ਨੂੰ ਸ਼ਤ-ਸ਼ਤ ਨਮਨ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਤੁਰੰਤ ਬੰਦ ਕਰੇ ਹਰਿਆਣਾ ਸਰਕਾਰ- ਕੁਮਾਰੀ ਸ਼ੈਲਜਾ ਅਗਲੀ ਖ਼ਬਰ ਨੌਜਵਾਨਾਂ ਲਈ ਹੁਨਰ ਸਿਖਲਾਈ ਰੁਜ਼ਗਾਰ ਦੇ ਵਧੇਰੇ ਮੌਕੇ ਪ੍ਰਦਾਨ ਕਰੇਗੀ : ਨਵੀਨ ਜਿੰਦਲ
Ad Position 24