17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਟੋਹਾਣਾ ਸ਼ਹਿਰ ਵਿਚ ਨੌਜਵਾਨਾਂ ਦੀ ਦਹਿਸ਼ਤ ਕਾਰਨ ਲੋਕ ਪ੍ਰੇਸ਼ਾਨ- ਉੱਚੀ ਆਵਾਜ਼ ਵਾਲੇ ਮੋਟਰਸਾਈਕਲਾਂ ਨਾਲ ਮਚਾਉਂਦੇ ਹਨ ਹੜਦੁੰਗ

Ad Position 21
No active advertisement
ਅਜੀਤ ਡੈਸਕ 11-04-2026
ਟੋਹਾਣਾ, 10 ਅਪ੍ਰੈਲ (ਮਨਜੀਤ ਸਿੰਘ) - ਟੋਹਾਣਾ ਸ਼ਹਿਰ ਵਿਚ ਆਵਾਰਾ ਨੌਜਵਾਨਾਂ ਦੀ ਦਹਿਸ਼ਤ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਨਾਲ ਆਮ ਜਨਤਾ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਹਿਰ ਦੇ ਮਾਰਕੀਟ ਇਲਾਕਿਆਂ ਵਿਚ ਤੇਜ਼ ਰਫ਼ਤਾਰ ਨਾਲ ਬਾਈਕ ਚਲਾਉਣ ਅਤੇ ਉੱਚੀ ਆਵਾਜ਼ ਵਾਲੇ ਸਾਇਲੈਂਸਰਾਂ ਦੀ ਗੂੰਜ ਕਾਰਨ ਲੋਕਾਂ ਦੀ ਸ਼ਾਂਤੀ ਭੰਗ ਹੋ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਭਾਟੀਆ ਨਗਰ ਵਿਚ ਕੁਝ ਨੌਜਵਾਨ ਸ਼ਰਾਬ ਦੇ ਨਸ਼ੇ ਵਿਚ ਗਾਲੀ ਗਲੋਚ ਕਰਦੇ ਹੋਏ ਗਲੀਆਂ ਵਿਚ ਘੁੰਮਦੇ ਦੇਖੇ ਗਏ | ਇਸ ਘਟਨਾ ਨਾਲ ਇਲਾਕਾ ਵਾਸੀਆਂ ਵਿਚ ਡਰ ਅਤੇ ਨਾਰਾਜ਼ਗੀ ਦਾ ਮਾਹੌਲ ਬਣ ਗਿਆ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਨਾ ਸਿਰਫ਼ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਉਂਦੇ ਹਨ, ਸਗੋਂ ਤੇਜ਼ ਰਫ਼ਤਾਰ ਅਤੇ ਬੇਪਰਵਾਹ ਓਵਰਟੇਕਿੰਗ ਕਰਦੇ ਹੋਏ ਹੋਰ ਲੋਕਾਂ ਦੀ ਜਾਨ ਨੂੰ ਵੀ ਖ਼ਤਰੇ ਵਿਚ ਪਾ ਜਾਂਦੇ ਹਨ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਸਮੱਸਿਆ ਦੇ ਹੱਲ ਵਜੋਂ ਜਾਗਰੂਕ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਜਿਹੇ ਵਾਹਨਾਂ ਦੀਆਂ ਤਸਵੀਰਾਂ ਖਿੱਚ ਕੇ, ਨੰਬਰ ਪਲੇਟ ਸਾਫ਼ ਦਿਖਾਈ ਦੇਣ ਵਾਲੀ ਫੋਟੋ ਸਮੇਤ ਟਰੈਫਿਕ ਪੁਲਿਸ ਦੀ ਆਨਲਾਈਨ ਸ਼ਿਕਾਇਤ ਸਾਈਟ 'ਤੇ ਅਪਲੋਡ ਕਰਨ ਤਾਂ ਜੋ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ | ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਰਾਤ ਦੇ ਸਮੇਂ ਪੈਟਰੋਲਿੰਗ ਵਧਾਈ ਜਾਵੇ ਅਤੇ ਅਜਿਹੀਆਂ ਘਟਨਾਵਾਂ 'ਤੇ ਰੋਕ ਲਗਾਈ ਜਾਵੇ ਤਾਂ ਜੋ ਲੋਕਾਂ ਨੂੰ ਸੁੱਖ-ਸ਼ਾਂਤੀ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਅਵਨੀਤ ਸਿੰਘ ਮੌਂਟੂਸ਼ਾਹ ਵਲੋਂ ਦਿੱਲੀ ਕਮੇਟੀ ਪ੍ਰਧਾਨ ਕਾਲਕਾ ਨਾਲ ਮੁਲਾਕਾਤ ਕਈ ਪੰਥਕ ਮੁੱਦਿਆਂ ਸਮੇਤ ਦਿੱਲੀ ਗੁਰਦੁਆਰਾ... ਅਗਲੀ ਖ਼ਬਰ ਕਾਹਲੋਂ ਦੀ ਅਗਵਾਈ 'ਚ 'ਕੋਸ਼ਿਸ਼-ਏ-ਅਮਨ' ਦਾ ਵਫ਼ਦ ਇਰਾਨ ਦੇ ਰਾਜਦੂਤ ਡਾ. ਫਤਹਾਲੀ ਨੂੰ ਮਿਲਿਆ ਰਾਜਦੂਤ ਨੇ 'ਕੋਸ਼ਿਸ਼...
Ad Position 24