17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਅਵਨੀਤ ਸਿੰਘ ਮੌਂਟੂਸ਼ਾਹ ਵਲੋਂ ਦਿੱਲੀ ਕਮੇਟੀ ਪ੍ਰਧਾਨ ਕਾਲਕਾ ਨਾਲ ਮੁਲਾਕਾਤ ਕਈ ਪੰਥਕ ਮੁੱਦਿਆਂ ਸਮੇਤ ਦਿੱਲੀ ਗੁਰਦੁਆਰਾ ਚੋਣਾਂ ਬਾਰੇ ਕੀਤਾ ਵਿਚਾਰ ਵਟਾਂਦਰਾ

Ad Position 21
No active advertisement
ਅਜੀਤ ਡੈਸਕ 11-04-2026
ਨਵੀਂ ਦਿੱਲੀ,10 ਅਪ੍ਰੈਲ(ਜਗਤਾਰ ਸਿੰਘ)- ਦਿੱਲੀ ਗੁਰਦੁਆਰਾ ਚੋਣ ਹਲਕਾ ਤਿਲਕ ਨਗਰ ਤੋਂ ਸਾਬਕਾ ਦਿੱਲੀ ਕਮੇਟੀ ਮੈਂਬਰ ਗੁਰਬਚਨ ਸਿੰਘ ਮੌਂਟੂਸ਼ਾਹ (ਮਰਹੂਮ) ਦੇ ਸਪੁੱਤਰ ਅਵਨੀਤ ਸਿੰਘ ਮੌਂਟੂਸ਼ਾਹ ਵੱਲੋਂ ਪੰਥਕ ਵਿਚਾਰ ਵਟਾਂਦਰਾ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ¢ ਇਸ ਪ੍ਰੋਗਰਾਮ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਸੀਨੀਅਰ ਆਗੂ ਸੁਰਿੰਦਰਪਾਲ ਸਿੰਘ ਓਬਰਾਏ ਸਮੇਤ ਹੋਰਨਾ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ ¢ ਅਵਨੀਤ ਸਿੰਘ ਮੌਂਟੂਸ਼ਾਹ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਕਈ ਪੰਥਕ ਮੁੱਦਿਆਂ ਸਮੇਤ ਨੇੜਲੇ ਭਵਿੱਖ 'ਚ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਚੋਣਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ¢ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਮਰਹੂਮ ਪਿਤਾ ਗੁਰਬਖ਼ਸ਼ ਸਿੰਘ ਮੌਂਟੂਸ਼ਾਹ ਦੇ ਦਿੱਲੀ ਕਮੇਟੀ ਮੈਂਬਰ ਰਹਿਣ ਦੌਰਾਨ ਸੰਗਤਾਂ ਦੀ ਭਲਾਈ ਲਈ ਜਿਹੜੇ ਕਾਰਜ ਕੀਤੇ ਗਏ, ਇਲਾਕੇ ਦੀਆਂ ਸੰਗਤਾਂ ਉਨ੍ਹਾਂ ਨੂੰ ਅੱਜ ਵੀ ਯਾਦ ਕਰਦੀਆਂ ਹਨ ¢ ਇਸ ਮੌਕੇ ਕਾਲਕਾ ਨੇ ਵੀ ਮਰਹੂਮ ਗੁਰਬਖ਼ਸ਼ ਸਿੰਘ ਮੌਂਟੂਸ਼ਾਹ ਦੇ ਮੈਂਬਰੀ ਕਾਰਜਕਾਲ ਦੀ ਸ਼ਲਾਘਾ ਕੀਤੀ ¢ ਸੀਨੀਅਰ ਆਗੂ ਸੁਰਿੰਦਰਪਾਲ ਸਿੰਘ ਓਬਰਾਏ ਨੇ ਵੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਚੇਤਾ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਦੇ ਸਪੁੱਤਰ ਅਵਨੀਤ ਸਿੰਘ ਮੌਂਟੂਸ਼ਾਹ ਵੀ ਆਪਣੇ ਪਿਤਾ ਦੀ ਤਰਾਂ ਸੰਗਤਾਂ ਦੇ ਭਲਾਈ ਕਾਰਜਾਂ ਵਿਚ ਹਮੇਸ਼ਾ ਜੁਟੇ ਰਹਿੰਦੇ ਹਨ ¢
Ad Position 22
No active advertisement
ਪਿਛਲੀ ਖ਼ਬਰ ਕਾਹਲੋਂ ਦੀ ਅਗਵਾਈ 'ਚ 'ਕੋਸ਼ਿਸ਼-ਏ-ਅਮਨ' ਦਾ ਵਫ਼ਦ ਇਰਾਨ ਦੇ ਰਾਜਦੂਤ ਡਾ. ਫਤਹਾਲੀ ਨੂੰ ਮਿਲਿਆ ਰਾਜਦੂਤ ਨੇ 'ਕੋਸ਼ਿਸ਼... ਅਗਲੀ ਖ਼ਬਰ ਟੋਹਾਣਾ ਸ਼ਹਿਰ ਵਿਚ ਨੌਜਵਾਨਾਂ ਦੀ ਦਹਿਸ਼ਤ ਕਾਰਨ ਲੋਕ ਪ੍ਰੇਸ਼ਾਨ- ਉੱਚੀ ਆਵਾਜ਼ ਵਾਲੇ ਮੋਟਰਸਾਈਕਲਾਂ ਨਾਲ ਮਚਾਉਂਦੇ ਹਨ ਹ...
Ad Position 24