17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕਾਹਲੋਂ ਦੀ ਅਗਵਾਈ 'ਚ 'ਕੋਸ਼ਿਸ਼-ਏ-ਅਮਨ' ਦਾ ਵਫ਼ਦ ਇਰਾਨ ਦੇ ਰਾਜਦੂਤ ਡਾ. ਫਤਹਾਲੀ ਨੂੰ ਮਿਲਿਆ ਰਾਜਦੂਤ ਨੇ 'ਕੋਸ਼ਿਸ਼-ਏ-ਅਮਨ' ਦਾ ਕੀਤਾ ਧੰਨਵਾਦ

Ad Position 21
No active advertisement
ਅਜੀਤ ਡੈਸਕ 11-04-2026
ਨਵੀਂ ਦਿੱਲੀ,10 ਅਪ੍ਰੈਲ(ਜਗਤਾਰ ਸਿੰਘ)-ਸਮਾਜ ਸੇਵਾ ਤੇ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਸੰਸਥਾ 'ਕੋਸ਼ਿਸ਼-ਏ-ਅਮਨ' ਦੇ ਮੁਖੀ ਗੁਰਲਾਡ ਸਿੰਘ ਕਾਹਲੋਂ (ਸੁਪਰੀਮ ਕੋਰਟ ਵਿਚ 1984 ਮਾਮਲਿਆਂ ਦੇ ਪਟੀਸ਼ਨਰ) ਦੀ ਅਗਵਾਈ ਵਿਚ ਸੰਸਥਾ ਦੇ ਇੱਕ ਵਫ਼ਦ ਨੇ ਨਵੀਂ ਦਿੱਲੀ ਸਥਿਤ ਇਰਾਨ ਦੂਤਾਵਾਸ ਵਿਖੇ ਰਾਜਦੂਤ ਡਾ. ਮੁਹੰਮਦ ਫਤਹਾਲੀ ਨਾਲ ਮੁਲਾਕਾਤ ਕੀਤੀ ¢ ਵਫ਼ਦ ਵੱਲੋਂ ਇਰਾਨ ਦੇ ਲੋਕਾਂ ਨਾਲ ਇੱਕਜੁੱਟਤਾ ਪ੍ਰਗਟਾਈ ਗਈ ਅਤੇ ਮੌਜੂਦਾ ਸਮੇਂ ਚੱਲ ਰਹੇ ਸੰਘਰਸ਼ ਵਿਚ ਪ੍ਰਭਾਵਿਤ ਲੋਕਾਂ ਲਈ ਲਗਭਗ 6 ਲੱਖ ਰੁਪਏ ਦੀਆਂ ਦਵਾਈਆਂ ਦੇ ਰੂਪ ਵਿਚ ਮਨੁੱਖੀ ਸਹਾਇਤਾ ਪ੍ਰਦਾਨ ਕੀਤੀ ਗਈ ¢ ਵਫ਼ਦ ਵੱਲੋਂ ਇਰਾਨ ਦੇ ਸੁਪਰੀਮ ਆਗੂ ਆਯਤੁੱਲਾਹ ਅਲੀ ਖਾਮਨੇਈ ਸਮੇਤ ਹੋਰ ਸੀਨੀਅਰ ਆਗੂਆਂ ਅਤੇ ਨਿਰਦੋਸ਼ ਨਾਗਰਿਕਾਂ ਦੀ ਸ਼ਹਾਦਤ 'ਤੇ ਆਪਣੀਆਂ ਸੰਵੇਦਨਾਵਾਂ ਵੀ ਪ੍ਰਗਟ ਕੀਤੀਆਂ ¢ ਇਸ ਮੁਸ਼ਕਲ ਸਮੇਂ ਵਿਚ ਇਰਾਨ ਦੇ ਨਾਲ ਖੜੇ ਹੋਣ ਲਈ ਰਾਜਦੂਤ ਡਾ. ਮੁਹੰਮਦ ਫਤਹਾਲੀ ਨੇ 'ਕੋਸ਼ਿਸ਼-ਏ-ਅਮਨ' ਦਾ ਵਿਸ਼ੇਸ਼ ਧੰਨਵਾਦ ਕੀਤਾ ¢ ਇੱਥੇ ਦੱਸਣਯੋਗ ਹੈ ਕਿ ਗੁਰਲਾਡ ਸਿੰਘ ਕਾਹਲੋਂ ਵੱਲੋਂ ਪਿਛਲੇ ਮਹੀਨੇ ਵੀ ਇਰਾਨ ਦੇ ਰਾਜਦੂਤ ਨੂੰ 5 ਲੱਖ ਰੁਪਏ ਦੀ ਰਾਸ਼ੀ ਪ੍ਰਭਾਵਿਤਾਂ ਵਾਸਤੇ ਦਾਨ ਵੱਜੋ ਸੌਂਪੀ ਗਈ ਸੀ ¢ ਇਸ ਤੋਂ ਇਲਾਵਾ ਵਫ਼ਦ ਵੱਲੋਂ ਡਾ. ਆਗਾ ਮਜ਼ੀਦ ਹਕੀਮ ਇਲਾਹੀ ਅਤੇ ਡਾ. ਮੁਹੰਮਦ ਹੁਸੈਨ ਜ਼ਿਆਈਨੀਆ ਨਾਲ ਵੀ ਮੁਲਾਕਾਤ ਕਰਕੇ ਮਹੱਤਵਪੂਰਨ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ¢ ਇਸ ਵਫ਼ਦ ਵਿਚ ਪ੍ਰੋ. ਮੁਸ਼ਤਾਕ ਆਲਮ ਕਾਦਰੀ, ਪ੍ਰੋ. ਸੈਫ਼ ਚੌਧਰੀ, ਡਾ. ਮੁਮਤਾਜ਼ ਅਹਿਮਦ, ਡਾ. ਲਿਆਕਤ ਅਲੀ, ਡਾ.ਅਬਰਾਰ ਅਲੀ ਸ਼ਾਹ, ਡਾ. ਇਸ਼ਤਿਆਕ ਅਹਿਮਦ ਮਿਸਬਾਹ, ਅਮਨ ਜਾਖੜ, ਐਡਵੋਕੇਟ ਪੁਸ਼ਪਿੰਦਰ ਸਿੰਘ, ਐਡਵੋਕੇਟ ਅਮਨਦੀਪ ਸਿੰਘ, ਐਡਵੋਕੇਟ ਬਲਜੀਤ ਸਿੰਘ,ਐਡਵੋਕੇਟ ਗਜੇਂਦਰ ਸਿੰਘ,ਇੰਦਰਦੀਪ ਸਿੰਘ ਤੇ ਗੋਲਡੀ ਸਿੰਘ ਸ਼ਾਮਲ ਸਨ ¢ ਇੱਥੇ ਇਹ ਵੀ ਦੱਸਣਯੋਗ ਹੈ ਕਿ ਵਫ਼ਦ ਦੀ ਅਗਵਾਈ ਕਰਨ ਵਾਲੇ ਗੁਰਲਾਡ ਸਿੰਘ ਕਾਹਲੋਂ, ਗੁਰੂ ਨਾਨਕ ਸੋਸ਼ਲ ਮਿਸ਼ਨ ਦੇ ਪ੍ਰਧਾਨ ਵੀ ਹਨ ਜੋ ਲੰਮੇ ਸਮੇਂ ਤੋਂ ਸਿੱਖੀ ਪ੍ਰਚਾਰ ਪ੍ਰਸਾਰ ਦੇ ਅਹਿਮ ਉਪਰਾਲਿਆਂ ਨਾਲ ਜੁੜੀ ਹੋਈ ਹੈ ¢
Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘ ਰਿਹਾਈ ਮੁਹਿੰਮ ਨੂੰ ਤਾਰਪੀਡੋ ਕਰਨ ਵਾਲੇ ਕਾਲਕਾ ਹੁਣ ਕਿਵੇਂ ਆਸ ਕਰਦੇ ਹਨ ਕਿ ਉਨ੍ਹਾਂ ਨੂੰ ਪੰਥਕ ਇਕੱਠ ਵ... ਅਗਲੀ ਖ਼ਬਰ ਅਵਨੀਤ ਸਿੰਘ ਮੌਂਟੂਸ਼ਾਹ ਵਲੋਂ ਦਿੱਲੀ ਕਮੇਟੀ ਪ੍ਰਧਾਨ ਕਾਲਕਾ ਨਾਲ ਮੁਲਾਕਾਤ ਕਈ ਪੰਥਕ ਮੁੱਦਿਆਂ ਸਮੇਤ ਦਿੱਲੀ ਗੁਰਦੁਆਰਾ...
Ad Position 24