16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਐਸ. ਜੇ. ਪੀ. ਪੌਲੀਟੈਕਨਿਕ ਦੇ ਵਿਦਿਆਰਥੀਆਂ ਨੇ ਟੈਕਨੋਵਾ ਕਨਕਲੇਵ-2026 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਯਮੁਨਾਨਗਰ, 13 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਦੇ ਵਿਦਿਆਰਥੀਆਂ ਨੇ ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਵਲੋਂ ਕਰਵਾਏ ਟੈਕਨੋਵਾ ਕਨਕਲੇਵ-2026 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਪ੍ਰੋਗਰਾਮ 'ਚ ਕਈ ਤਰ੍ਹਾਂ ਦੇ ਤਕਨਾਲੋਜੀ ਅਤੇ ਨਵੀਨਤਾ-ਆਧਾਰਿਤ ਮੁਕਾਬਲੇ ਹੋਏ ਜਿਸ ਵਿਚ ਯਮੁਨਾਨਗਰ, ਜਗਾਧਰੀ ਤੇ ਆਸ-ਪਾਸ ਦੇ ਖੇਤਰਾਂ ਦੇ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਸੰਸਥਾ ਦੇ ਡਿਪਲੋਮਾ ਵਿਦਿਆਰਥੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ, ਜਿਨ੍ਹਾਂ ਨੇ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਪਛਾੜ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਇਸ ਦੌਰਾਨ ਰਾਧਿਕਾ ਅਗਰਵਾਲ ਅਤੇ ਨੰਦਨ ਗੁਲਾਟੀ (ਕੰਪਿਊਟਰ ਇੰਜੀਨੀਅਰਿੰਗ) ਨੇ ਟੈਕ ਕੁਇਜ਼ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਆਦਿ ਨਾਗਪਾਲ ਤੇ ਰਾਧਿਕਾ ਅਗਰਵਾਲ (ਕੰਪਿਊਟਰ ਇੰਜੀਨੀਅਰਿੰਗ) ਨੇ ਇਨੋਪਿਚ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਏ. ਆਈ. ਆਧਾਰਿਤ ਮੁਕਾਬਲਿਆਂ ਵਿਚ ਉਤਸਵ ਗਰੋਵਰ (ਕੰਪਿਊਟਰ ਇੰਜੀਨੀਅਰਿੰਗ) ਅਤੇ ਕਿ੍ਸ਼ ਯਾਦਵ (ਮਕੈਨੀਕਲ ਇੰਜੀਨੀਅਰਿੰਗ) ਨੇ ਏ. ਆਈ. ਬ੍ਰਾਂਡਵਰਸ ਵਿਚ ਪਹਿਲਾ ਸਥਾਨ ਅਤੇ ਏ. ਆਈ. ਪ੍ਰੋਂਪਟ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਇੰਜੀ. ਅਨਿਲ ਕੁਮਾਰ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਹਿਸਾਰ ਰੋਡ ਟੋਹਾਣਾ ਬ੍ਰਾਂਚ ਪੁਲ ਕੋਲ ਲਾਸ਼ ਬਰਾਮਦ, 72 ਘੰਟਿਆਂ ਲਈ ਪਛਾਣ ਵਾਸਤੇ ਰੱਖੀ ਅਗਲੀ ਖ਼ਬਰ ਕਣਕਾਂ ਦੀ ਮੁੱਕ ਗਈ ਰਾਖੀ×
Ad Position 24