16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਗੋਪਾਲ ਚੰਦ ਕੁੱਲਰੀਆਂ ਲਾਇਨਜ਼ ਕਲੱਬ ਰਤੀਆ ਸਿਟੀ ਦੇ ਪ੍ਰਧਾਨ ਚੁਣੇ

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਰਤੀਆ, 13 ਅਪ੍ਰੈਲ (ਬੇਅੰਤ ਕੌਰ ਮੰਡੇਰ)- ਲਾਇਨਜ਼ ਕਲੱਬ ਰਤੀਆ ਸਿਟੀ ਦੇ ਅਹੁਦੇਦਾਰਾਂ ਵਲੋਂ ਗੋਪਾਲ ਚੰਦ ਕੁੱਲਰੀਆਂ ਨੂੰ ਕਲੱਬ ਦਾ ਪ੍ਰਧਾਨ ਚੁਣਿਆ ਗਿਆ | ਕਲੱਬ ਦੀ ਮੀਟਿੰਗ ਮੈਂਬਰਾਂ ਦੀ ਹਾਜ਼ਰੀ 'ਚ ਹੋਈ, ਜਿਸ 'ਚ ਸਰਬਸੰਮਤੀ ਨਾਲ ਆਉਣ ਵਾਲੇ ਸਾਲ ਲਈ ਪ੍ਰਧਾਨ ਚੁਣਿਆ ਗਿਆ ਅਤੇ ਉਨ੍ਹਾਂ ਨੂੰ ਆਪਣੀ ਕਾਰਜਕਾਰੀ ਕਮੇਟੀ ਬਣਾਉਣ ਦਾ ਅਧਿਕਾਰ ਦਿੱਤਾ ਗਿਆ | ਇਸ ਅਧਿਕਾਰ ਦੀ ਵਰਤੋਂ ਕਰਦਿਆਂ ਉਨ੍ਹਾਂ ਲਾਇਨ ਸੁਖਚਰਨ ਦਾਸ ਅਰੋੜਾ ਨੂੰ ਸਕੱਤਰ ਅਤੇ ਲਾਇਨ ਐਮ.ਜੇ.ਐਫ. ਵਿਪਿਨ ਬਾਂਸਲ ਨੂੰ ਖ਼ਜ਼ਾਨਚੀ ਚੁਣਿਆ | ਮੈਂਬਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਹ ਆਉਣ ਵਾਲੇ ਸਾਲ 'ਚ ਸਮਾਜਿਕ ਕਾਰਜਾਂ 'ਚ ਸਰਗਰਮੀ ਨਾਲ ਹਿੱਸਾ ਲੈਂਦੇ ਰਹਿਣਗੇ ਅਤੇ ਨਵੇਂ ਮਾਪਦੰਡ ਸਥਾਪਤ ਕਰਨਗੇ | ਲਾਇਨ ਐਮ.ਜੇ.ਐਫ. ਗੋਪਾਲ ਚੰਦ ਕੁੱਲਰੀਆਂ ਨੇ ਕਿਹਾ ਕਿ ਲਾਇਨਿਸਟਿਕ ਸਾਲ 1 ਜੁਲਾਈ ਤੋਂ ਸ਼ੁਰੂ ਹੁੰਦਾ ਹੈ, ਜਿਸ ਲਈ ਬਾਕੀ ਅਹੁਦੇਦਾਰਾਂ ਦੀ ਨਿਯੁਕਤੀ ਜੂਨ ਮਹੀਨੇ 'ਚ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਕਮੇਟੀ ਵੱਲੋਂ ਲਾਏ ਗੁਰਮਤਿ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਲਈ 'ਖੰਡੇ ਬਾਟੇ ਦੀ ਪਾਹੁਲ' ਅਗਲੀ ਖ਼ਬਰ ਬਾਬਾ ਸਾਹਿਬ ਦੇ ਵਿਚਾਰ ਸਮਾਜ ਨੂੰ ਦਿਸ਼ਾ ਦੇ ਰਹੇ ਹਨ-ਡਾ. ਰਾਮ ਭਗਤ ਲੰਗਯਾਨ
Ad Position 24