16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਦਿੱਲੀ ਕਮੇਟੀ ਵੱਲੋਂ ਲਾਏ ਗੁਰਮਤਿ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਲਈ 'ਖੰਡੇ ਬਾਟੇ ਦੀ ਪਾਹੁਲ'

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਨਵੀਂ ਦਿੱਲੀ,13ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਗੁਰਮਤਿ ਕੈਂਪ ਵਿਚ ਵੱਡੀ ਗਿਣਤੀ 'ਚ ਸੰਗਤਾਂ ਨੇ ਖੰਡੇ ਬਾਟੇ ਦੀ ਪਾਹੁਲ ਲਈ¢ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦਿੱਲੀ ਕਮੇਟੀ ਨੇ ਪਿਛਲੇ ਸਮੇਂ ਤੋਂ ਸੰਗਤਾਂ ਨੂੰ ਪ੍ਰੇਰਿਤ ਕਰਨ ਲਈ ਇਹ ਮੁਹਿੰਮ ਚਲਾਈ ਸੀ ਜਿਸ ਦੇ ਸਦਕਾ ਖ਼ਾਲਸਾ ਸਾਜਣਾ ਦਿਵਸ ਦੇ ਮੌਕੇ 'ਤੇ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਗੁਰਮਤਿ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਖ਼ਾਲਸਾ ਸਰੂਪ ਹਾਸਲ ਕੀਤਾ ¢ ਉਨ੍ਹਾਂ ਕਿਹਾ ਕਿ 1699 ਦੀ ਵਿਸਾਖੀ ਨੂੰ ਸਾਹਿਬ ਏ ਕਮਾਲ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੰਮਿ੍ਤ ਛਕਾ ਕੇ ਖ਼ਾਲਸਾ ਪੰਥ ਦੀ ਸਾਜਣਾ ਕੀਤੀ ਸੀ ਤੇ ਉਸ ਮਗਰੋਂ ਖ਼ਾਲਸਾ ਪੰਥ ਨੇ ਸਮੁੱਚੀ ਦੁਨੀਆ ਵਿਚ ਆਪਣੀ ਨਿਆਰੀ ਹੀ ਪਛਾਣ ਬਣਾਈ ਹੈ ¢ ਉਹਨਾਂ ਕਿਹਾ ਕਿ ਪੰਜ ਕਕਾਰ ਧਾਰਨ ਕਰ ਕੇ ਮਨੁੱਖਤਾ ਦੀ ਸੇਵਾ ਕਰਨ ਵਾਲੀ ਇਹ ਦੁਨੀਆ ਦੀ ਪਹਿਲੀ ਕੌਮ ਹੈ ਜੋ ਸੰਕਟ ਵੇਲੇ ਹਰ ਮਨੁੱਖ ਦੀ ਮਦਦ ਵਾਸਤੇ ਪਹੁੰਚਦੀ ਹੈ ¢
Ad Position 22
No active advertisement
ਪਿਛਲੀ ਖ਼ਬਰ ਐਸੋਸੀਏਸ਼ਨ ਵਲੋਂ ਵਿਸਾਖੀ ਮੌਕੇ 'ਤੇ ਕੀਤਾ ਪ੍ਰੋਗਰਾਮ ਅਗਲੀ ਖ਼ਬਰ ਗੋਪਾਲ ਚੰਦ ਕੁੱਲਰੀਆਂ ਲਾਇਨਜ਼ ਕਲੱਬ ਰਤੀਆ ਸਿਟੀ ਦੇ ਪ੍ਰਧਾਨ ਚੁਣੇ
Ad Position 24