12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਪਿਸਤੌਲ ਤੇ ਕਾਰਤੂਸਾਂ ਸਮੇਤ 2 ਵਿਅਕਤੀ ਕੀਤੇ ਕਾਬੂ

Ad Position 21
repet_subhas-goyals [Copy P29]
ਅਜੀਤ ਡੈਸਕ 15-04-2026
ਨਵੀਂ ਦਿੱਲੀ, 14 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਕਿ ਜੋ ਕਈ ਅਪਰਾਧ ਦੇ ਮਾਮਲਿਆਂ ਵਿਚ ਸ਼ਾਮਿਲ ਸਨ | ਇਨ੍ਹਾਂ ਦੇ ਨਾਂਅ ਪ੍ਰਵੇਸ਼ ਉਰਫ਼ ਮੁਹੰਮਦ ਦਾਨਿਸ਼, ਜੋ ਕਿ ਯੂ.ਪੀ. ਦਾ ਰਹਿਣ ਵਾਲਾ ਹੈ | ਦੂਸਰੇ ਅਪਰਾਧੀ ਦਾ ਨਾਂਅ ਰਣਧੀਰ ਉਰਫ ਵਿਜੈ ਕੁਮਾਰ ਹੈ, ਜੋ ਬਿਹਾਰ ਦੇ ਮੁਜ਼ੱਫਰਪੁਰ ਦਾ ਰਹਿਣ ਵਾਲਾ ਹੈ | ਪ੍ਰਵੇਸ਼ ਦੇ ਕੋਲੋਂ ਪੁਲਿਸ ਨੇ ਇਕ ਸੈਮੀ ਆਟੋਮੈਟਿਕ ਪਿਸਤੌਲ, 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ ਜਦਕਿ ਰਣਧੀਰ ਕੋਲੋਂ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ | ਇਨ੍ਹਾਂ ਵਿਰੁੱਧ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਇਹ ਦੋਵੇਂ ਅਪਰਾਧੀ ਪਹਿਲਾਂ ਡਕੈਤੀ ਅਤੇ ਹਥਿਆਰ ਐਕਟ ਆਦਿ ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਹਨ | ਇਨ੍ਹਾਂ ਪ੍ਰਤੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਦਿੱਲੀ ਦੀ ਭਲਸਵਾ ਝੀਲ ਕੋਲ ਡਕੈਤੀ ਮਾਰਨ ਆ ਰਹੇ ਹਨ | ਪੁਲਿਸ ਨੇ ਮੌਕੇ 'ਤੇ ਆ ਕੇ ਇਨ੍ਹਾਂ ਨੂੰ ਕਾਬੂ ਕਰ ਲਿਆ | ਪੁਲਿਸ ਵਲੋਂ ਕੀਤੀ ਗਈ ਪੁੱਛ-ਪੜਤਾਲ ਵਿਚ ਪ੍ਰਵੇਸ਼ ਨੇ ਦੱਸਿਆ ਹੈ ਕਿ ਉਹ ਯੋਗੇਸ਼ ਉਰਫ਼ ਸਚਿਨ (ਅਲੀਗੜ੍ਹ) ਤੋਂ ਗ਼ੈਰ-ਕਾਨੂੰਨੀ ਹਥਿਆਰ ਖਰੀਦਦਾ ਸੀ | ਪਿਸਤੌਲ 30-35 ਹਜ਼ਾਰ ਤੇ ਦੇਸੀ ਕੱਟੇ 10 ਹਜ਼ਾਰ ਰੁਪਏ 'ਚ ਖਰੀਦਦਾ ਸੀ | ਉਸ ਨੇ ਇਹ ਵੀ ਦੱਸਿਆ ਕਿ ਖਰੀਦੇ ਗਏ ਹਥਿਆਰਾਂ ਨੂੰ ਉਹ ਨਰਿੰਦਰ ਗਰੁੱਪ ਦੇ ਸਹਿਯੋਗੀਆਂ ਨੂੰ ਸਪਲਾਈ ਕਰਦਾ ਸੀ ਅਤੇ ਉਹ ਇਨ੍ਹਾਂ ਹਥਿਆਰਾਂ ਦੀ ਵਰਤੋਂ ਦਿੱਲੀ ਵਿਚ ਡਕੈਤੀਆਂ ਅਤੇ ਹੋਰ ਅਪਰਾਧਾਂ ਵਿਚ ਕਰਦਾ ਸੀ | ਦੂਸਰਾ ਅਪਰਾਧੀ ਰਣਧੀਰ ਵੀ ਯੋਗੇਸ਼ ਤੋਂ ਹੀ ਹਥਿਆਰ ਖਰੀਦਦਾ ਸੀ |
Ad Position 22
No active advertisement
ਪਿਛਲੀ ਖ਼ਬਰ ਸਮਿਤੀ ਅਈਅਰ ਦੇ ਨਿ੍ਤ ਦੀ ਦਰਸ਼ਕਾਂ ਨੇ ਕੀਤੀ ਸ਼ਲਾਘਾ ਅਗਲੀ ਖ਼ਬਰ ਅਨੰਦ ਵਿਹਾਰ ਰੇਲਵੇ ਸਟੇਸ਼ਨ 'ਤੇ ਵੱਡੇ ਪੱਧਰ 'ਤੇ ਹੋਵੇਗਾ ਬਦਲਾਓ ਯਾਤਰੀਆਂ ਦੀਆਂ ਸਹੂਲਤਾਂ ਦਾ ਰੱਖਿਆ ਜਾਵੇਗਾ ਧਿਆਨ
Ad Position 24