08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਮਹਿਲਾ ਕਾਲਜ ਦੀਆਂ ਖਿਡਾਰਨਾਂ ਵਲੋਂ ਆਲ ਇੰਡੀਆ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 16-04-2026
ਸਿਰਸਾ, 15 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੀ ਟੀਮ ਨੇ ਆਲ ਇੰਡੀਆ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ | ਇਸ ਟੀਮ ਦੇ ਮੁੱਖ ਹਿੱਸੇ ਵਜੋਂ ਸਰਕਾਰੀ ਮਹਿਲਾ ਕਾਲਜ ਸਿਰਸਾ ਦੀਆਂ ਖਿਡਾਰਨਾਂ ਖੁਸ਼ਪ੍ਰੀਤ ਕੌਰ, ਅਰਸ਼ਦੀਪ ਕੌਰ ਅਤੇ ਸੀਮਾ ਰਾਣੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸੀਡੀਐਲਯੂ ਸਿਰਸਾ ਨੇ ਹਾਲ ਹੀ ਵਿੱਚ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਹਿਸਾਰ ਵਿਖੇ ਹੋਈ ਆਲ ਇੰਡੀਆ ਸਰਕਲ ਕਬੱਡੀ ਚੈਂਪੀਅਨਸ਼ਿਪ 2025-26 ਵਿੱਚ ਲਗਾਤਾਰ ਦੂਜਾ ਚਾਂਦੀ ਦਾ ਤਗਮਾ ਹਾਸਲ ਕੀਤਾ | ਕਾਲਜ ਦੇ ਬੁਲਾਰੇ ਡਾ. ਕਪਿਲ ਸੈਣੀ ਨੇ ਦੱਸਿਆ ਕਿ ਇਸ ਪ੍ਰਾਪਤੀ ਦੇ ਨਾਲ ਜਦੋਂ ਟੀਮ ਦੀ ਕਪਤਾਨ ਖੁਸ਼ਪ੍ਰੀਤ ਕੌਰ, ਉਪ-ਕਪਤਾਨ ਅਰਸ਼ਦੀਪ ਕੌਰ ਅਤੇ ਖਿਡਾਰਨ ਸੀਮਾ ਰਾਣੀ ਮਹਿਲਾ ਕਾਲਜ ਪਹੁੰਚੀਆਂ ਤਾਂ ਕਾਲਜ ਪਰਿਵਾਰ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ 'ਤੇ ਪਿ੍ੰਸੀਪਲ ਡਾ. ਸ਼ਤਰੂਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਉੱਚਤਮ ਪ੍ਰਾਪਤੀਆਂ ਪ੍ਰਾਪਤ ਕਰਨ ਅਤੇ ਜੀਵਨ ਵਿੱਚ ਨਿਰੰਤਰ ਤਰੱਕੀ ਕਰਨ ਲਈ ਪ੍ਰੇਰਿਤ ਕੀਤਾ | ਕਾਲਜ ਦੇ ਸਪੋਰਟਸ ਇੰਚਾਰਜ ਡਾ. ਪ੍ਰਦੀਪ ਕੁਮਾਰ ਅਤੇ ਸਹਾਇਕ ਪ੍ਰੋਫੈਸਰ (ਸਰੀਰਕ ਸਿੱਖਿਆ) ਰਾਜਿੰਦਰ ਸਿੰਘ ਨੇ ਵੀ ਖੁਸ਼ਪ੍ਰੀਤ ਕੌਰ, ਅਰਸ਼ਦੀਪ ਕੌਰ ਅਤੇ ਸੀਮਾ ਰਾਣੀ ਨੂੰ ਉਨ੍ਹਾਂ ਦੀ ਪ੍ਰਾਪਤੀ 'ਤੇ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਕਿਸਾਨ ਅÏਖੇ: ਸ਼ੈਲਜਾ ਅਗਲੀ ਖ਼ਬਰ ਦੋ ਪੰਚਾਇਤਾਂ ਦੀ ਸੁਚੱਜੀ ਪਹਿਲ : 50 ਵਿਦਿਆਰਥੀ ਸਕੂਲ ਬੱਸ 'ਤੇ ਪੁੱਜਿਆ ਕਰਨਗੇ 'ਸਰਕਾਰੀ' ਸਕੂਲ
Ad Position 24