08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਟੋਹਾਣਾ ਐਲ.ਆਈ.ਸੀ. ਸ਼ਾਖਾ ਵਿੱਚ ਹਵਨ ਯੱਗ ਕਰਵਾਇਆ

Ad Position 21
No active advertisement
ਅਜੀਤ ਡੈਸਕ 16-04-2026
ਟੋਹਾਣਾ, 15 ਅਪ੍ਰੈਲ (ਮਨਜੀਤ ਸਿੰਘ) - ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਮੌਕੇ 'ਤੇ ਬੀਤੇ ਦਿਨੀ ਐਲ.ਆਈ.ਸੀ. ਟੋਹਾਣਾ ਸ਼ਾਖਾ ਵਿੱਚ ਹਵਨ ਯੱਗ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਸ਼ਾਖਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਿਰਕਤ ਕਰਕੇ ਨਵੇਂ ਸਾਲ ਦੀ ਕਾਮਯਾਬੀ ਅਤੇ ਤਰੱਕੀ ਲਈ ਅਰਦਾਸ ਕੀਤੀ | ਹਵਨ ਯੱਗ ਵਿੱਚ ਟੋਹਾਣਾ ਸ਼ਾਖਾ ਦੇ ਮੈਨੇਜਰ ਸੰਜੀਵ ਗਰਗ, ਐਡੀਸ਼ਨਲ ਸ਼ਾਖਾ ਮੈਨੇਜਰ ਅਮਨਦੀਪ ਸਿੰਘ, ਵਿਕਾਸ ਅਧਿਕਾਰੀ ਰਣਧੀਰ ਮਲਾਨ, ਗੁਰਤੇਜ ਸੇਠੀ, ਵਿਨੋਦ ਗੋਇਲ, ਹਰਦੀਪ ਸਿੰਘ, ਨਵੀਨ ਸਿੰਘ, ਪ੍ਰਹਿਲਾਦ ਸਿੰਘ ਅਤੇ ਦਰਸ਼ਨ ਸਿੰਘ ਨਾਪਾ, ਸੀਨੀਅਰ ਅਧਿਕਾਰੀ ਭੀਮ ਭਾਟੀਆ, ਜੋਗਿੰਦਰ ਨੈਨ, ਵਿਨੋਦ ਜਾਂਗੜਾ, ਰਾਜੇਸ਼ ਨਾਗਪਾਲ, ਅਨਿਲ ਸ਼ਰਮਾ, ਰੋਸ਼ਨ ਸ਼ਰਮਾ, ਵਿਨੋਦ ਕੁਮਾਰ, ਰਾਜੇਸ਼ ਸਿੰਗਲਾ, ਸੰਜੀਵ ਦੁਆ, ਅਮਿਤ ਸ਼ਰਮਾ, ਅਰਚਿਤ ਕੁਮਾਰ, ਸੁਰਿੰਦਰ ਕੁਮਾਰ, ਅਮਰਜੀਤ ਭਾਕਰ, ਮਨਦੀਪ ਸਿੰਘ ਅਤੇ ਵਰਸ਼ਾ ਰਾਣੀ ਸਮੇਤ ਸ਼ਾਖਾ ਦੇ ਵਰਕਰ ਵੱਡੀ ਗਿਣਤੀ ਵੀ ਸ਼ਾਮਲ ਹੋਏ | ਸਭ ਨੇ ਮਿਲ ਕੇ ਹਵਨ ਯੱਗ ਵਿੱਚ ਸਮਗਰੀ ਪਾ ਕੇ ਨਵੇਂ ਵਿੱਤੀ ਸਾਲ ਲਈ ਚੰਗੇ ਕਾਰੋਬਾਰ ਅਤੇ ਉੱਨਤੀ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸ. ਕਰਮ ਸਿੰਘ ਗਰੇਵਾਲ ਪਬਲਿਕ ਸਕੂਲ ਵਿਖੇ ਵਿਸਾਖੀ ਅਤੇ ਅੰਬੇਡਕਰ ਜੈਅੰਤੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਈ ਗਈ ਅਗਲੀ ਖ਼ਬਰ ਕਾਂਗਰਸ ਦੀ ਸਦਭਾਵ ਯਾਤਰਾ ਦੇ ਹੋਣਗੇ ਸੁਖਦ ਨਤੀਜੇ : ਇੰਦਰਜੀਤ ਗੋਰਾਇਆ
Ad Position 24