08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਦੋ ਪੰਚਾਇਤਾਂ ਦੀ ਸੁਚੱਜੀ ਪਹਿਲ : 50 ਵਿਦਿਆਰਥੀ ਸਕੂਲ ਬੱਸ 'ਤੇ ਪੁੱਜਿਆ ਕਰਨਗੇ 'ਸਰਕਾਰੀ' ਸਕੂਲ

Ad Position 21
No active advertisement
ਮੱਟਦਾਦੂ ਵਿੱਚ ਸਕੂਲ ਬੱਸ ਸੇਵਾ ਦਾ ਆਗਾਜ਼ ਕਰਦੇ ਦੋਵੇਂ ਪਿੰਡਾਂ ਦੇ ਪੰਚਾਇਤੀ ਨੁਮਾਇੰਦੇ, ਪਿੰਡ ਵਾਸੀ, ਸਕੂਲ ਸਟਾਫ ਅਤੇ ਵਿਦਿਆਰਥੀ | <br/> 16-04-2026
ਡੱਬਵਾਲੀ, 15 ਅਪ੍ਰੈਲ (ਸ਼ਾਂਤ)-ਪੇਂਡੂ ਖੇਤਰ ਵਿੱਚ ਸਿੱਖਿਆ ਤੇ ਸੁਰੱਖਿਆ ਨੂੰ ਤਰਜੀਹ ਦਿੰਦੇ ਪਿੰਡ ਮਟਦਾਦੂ ਅਤੇ ਲੰਬੀ ਦੀਆਂ ਗਰਾਮ ਪੰਚਾਇਤਾਂ ਨੇ ਇੱਕ ਸ਼ਲਾਘਾਯੋਗ ਅਤੇ ਹਾਂ-ਪੱਖੀ ਕਦਮ ਪੁੱਟਿਆ ਹੈ | ਹੁਣ ਪਿੰਡ ਲੰਬੀ ਦੇ ਕਰੀਬ 50 ਵਿਦਿਆਰਥੀ ਅਤੇ ਵਿਦਿਆਰਥਣਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਟਦਾਦੂ ਵਿੱਚ ਸਕੂਲ ਬੱਸ ਜਰੀਏ ਪੜ੍ਹਨ ਜਾ ਸਕਣਗੇ | ਇਸ ਤੋਂ ਪਹਿਲਾਂ ਇਹ ਵਿਦਿਆਰਥੀ ਕਰੀਬ 6 ਕਿਲੋਮੀਟਰ ਦੀ ਦੁਰੀ ਪੈਦਲ ਜਾਂ ਹੋਰ ਸਾਧਨਾਂ ਰਾਹੀਂ ਤੈਅ ਕਰਕੇ ਸਕੂਲ ਪੁੱਜਦੇ ਸਨ | ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਇਨ੍ਹਾਂ ਬੱਚਿਆਂ ਦੀਆਂ ਦਿੱਕਤਾਂ ਅਤੇ ਸੁਰੱਖਿਆ ਦੇ ਮੱਦੇਨਜ਼ਰ ਦੋਵੇਂ ਗ੍ਰਾਮ ਪੰਚਾਇਤਾਂ, ਸਕੂਲ ਸਟਾਫ ਨੇ ਸਾਂਝੇ ਤੌਰ 'ਤੇ ਬੱਸ ਸੇਵਾ ਸ਼ੁਰੂ ਕਰਨ ਦਾ ਫੈਸਲਾ ਲਿਆ | ਇਹ ਸੇਵਾ ਠੇਕਾ ਆਧਾਰ 'ਤੇ ਚਲਾਈ ਜਾਵੇਗੀ ਅਤੇ ਇਸ ਦਾ ਖਰਚਾ ਗ੍ਰਾਮ ਪੰਚਾਇਤ ਮੱਟਦਾਦੂ, ਗ੍ਰਾਮ ਪੰਚਾਇਤ ਲੰਬੀ, ਸਕੂਲ ਪ੍ਰਬੰਧਨ ਅਤੇ ਸਟਾਫ ਵੱਲੋਂ ਸਾਂਝੇ ਤੌਰ 'ਤੇ ਚੁੱਕਿਆ ਜਾਵੇਗਾ |ਅੱਜ ਮਟਦਾਦੂ ਦੇ ਸਰਪੰਚ ਗਗਨਰਣਦੀਪ ਸਿੰਘ, ਲੰਬੀ ਦੇ ਸਰਪੰਚ ਰਾਜਵੀਰ ਸਿੰਘ ਪਨੇਚ ਅਤੇ ਸਕੂਲ ਦੇ ਪਿ੍ੰਸੀਪਲ ਹਵਾ ਸਿੰਘ ਦੀ ਮੌਜੂਦਗੀ ਵਿੱਚ ਬੱਸ ਸੇਵਾ ਦਾ ਰਸਮੀ ਆਗਾਜ਼ ਕੀਤਾ ਗਿਆ | ਇਸ ਮੌਕੇ ਸਰਪੰਚ ਪ੍ਰਤੀਨਿਧੀ ਰਣਦੀਪ ਸਿੰਘ ਮੱਟਦਾਦੂ ਨੇ ਦੱਸਿਆ ਕਿ ਗੁਆਂਢੀ ਪਿੰਡ ਲੰਬੀ ਤੋਂ ਵੱਡੀ ਗਿਣਤੀ ਵਿਦਿਆਰਥੀ ਮੱਟਦਾਦੂ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ ਲਈ ਆਉਂਦੇ ਹਨ | ਉਨ੍ਹਾਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਦਮ ਚੁੱਕਿਆ ਗਿਆ ਹੈ | ਪਿ੍ੰਸੀਪਲ ਨੇ ਦੋਵਾਂ ਪੰਚਾਇਤਾਂ ਦਾ ਵੱਡਮੁੱਲੇ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦਾ ਸਮਾਂ ਬਚੇਗਾ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਹੋਵੇਗੀ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ, ਅਧਿਆਪਕ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 9 ਮਾਮਲਿਆਂ ਵਿਚ ਸ਼ਾਮਿਲ ਦੋਸ਼ੀ ਚੜਿ੍ਹਆ ਪੁਲਿਸ ਅੜਿੱਕੇ <br/> ਅਗਲੀ ਖ਼ਬਰ ਪੁਲਿਸ ਨੇ ਚਲਾਈ ਰਾਤ ਨੂੰ ਡੋਮੀਨੇਸ਼ਨ ਮੁਹਿੰਮ
Ad Position 24