08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

9 ਮਾਮਲਿਆਂ ਵਿਚ ਸ਼ਾਮਿਲ ਦੋਸ਼ੀ ਚੜਿ੍ਹਆ ਪੁਲਿਸ ਅੜਿੱਕੇ <br/>

Ad Position 21
No active advertisement
ਅਜੀਤ ਡੈਸਕ 16-04-2026
ਨਵੀਂ ਦਿੱਲੀ, 15 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਈਸਟ ਜ਼ਿਲ੍ਹੇ ਦੇ ਥਾਣੇ ਦੀ ਪੁਲਿਸ ਨੇ ਇਕ ਸਰਗਰਮ ਲੁਟੇਰੇ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਕੋਲੋਂ ਪੁਲਿਸ ਨੇ ਇਕ ਬਟਨ ਵਾਲਾ ਚਾਕੂ ਅਤੇ ਚਾਰ ਝਪਟੇ ਹੋਏ ਮੋਬਾਈਲ ਬਰਾਮਦ ਕੀਤੇ ਹਨ | ਇਸ ਦੀ ਗਿ੍ਫ਼ਤਾਰੀ 'ਤੇ ਪੁਲਿਸ ਦੇ ਕਈ ਮਾਮਲੇ ਸੁਲਝੇ ਹਨ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੁਟੇਰਾ ਕਈ ਅਪਰਾਧਿਕ ਮਾਮਲਿਆਂ ਵਿਚ ਵੀ ਸ਼ਾਮਿਲ ਹੈ | ਪੁਲਿਸ ਨੂੰ ਮੋਬਾਈਲ ਦੀ ਝਪਟ ਤੇ ਹੋਰ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਰਕੇ ਪੁਲਿਸ ਨੇ ਬਾਈਕ ਰਾਹੀਂ ਗਸ਼ਤ ਵੀ ਸ਼ੁਰੂ ਕੀਤੀ ਅਤੇ ਇਹ ਟੀਮ ਇਲਾਕੇ ਵਿਚ ਪੂਰੀ ਤਰ੍ਹਾਂ ਨਾਲ ਨਜ਼ਰ ਰੱਖ ਰਹੀ ਸੀ | ਪੁਲਿਸ ਨੇ ਇਕ ਦਿਨ ਗਸ਼ਤ ਕਰਦੇ ਹੋਏ ਬਿਨਾਂ ਨੰਬਰ ਪਲੇਟ ਵਾਲਾ ਇਕ ਮੋਟਰਸਾਈਕਲ ਵੇਖਿਆ, ਜਿਸ 'ਤੇ ਦੋ ਵਿਅਕਤੀ ਸਵਾਰ ਸਨ | ਪੁਲਿਸ ਨੇ ਉਸ ਨੂੰ ਜਦੋਂ ਰੁਕਣ ਲਈ ਇਸ਼ਾਰਾ ਕੀਤਾ ਤਾਂ ਉਕਤ ਨੇ ਕਾਹਲੀ ਵਿਚ ਭੱਜਣ ਦੀ ਕੋਸ਼ਿਸ਼ ਕੀਤੀ | | ਪੁਲਿਸ ਨੇ ਵੀ ਚੁਸਤੀ ਨਾਲ ਇਸ ਦਾ ਪਿੱਛਾ ਕੀਤਾ ਤੇ ਥੋੜ੍ਹੀ ਹੀ ਦੂਰੀ 'ਤੇ ਲੁਟੇਰੇ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਦੋਵੇਂ ਮੋਟਰਸਾਈਕਲ ਸਵਾਰ ਡਿੱਗ ਗਏ | ਮੋਟਰਸਾਈਕਲ ਚਲਾਉਣ ਵਾਲਾ ਉਸੇ ਸਮੇਂ ਉੱਠ ਕੇ ਮੋਟਰਸਾਈਕਲ ਚਲਾ ਕੇ ਭੱਜਣ ਵਿਚ ਸਫਲ ਹੋ ਗਿਆ ਜਦਕਿ ਪੁਲਿਸ ਨੇ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੂੰ ਫੜ ਲਿਆ, ਜਿਸ ਦਾ ਨਾਂਅ ਮੁਹੰਮਦ ਹਮੀਰ (26) ਹੈ ਅਤੇ ਪਹਾੜਗੰਜ ਦਾ ਰਹਿਣ ਵਾਲਾ ਹੈ ਜੋ ਕਿ ਸੱਤਵੀਂ ਕਲਾਸ ਤੱਕ ਪੜਿ੍ਹਆ ਹੋਇਆ ਹੈ | ਮੁਹੰਮਦ ਹਮੀਰ 9 ਮਾਮਲਿਆਂ ਵਿਚ ਪਹਿਲਾਂ ਹੀ ਸ਼ਾਮਿਲ ਹੈ, ਜਿਨ੍ਹਾਂ ਵਿਚੋਂ ਪੁਲਿਸ ਨੇ 4 ਮਾਮਲੇ ਸੁਲਝਾ ਲਏ ਹਨ |

Ad Position 22
No active advertisement
ਪਿਛਲੀ ਖ਼ਬਰ 29 ਜੁਆਰੀਆਂ ਨੂੰ ਪੁਲਿਸ ਨੇ ਕੀਤਾ ਕਾਬੂ • 2432 ਸ਼ਰਾਬ ਦੇ ਕੁਆਰਟਰ ਤੇ 26,470 ਰੁਪਏ ਦੀ ਨਕਦੀ ਫੜੀ <br/> ਅਗਲੀ ਖ਼ਬਰ ਦੋ ਪੰਚਾਇਤਾਂ ਦੀ ਸੁਚੱਜੀ ਪਹਿਲ : 50 ਵਿਦਿਆਰਥੀ ਸਕੂਲ ਬੱਸ 'ਤੇ ਪੁੱਜਿਆ ਕਰਨਗੇ 'ਸਰਕਾਰੀ' ਸਕੂਲ
Ad Position 24