08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

29 ਜੁਆਰੀਆਂ ਨੂੰ ਪੁਲਿਸ ਨੇ ਕੀਤਾ ਕਾਬੂ • 2432 ਸ਼ਰਾਬ ਦੇ ਕੁਆਰਟਰ ਤੇ 26,470 ਰੁਪਏ ਦੀ ਨਕਦੀ ਫੜੀ <br/>

Ad Position 21
No active advertisement
ਅਜੀਤ ਡੈਸਕ 16-04-2026
ਨਵੀਂ ਦਿੱਲੀ, 15 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਬਾਹਰੀ ਜ਼ਿਲ੍ਹੇ ਦੀ ਪੁਲਿਸ ਨੇ ਅਪਰਾਧਾਂ ਨੂੰ ਰੋਕਣ ਲਈ ਆਪਣੇ ਅਧਿਕਾਰ ਖੇਤਰ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਪ੍ਰਤੀ ਇਕ ਵਿਸ਼ੇਸ਼ ਮੁਹਿੰਮ ਚਲਾਈ, ਜਿਸ ਲਈ ਕਈ ੱਵ 'ਵੱਖ ਟੀਮਾਂ ਬਣਾਈਆਂ ਗਈਆਂ, ਇਸ ਦੇ ਨਾਲ ਹੀ ਟੀਮਾਂ ਨੂੰ ਮੁਹਿੰਮ ਅਧੀਨ ਪੂਰੀ ਤਰ੍ਹਾਂ ਨਾਲ ਚੌਕਸ ਰਹਿਣ ਨੂੰ ਕਿਹਾ ਗਿਆ ਅਤੇ ਨਾਲ ਹੀ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖਣ ਲਈ ਵੀ ਕਿਹਾ ਗਿਆ | ਇਸ ਮੁਹਿੰਮ ਵਿਚ ਇਲਾਕਿਆਂ ਵਿਚ ਗਸ਼ਤ ਕਰਨ ਦਾ ਵੀ ਪ੍ਰੋਗਰਾਮ ਬਣਾਇਆ ਗਿਆ | ਇਸ ਦੌਰਾਨ ਪੁਲਿਸ ਦੀਆਂ ਟੀਮਾਂ ਨੇ ਜੂਏ ਦੀਆਂ ਗਤੀਵਿਧੀਆਂ ਦੇ ਪ੍ਰਤੀ 29 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਅਤੇ ਨਾਲ ਹੀ ਜੂਆ ਐਕਟ ਅਧੀਨ 18 ਮਾਮਲੇ ਦਰਜ ਕੀਤੇ | ਗਿ੍ਫ਼ਤਾਰ ਕੀਤੇ ਗਏ ਜੁਆਰੀਆਂ ਕੋਲੋਂ ਪੁਲਿਸ ਨੇ 26,470 ਰੁਪਏ ਦੀ ਨਕਦੀ ਵੀ ਫੜੀ | ਇਸ ਤੋਂ ਇਲਾਵਾ ਜੂਏ ਅਤੇ ਸੱਟੇਬਾਜ਼ੀ ਲਈ ਵਰਤਿਆ ਜਾ ਰਿਹਾ ਸਾਮਾਨ ਵੀ ਫੜਿਆ ਹੈ | ਮੁਹਿੰਮ ਦੌਰਾਨ ਪੁਲਿਸ ਨੇ ਆਬਕਾਰੀ ਐਕਟ ਅਧੀਨ 2432 ਸ਼ਰਾਬ ਦੇ ਕੁਆਰਟਰ ਵੀ ਫੜੇ ਹਨ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸੇ ਹੀ ਤਰ੍ਹਾਂ ਇਹ ਮੁਹਿੰਮ ਸਮੇਂ-ਸਮੇਂ 'ਤੇ ਚਲਾਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਡੀ.ਐਮ.ਆਰ.ਸੀ. ਨੇ ਬਲਿਊ ਲਾਈਨ ਮੈਟਰੋ ਸਟੇਸ਼ਨਾਂ ਅਤੇ ਪੁਰਾਣੀਆਂ ਰੇਲ ਗੱਡੀਆਂ ਦਾ ਕੀਤਾ ਨਵੀਨੀਕਰਨ <br/> ਅਗਲੀ ਖ਼ਬਰ 9 ਮਾਮਲਿਆਂ ਵਿਚ ਸ਼ਾਮਿਲ ਦੋਸ਼ੀ ਚੜਿ੍ਹਆ ਪੁਲਿਸ ਅੜਿੱਕੇ <br/>
Ad Position 24