16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਟੋਹਾਣਾ 'ਚ ਰਸੋਈ ਗੈਸ ਏਜੰਸੀ 'ਤੇ ਸੀ.ਐਮ. ਫਲਾਇੰਗ ਦਾ ਛਾਪਾ, ਖ਼ਾਮੀਆਂ ਮਿਲਣ 'ਤੇ ਸਟਾਕ ਸੀਲ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਟੋਹਾਣਾ, 18 ਅਪ੍ਰੈਲ (ਮਨਜੀਤ ਸਿੰਘ) - ਟੋਹਾਣਾ ਵਿੱਚ ਇੱਕ ਰਸੋਈ ਗੈੱਸ ਏਜੰਸੀ 'ਚ ਗੰਭੀਰ ਗੜਬੜੀਆਂ ਸਾਹਮਣੇ ਆਉਣ 'ਤੇ ਸੀ.ਐਮ. ਫਲਾਇੰਗ ਟੀਮ ਵੱਲੋਂ ਵੱਡੀ ਕਾਰਵਾਈ ਕੀਤੀ ਗਈ | ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਦੌਰਾਨ ਕਈ ਤਰੁੱਟੀਆਂ ਪਾਈਆਂ, ਜਿਸ ਦੇ ਚੱਲਦੇ ਗੈੱਸ ਸਟਾਕ ਨੂੰ ਤੁਰੰਤ ਪ੍ਰਭਾਵ ਨਾਲ ਸੀਲ ਕਰ ਦਿੱਤਾ ਗਿਆ | ਜਾਂਚ ਦੌਰਾਨ ਅਧਿਕਾਰੀਆਂ ਨੇ ਵੇਖਿਆ ਕਿ ਰਿਕਾਰਡ ਵਿੱਚ ਦਰਜ ਸਟਾਕ ਅਤੇ ਮੌਕੇ 'ਤੇ ਮੌਜੂਦ ਸਟਾਕ ਵਿੱਚ ਮੇਲ ਨਹੀਂ ਸੀ | ਇਸ ਤੋਂ ਇਲਾਵਾ ਗੈੱਸ ਸਪਲਾਈ ਨਾਲ ਜੁੜੇ ਵਾਹਨਾਂ ਦੀ ਜਾਂਚ ਦੌਰਾਨ ਵੀ ਕਈ ਗੜਬੜੀਆਂ ਸਾਹਮਣੇ ਆਈਆਂ | ਸਟਾਫ਼ ਵੱਲੋਂ ਰਿਕਾਰਡ ਸਹੀ ਤਰੀਕੇ ਨਾਲ ਨਾ ਰੱਖਣ ਨੂੰ ਵੀ ਕਾਰਵਾਈ ਦਾ ਮੁੱਖ ਕਾਰਨ ਦੱਸਿਆ ਗਿਆ ਹੈ | ਟੀਮ ਦੇ ਅਧਿਕਾਰੀਆਂ ਮੁਤਾਬਕ ਪੂਰੇ ਮਾਮਲੇ ਦੀ ਵਿਸਥਾਰਪੂਰਵਕ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਸਖ਼ਤ ਕਾਰਵਾਈ ਵੀ ਹੋ ਸਕਦੀ ਹੈ | ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜਦ ਤੱਕ ਸਾਰੀਆਂ ਖ਼ਾਮੀਆਂ ਦੂਰ ਨਹੀਂ ਕੀਤੀਆਂ ਜਾਂਦੀਆਂ, ਤਦ ਤੱਕ ਏਜੰਸੀ ਦੀ ਗੈੱਸ ਸਪਲਾਈ ਪ੍ਰਭਾਵਿਤ ਰਹੇਗੀ | ਇਸ ਕਾਰਵਾਈ ਦੇ ਕਾਰਨ ਇਲਾਕੇ ਦੇ ਲੋਕਾਂ ਨੂੰ ਕੁੱਝ ਸਮੇਂ ਲਈ ਰਸੋਈ ਗੈੱਸ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਧੀਰਜ ਬਣਾਈ ਰੱਖਣ ਅਤੇ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਬਾਰੇ ਤੁਰੰਤ ਸੂਚਿਤ ਕਰਨ | ਇਸ ਸਬੰਧੀ ਫੂਡ ਇੰਸਪੈਕਟਰ ਨਿਰਦੇਸ਼ ਪੂਨੀਆ ਨੇ ਦੱਸਿਆ ਕਿ ਮੌਕੇ 'ਤੇ ਏਜੰਸੀ ਸੰਚਾਲਕ ਹਵਾ ਸਿੰਘ ਮੌਜੂਦ ਸਨ | ਉਨ੍ਹਾਂ ਨੇ ਦੱਸਿਆ ਕਿ ਕੁੱਝ ਕਰਮਚਾਰੀ ਛੁੱਟੀ 'ਤੇ ਹੋਣ ਕਰਕੇ ਰਿਕਾਰਡ ਪੂਰਾ ਉਪਲਬਧ ਨਹੀਂ ਸੀ | ਏਜੰਸੀ ਸੰਚਾਲਕ ਹਵਾ ਸਿੰਘ ਦੇ ਮੁਤਾਬਕ, ਸ਼ਾਮ ਕਰੀਬ 6 ਵਜੇ ਟੀਮ ਆਈ ਸੀ ਅਤੇ ਉਸ ਵੇਲੇ ਜ਼ਿਆਦਾਤਰ ਸਟਾਫ਼ ਘਰ ਜਾ ਚੁੱਕਾ ਸੀ | ਉਨ੍ਹਾਂ ਨੇ ਇਹ ਵੀ ਕਿਹਾ ਕਿ ਏਜੰਸੀ ਦੇ ਇੱਕ ਕਰਮਚਾਰੀ ਵੱਲੋਂ ਹਾਲ ਹੀ 'ਚ ਆਤਮਹੱਤਿਆ ਕਰਨ ਕਾਰਨ ਦਫ਼ਤਰੀ ਕੰਮ ਪ੍ਰਭਾਵਿਤ ਹੋਇਆ, ਜਿਸ ਕਰਕੇ ਰਿਕਾਰਡ ਅਧੂਰਾ ਰਹਿ ਗਿਆ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਰੇਖਾ ਗੁਪਤਾ ਵਲੋਂ ਨਿਰਮਾਣ ਅਧੀਨ ਮੈਟਰੋ ਸਟੇਸ਼ਨ ਦਾ ਨਿਰੀਖਣ ਤੈਅ ਸਮਾਂ ਸੀਮਾ ਅੰਦਰ ਪ੍ਰਾਜੈਕਟ ਨੂੰ ਪੂਰ... ਅਗਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਸੰਤ ਨਿਸ਼ਚਲ ਸਿੰਘ ਦੇ ਜਨਮ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ
Ad Position 24