18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਭਾਰਤ ਨੇ ਦੁਨੀਆ ਨੂੰ ਪੋਲੋ ਦਾ ਤੋਹਫ਼ਾ ਦਿੱਤਾ : ਨਵੀਨ ਜਿੰਦਲ

Ad Position 21
No active advertisement
ਅਜੀਤ ਡੈਸਕ 21-04-2026
ਗੁਹਲਾ ਚੀਕਾ, 20 ਅਪ੍ਰੈਲ (ਓ.ਪੀ. ਸੈਣੀ)-ਸੰਸਦ ਮੈਂਬਰ ਨਵੀਨ ਜਿੰਦਲ ਦੀ ਅਗਵਾਈ ਹੇਠ, ਕੁਰੂਕਸ਼ੇਤਰ ਪੋਲੋ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਾਂਵਲਾ ਪੋਲੋ ਗਰਾਊਾਡ ਵਿਖੇ ਹੋਏ ਦੂਜੇ ਦਿਲਚਸਪ ਪੋਲੋ ਮੈਚ ਵਿੱਚ ਕੈਥਲ ਪੋਲੋ ਟੀਮ ਨੂੰ 9-7 ਨਾਲ ਹਰਾਇਆ | ਸੰਸਦ ਮੈਂਬਰ ਨਵੀਨ ਜਿੰਦਲ ਨੇ ਕੁਰੂਕਸ਼ੇਤਰ ਟੀਮ ਦੀ ਕਪਤਾਨੀ ਕੀਤੀ, ਛੇ ਗੋਲ ਕਰਕੇ ਟੀਮ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ | ਕੈਥਲ ਟੀਮ ਲਈ ਆਰਿਫ਼ ਖਾਨ ਨੇ ਜ਼ੋਰਦਾਰ ਕੋਸ਼ਿਸ਼ ਕੀਤੀ, ਤਿੰਨ ਗੋਲ ਕੀਤੇ | ਇਸ ਮੈਚ 'ਚ ਹੋਰ ਸਾਰੇ ਖਿਡਾਰੀਆਂ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ | ਮੈਚ ਵਿਚ, ਨਵੀਨ ਜਿੰਦਲ ਦੇ ਨਾਲ, ਮਹੇਸ ਸ਼ਰਮਾ ਅਤੇ ਕਿ੍ਸ਼ਨਾ ਇੰਕੀਆ ਨੇ ਕੁਰੂਕਸ਼ੇਤਰ ਟੀਮ ਲਈ ਸ਼ਾਨਦਾਰ ਖੇਡਿਆ, ਜਦੋਂ ਕਿ ਕਪਤਾਨ ਪ੍ਰਣਵ ਕਪੂਰ, ਅਕਸ਼ੈ ਮਲਿਕ ਅਤੇ ਆਰਿਫ਼ ਖਾਨ ਨੇ ਕੈਥਲ ਟੀਮ ਲਈ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ | ਸੱਤਾਰ ਅਲੀ ਨੇ ਮੈਚ ਲਈ ਅੰਪਾਇਰ ਵਜੋਂ ਸੇਵਾ ਨਿਭਾਈ | ਇਸ ਮੌਕੇ 'ਤੇ ਸੰਸਦ ਮੈਂਬਰ ਨਵੀਨ ਜਿੰਦਲ ਨੇ ਦਰਸ਼ਕਾਂ ਨੂੰ ਅਰਜਨਟੀਨਾ ਤੋਂ ਲਿਆਂਦੀ ਗਈ ਘੋੜੀ ਲੂਮੀਨਾਰੀਆ ਨਾਲ ਜਾਣੂ ਕਰਵਾਇਆ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ 'ਤੇ ਚਾਨਣਾ ਪਾਇਆ | ਮੈਚ ਦੌਰਾਨ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਜਿੰਦਲ ਨੇ ਕਿਹਾ ਕਿ ਪੋਲੋ ਭਾਰਤ ਵਲੋਂ ਦੁਨੀਆ ਨੂੰ ਦਿੱਤਾ ਗਿਆ ਇਕ ਇਤਿਹਾਸਕ ਅਤੇ ਸ਼ਾਨਦਾਰ ਤੋਹਫ਼ਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਦਾ ਮੁੱਖ ਉਦੇਸ਼ ਸਮਾਜ ਵਿੱਚ ਖੇਡਾਂ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ | ''ਫਿਟ ਇੰਡੀਆ-ਫਿਟ ਹਰਿਆਣਾ-ਫਿਟ ਕੁਰੂਕਸ਼ੇਤਰ'' ਦੇ ਵਾਅਦੇ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਦੇਸ ਅਤੇ ਰਾਜ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਸਕਾਰਾਤਮਿਕ ਮਾਹੌਲ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਸਾਡੇ ਖਿਡਾਰੀ ਅੰਤਰਰਾਸ਼ਟਰੀ ਪੱਧਰ 'ਤੇ ਦੇਸ ਅਤੇ ਰਾਜ ਦਾ ਨਾਮ ਰੌਸ਼ਨ ਕਰ ਰਹੇ ਹਨ | ਇਸ ਮੌਕੇ ਅਨਿਲ ਕੁਮਾਰ ਦੂਨ ਐੱਸ.ਡੀ.ਐਮ ਪਿਹੋਵਾ, ਸੁਭਾਸ਼ ਕਲਸਾਣਾ, ਤੁਸਾਰ ਸੈਣੀ, ਮੁੱਖ ਮੰਤਰੀ ਦੇ ਮੀਡੀਆ ਕੋਆਰਡੀਨੇਟਰ ਜਗਵਿੰਦਰ ਸਿੰਘ ਵਿਰਕ, ਨਵੀਨ ਜਿੰਦਲ ਫਾਊਾਡੇਸ਼ਨ ਦੇ ਮੀਤ ਪ੍ਰਧਾਨ ਡਾ. ਮਨੀਸ਼ ਮਿਸਰਾ, ਵਿਜੇ ਵੇਦਪਾਲ, ਰਵਿੰਦਰ ਸਾਂਗਵਾਨ, ਗੁਰਨਾਮ ਸਿੰਘ ਸੈਣੀ, ਸੈਣੀ ਸਭਾ ਕੁਰੂਕਸ਼ੇਤਰ ਦੇ ਪ੍ਰਧਾਨ ਵਿਸ਼ਾਲ ਸਿੰਘ ਸਿੰਘ, ਉਪਲ ਸਿੰਘ, ਵਿਸ਼ਾਲ ਸਿੰਘ, ਇਸ ਮੌਕੇ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਆਨਰੇਰੀ ਸਕੱਤਰ ਨਸੀਬ ਕੱਕੇੜੀ, ਹਰਮੇਸ਼ ਸਿੰਘ, ਨਵੀਨ ਬਾਂਸਲ, ਅਵਤਾਰ ਸਿੰਘ, ਕੁਲਦੀਪ ਸੈਣੀ ਕਲਾਲ ਮਾਜਰਾ, ਗੁਰਜੀਤ ਸਿੰਘ, ਅਮਿਤ ਰਾਣਾ, ਪ੍ਰਵੀਨ ਸ਼ਰਮਾ, ਪ੍ਰਦੀਪ ਬਦਨਾਰਾ, ਆਸਾ ਸ਼ਰਮਾ, ਕੈਥਲ ਦਫ਼ਤਰ ਇੰਚਾਰਜ ਰਵਿੰਦਰ ਧੀਮਾਨ, ਸੰਸਦੀ ਦਫ਼ਤਰ ਇੰਚਾਰਜ ਧਰਮਵੀਰ ਸਿੰਘ ਸਮੇਤ ਹਜ਼ਾਰਾਂ ਸਕੂਲੀ ਬੱਚੇ ਅਤੇ ਦਰਸ਼ਕ ਧਰਮਵੀਰ ਸਿੰਘ ਹਾਜ਼ਰ ਸਨ | ਪ੍ਰੋਗਰਾਮ ਦੇ ਅੰਤ 'ਚ ਜੇਤੂ ਟੀਮ ਨੂੰ ਪੋਲੋ ਮੈਚ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਰਾਹੀਂ, ਸੰਸਦ ਮੈਂਬਰ ਨਵੀਨ ਜਿੰਦਲ ਨੇ ਨੌਜਵਾਨਾਂ ਨੂੰ ਪੋਲੋ ਖੇਡ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਨਾਲ ਹੀ ਖੇਡ ਭਾਵਨਾ, ਸਕਾਰਾਤਮਿਕ ਊਰਜਾ, ਅਨੁਸ਼ਾਸਨ ਅਤੇ ਸਿਹਤ ਜਾਗਰੂਕਤਾ ਦਾ ਸੰਦੇਸ਼ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਸਮਾਧਾਨ ਕੈਂਪਾਂ ਦੌਰਾਨ ਪ੍ਰਾਪਤ ਹੋਣ ਵਾਲੀਆਂ ਸਮੱਸਿਆਵਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ : ਸਿਟੀ ਮੈਜਿਸਟ੍ਰੇਟ ਅਗਲੀ ਖ਼ਬਰ ਗੁਰਦੁਆਰਾ ਦਸਮੇਸ਼ ਦਰਬਾਰ ਇਗਤਪੁਰੀ (ਨਾਸਿਕ) ਵਿਖੇ ਨਵੇਂ ਦਰਬਾਰ ਹਾਲ ਦਾ ਨੀਂਹ ਪੱਥਰ ਸੰਤ ਬਾਬਾ ਸੁੱਖਾ ਸਿੰਘ ਨੇ ਰੱਖਿਆ...
Ad Position 24