ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਲੋਂ ਮਾਨਵਤਾ ਦੇ ਭਲੇ ਹਿੱਤ ਦੇਸ਼-ਵਿਦੇਸ਼ ਵਿਚ ਨਿਰੰਤਰ ਸੇਵਾਵਾਂ ਚੱਲ ਰਹੀਆਂ ਹਨ | ਸੰਪਰਦਾਇ ਦੇ ਪ੍ਰਬੰਧ ਅਧੀਨ ਨਾਸਿਕ ਤੋਂ ਮੁੰਬਈ ਹਾਈਵੇ ਉੱਪਰ ਇਗਾਤਪੁਰੀ ਵਿਖੇ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਮਹਾਨ ਗੁਰਮਤਿ ਸਮਾਗਮ ਹੋਇਆ | ਕਥਾਵਾਚਕ ਗਿਆਨੀ ਮੁਖਤਾਰ ਸਿੰਘ ਜਲੰਧਰ ਵਾਲੇ, ਕਵੀਸ਼ਰ ਗਿਆਨੀ ਕਰਤਾਰ ਸਿੰਘ ਕਿਰਤੀ ਸਭਰਾਵਾਂ ਅਤੇ ਹੋਰਾਂ ਨੇ ਸੰਗਤ ਨੂੰ ਹਰਿ ਜਸ ਸਰਵਣ ਕਰਾਇਆ | ਗਿਆਨੀ ਸਤਵਿੰਦਰ ਸਿੰਘ ਫਰਵਾਲੀ ਨੇ ਸਟੇਜ ਸੈਕਟਰੀ ਦੀ ਸੇਵਾ ਨਿਭਾਈ | ਅਰਦਾਸ ਉਪਰੰਤ ਸੰਪਰਦਾਇ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਗੁਰਦੁਆਰਾ ਦਸਮੇਸ਼ ਦਰਬਾਰ ਦੇ ਨਵੇਂ ਦਰਬਾਰ ਹਾਲ ਦਾ ਨੀਂਹ ਪੱਥਰ ਰੱਖਿਆ ਅਤੇ ਟੱਕ ਲਗਾ ਕੇ ਉਸਾਰੀ ਆਰੰਭ ਕਰਵਾਈ | ਆਰਕੀਟੈਕਟ ਸਦਾਨੰਦ ਨੇ ਦੱਸਿਆ ਕਿ ਇਥੇ ਤਿੰਨ ਮੰਜਿਲਾਂ ਇਮਾਰਤ ਉਸਾਰੀ ਜਾਵੇਗੀ ਤੇ ਇਸ ਨੂੰ ਬਣਾਉਣ ਲਈ ਲਗਪਗ 2 ਕਰੋੜ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ | ਇਸ ਮੌਕੇ ਬਾਬਾ ਰਣਜੀਤ ਸਿੰਘ ਮਨਮਾੜ ਵਾਲੇ, ਸੇਠ ਸਾਹਿਬ ਸਿੰਘ ਪ੍ਰਧਾਨ ਗੁਰਦੁਆਰਾ ਚਿਮਟਾਪਾੜਾ ਮੁੰਬਈ, ਰਣਜੀਤ ਸਿੰਘ ਅਨੰਦ ਟਰਾਂਸਪੋਰਟ, ਪ੍ਰਧਾਨ ਸੁਲੱਖਣ ਸਿੰਘ, ਰਣਜੀਤ ਸਿੰਘ ਪ੍ਰਧਾਨ ਗੁਰਦੁਆਰਾ ਖਾਲਸਾ ਦਰਬਾਰ ਪਲਾਵਾ, ਸ਼ੇਰੇ ਪੰਜਾਬ ਢਾਬਾ, ਤਰਲੋਕ ਸਿੰਘ ਸੈਕਟਰੀ ਗੁਰਦੁਆਰਾ ਗੁਰੂ ਨਾਨਕ ਸੱਚਖੰਡ ਸਭਾ ਕਲਮਬੋਲੀ, ਸੇਠ ਸੁੱਚਾ ਸਿੰਘ ਸੰਧੂ ਕਾਰਗੋ ਤਾਰਾਪੁਰ, ਸੇਠ ਤਜਿੰਦਰ ਸਿੰਘ ਵਾਹਿਗੁਰੂ ਟਰਾਂਸਪੋਰਟ ਤਾਰਾਪੁਰ, ਪ੍ਰਭਜੋਤ ਸਿੰਘ ਏ.ਬੀ.ਟੀ.ਸੀ. ਬੱਸ ਟਰਾਂਸਪੋਰਟ, ਨਿਰਵੈਰ ਸਿੰਘ ਮੁਲੰਡ, ਸੇਠ ਹਰਬੰਸ ਸਿੰਘ ਮੁੰਬਈ, ਪ੍ਰਭਜੋਤ ਸਿੰਘ ਅਕਾਲ ਟਰਾਂਸਪੋਰਟ, ਚਰਨਜੀਤ ਸਿੰਘ ਖਜਾਨਚੀ ਗੁਰਦੁਆਰਾ ਗੁਰਮੀਤ ਸਿੰਘ, ਇਕਬਾਲ ਸਿੰਘ ਰੰਧਾਵਾ ਬਿਰਲਾਪੁਰ, ਮਨਰਾਜ ਸਿੰਘ ਖਜਾਨਚੀ, ਸਤਨਾਮ ਸਿੰਘ ਬਾਜਵਾ ਨਿਰੋਲ, ਕਰਨ ਸਿੰਘ ਨਾਸਿਕ, ਅਜੀਤ ਸਿੰਘ ਘੋਟੀ (ਸਿੰਘ ਗੈਰਜ) ਕਈ ਸਹਿਯੋਗੀ ਸੱਜਣ ਸੰਗਤ ਵਿਚ ਹਾਜ਼ਰ ਸਨ |
ਗੁਰਦੁਆਰਾ ਦਸਮੇਸ਼ ਦਰਬਾਰ ਇਗਤਪੁਰੀ (ਨਾਸਿਕ) ਵਿਖੇ ਨਵੇਂ ਦਰਬਾਰ ਹਾਲ ਦਾ ਨੀਂਹ ਪੱਥਰ ਸੰਤ ਬਾਬਾ ਸੁੱਖਾ ਸਿੰਘ ਨੇ ਰੱਖਿਆ <br/>
ਨਵੇਂ ਦਰਬਾਰ ਹਾਲ ਦਾ ਨੀਂਹ ਪੱਥਰ ਰੱਖਣ ਮੌਕੇ ਅਰਦਾਸ ਦੌਰਾਨ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਤੇ ਹੋਰ ਸੰਗਤਾਂ | ਅਜੀਤ ਤਸਵੀਰ <br/>
21-04-2026