ਇਯਾਲੀ/ਥਰੀਕੇ, 20 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-'ਅਕਾਲੀ ਦਲ ਵਾਰਿਸ ਪੰਜਾਬ ਦੇ' ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਰਮਿਆਨ ਹੋਏ ਚੋਣ ਗੱਠਜੋੜ ਤੋਂ ਬਾਅਦ 'ਪੰਥਕ ਏਕਤਾ ਤਾਲਮੇਲ ਕਮੇਟੀ' ਦੇ ਸਰਬਸੰਮਤੀ ਨਾਲ ਥਾਪੇ ਗਏ ਕਨਵੀਨਰ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅੱਜ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਪਾਤਿਸ਼ਾਹੀ ਛੇਵੀਂ ਇਆਲੀ ਕਲਾਂ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਮਿਲੀ ਇਸ ਵੱਡੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ | ਇਸ ਮੌਕੇ ਕਨਵੀਨਰ ਵਿਧਾਇਕ ਇਯਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਉਹ ਅੱਜ ਨਵੀਂ ਮਿਲੀ ਜ਼ਿੰਮੇਵਾਰੀ ਲਈ ਛੇਵੇਂ ਪਾਤਿਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਤੇ ਇਸ ਜ਼ਿੰਮੇਵਾਰੀ ਨੂੰ ਸਾਰਿਆਂ ਦੇ ਸਹਿਯੋਗ ਨਾਲ ਪੂਰੀ ਤਨਦੇਹੀ ਨਾਲ ਅਸੀਂ ਇਮਾਨਦਾਰੀ ਨਾਲ ਨਿਭਾਉਣ ਲਈ ਅਰਦਾਸ ਬੇਨਤੀ ਕਰਨ ਲਈ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਣ ਲਈ ਆਏ ਹਨ | ਪੰਜਾਬ ਦੇ ਸਰਵਪੱਖੀ ਵਿਕਾਸ ਅਤੇ ਉਜਵਲ ਭਵਿੱਖ ਲਈ ਸਾਰੀਆਂ ਪੰਥਕ ਧਿਰਾਂ ਨੂੰ ਇਕ ਪਲੇਟਫ਼ਾਰਮ 'ਤੇ ਇਕੱਠੇ ਹੋਣਾ ਸਮੇਂ ਦੀ ਲੋੜ ਹੈ | ਇਸ ਮੌਕੇ ਦਰਬਾਰਾ ਸਿੰਘ, ਸੁਖਚੈਨ ਸਿੰਘ, ਨਰਿੰਦਰ ਸਿੰਘ ਨਿੰਦਾ ਨੰਬਰਦਾਰ, ਅਵਤਾਰ ਸਿੰਘ ਤਾਰਾ, ਦਲਜਿੰਦਰ ਸਿੰਘ, ਬਲਰਾਜ ਸਿੰਘ, ਦੀਪਇੰਦਰ ਸਿੰਘ, ਰਣਜੀਤ ਸਿੰਘ ਮਣੀਪੁਰੀਆ, ਰਵਿੰਦਰ ਸਿੰਘ ਰਵੀ, ਹਰਦੀਪ ਸਿੰਘ ਦੀਪਾ ਪਹਿਲਵਾਨ, ਘੋਨੀ ਇਆਲੀ, ਸਵਰਨ ਸਿੰਘ ਭੁੱਲਰ ਮਨਧੀਰ ਸਿੰਘ ਭੁੱਲਰ ਸਰਬ ਸਿੰਘ ਇਆਲੀ, ਚਰਨ ਸਿੰਘ ਫ਼ੌਜੀ, ਵੀਰ ਜੀ, ਅਰਸ਼ ਸਲੇਮਪੁਰਾ, ਸਰਪੰਚ ਜਗਜੀਤ ਸਿੰਘ ਭੋਲਾ ਦਾਖਾ, ਗੁਰਜੀਤ ਸਿੰਘ ਦਾਖਾ, ਗਗਨਦੀਪ ਸਿੰਘ ਬਸੈਮੀ, ਜੀਤ ਬਸੈਮੀ, ਗੁਰਦੀਪ ਸਿੰਘ ਭੱਠਾ ਧੂਹਾ, ਪੁਸ਼ਪਿੰਦਰ ਸਿੰਘ ਸਿੰਘ ਜੱਜੀ ਬੱਦੋਵਾਲ, ਜਥੇਦਾਰ ਅਜਮੇਰ ਸਿੰਘ ਰਤਨ, ਜ਼ਿਲ੍ਹਾ ਪਰਿਸ਼ਦ ਮੈਂਬਰ ਅਮਨਦੀਪ ਕੌਰ ਰੂਮੀ, ਸਾਬਕਾ ਸਰਪੰਚ ਰਸਪਾਲ ਸਿੰਘ ਪਾਲੀ ਰੂਮੀ, ਸ਼ਿੰਗਾਰਾ ਢੋਲਣ ਤੇ ਹੋਰ ਸਹਿਯੋਗੀ ਵੀ ਉਨ੍ਹਾਂ ਦੇ ਨਾਲ ਸਨ |
'ਪੰਥਕ ਏਕਤਾ ਤਾਲਮੇਲ ਕਮੇਟੀ' ਦੇ ਕਨਵੀਨਰ ਇਯਾਲੀ ਗੁਰਦੁਆਰਾ ਥੜ੍ਹਾ ਸਾਹਿਬ ਪਾਤਿਸ਼ਾਹੀ ਛੇਵੀਂ ਵਿਖੇ ਸਾਥੀਆਂ ਸਮੇਤ ਹੋਏ ਨਤਮਸਤਕ <br/>
'ਪੰਥਕ ਏਕਤਾ ਤਾਲਮੇਲ ਕਮੇਟੀ' ਦੇ ਕਨਵੀਨਰ ਮਨਪ੍ਰੀਤ ਸਿੰਘ ਇਯਾਲੀ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਥੜ੍ਹਾ ਸਾਹਿਬ ਪਾਤਿਸ਼ਾਹੀ ਛੇਵੀਂ ਵਿਖੇ ਨਤਮਸਤਕ ਹੋਣ ਮੌਕੇ | ਤਸਵੀਰ-ਮਨਜੀਤ ਸਿੰਘ ਦੁੱਗਰੀ<br/>
21-04-2026