18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਮੋਮੋਜ਼ ਖਾਣ ਨਾਲ 10 ਬੱਚਿਆਂ ਦੀ ਸਿਹਤ ਵਿਗੜੀ

Ad Position 21
No active advertisement
ਅਜੀਤ ਡੈਸਕ 22-04-2026
ਨਵੀਂ ਦਿੱਲੀ, 21 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਇਨ੍ਹਾਂ ਦਿਨਾਂ ਵਿਚ ਮੋਮੋਜ਼ ਖਾਣ ਦਾ ਲੋਕਾਂ ਵਿਚ ਬਹੁਤ ਜ਼ਿਆਦਾ ਪ੍ਰਚਲਨ ਹੋ ਗਿਆ ਹੈ | ਖ਼ਾਸ ਕਰਕੇ ਨੌਜਵਾਨ ਮੁੰਡੇ ਕੁੜੀਆਂ ਇਸ ਖਾਣੇ ਪ੍ਰਤੀ ਬਹੁਤ ਸ਼ੌਕੀਨ ਹੋ ਰਹੇ ਹਨ, ਜਿਸ ਕਰਕੇ ਹਰ ਇਲਾਕੇ ਦੇ ਗਲੀ-ਮੁਹੱਲਿਆਂ ਵਿਚ ਮੋਮੋਜ਼ ਵੇਚਣ ਵਾਲਿਆਂ ਦੀਆਂ ਦੁਕਾਨਾਂ ਖੁੱਲ੍ਹ ਚੁੱਕੀਆਂ ਹਨ | ਇਸ ਤੋਂ ਇਲਾਵਾ ਰੈਸਟੋਰੈਂਟਾਂ, ਹੋਟਲਾਂ, ਰੇਹੜੀਆਂ 'ਤੇ ਵੀ ਮੋਮੋਜ਼ ਵਿਕ ਰਹੇ ਹਨ | ਹਾਲਾਂਕਿ ਇਹ ਮੋਮੋਜ਼ ਸਿਹਤ ਲਈ ਬਹੁਤ ਹਾਨੀਕਾਰਕ ਹਨ ਪ੍ਰੰਤੂ ਫਿਰ ਵੀ ਲੋਕ ਖਾ ਰਹੇ ਹਨ | ਛੋਟੇ ਬੱਚੇ ਵੀ ਮੋਮੋਜ਼ ਖਾਣਾ ਬਹੁਤ ਪਸੰਦ ਕਰ ਰਹੇ ਹਨ | ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਖ਼ੁਦ ਮੋਮੋਜ਼ ਲਿਆ ਕੇ ਦੇ ਰਹੇ ਹਨ | ਦਿੱਲੀ ਦੇ ਪੜਪੜਗੰਜ ਦੇ ਇਲਾਕੇ ਵਿਚ ਮੋਮੋਜ਼ ਖਾਣ ਨਾਲ 10 ਤੋਂ ਜ਼ਿਆਦਾ ਬੱਚੇ ਬਿਮਾਰ ਹੋ ਗਏ ਹਨ | ਇਨ੍ਹਾਂ ਨੂੰ ਉਲਟੀਆਂ, ਪੇਟ ਦਰਦ ਅਤੇ ਬੇਚੈਨੀ ਦੀ ਸ਼ਿਕਾਇਤ ਹੋਈ ਹੈ | ਇਨ੍ਹਾਂ ਬੱਚਿਆਂ ਵਿਚੋਂ ਕੁਝ ਨੂੰ ਇਲਾਜ ਲਈ ਹਸਪਤਾਲ ਵੀ ਦਾਖ਼ਲ ਕਰਾਉਣਾ ਪੈ ਰਿਹਾ ਹੈ | ਇਸ ਤੋਂ ਇਲਾਵਾ ਮੋਮੋਜ਼ ਖਾਣ ਨਾਲ ਸਿਹਤ ਖ਼ਰਾਬ ਦੀਆਂ ਹੋਰ ਕਈ ਸ਼ਿਕਾਇਤਾਂ ਹਨ ਪ੍ਰੰਤੂ ਨਗਰ ਨਿਗਮ ਐਨ.ਡੀ.ਐਮ.ਜੀ. ਅਤੇ ਦਿੱਲੀ ਸਰਕਾਰ ਦਾ ਸਿਹਤ ਵਿਭਾਗ ਚੁੱਪ ਹੈ | ਮੋਮੋਜ਼ ਖਾਣ ਪ੍ਰਤੀ ਕਈ ਵਾਰ ਡਾਕਟਰਾਂ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਮੋਮੋਜ਼ ਮੈਦੇ ਨਾਲ ਉਬਾਲ ਕੇ ਬਣਦਾ ਹੈ ਜੋ ਕਿ ਸਿਹਤ ਲਈ ਠੀਕ ਨਹੀਂ ਪ੍ਰੰਤੂ ਫਿਰ ਵੀ ਲੋਕ ਆਪਣੇ ਜੀਭ ਦੇ ਸੁਆਦ ਲਈ ਖ਼ੂਬ ਖਾ ਰਹੇ ਹਨ | ਸਮਾਜ ਕਲਿਆਣ ਵਿਕਾਸ ਮੰਚ ਦਿੱਲੀ ਦੇ ਪ੍ਰਧਾਨ ਅਸ਼ੋਕ ਸੱਭਰਵਾਲ ਦਾ ਕਹਿਣਾ ਹੈ ਕਿ ਖ਼ਾਸ ਕਰਕੇ ਨਗਰ ਨਿਗਮ ਅਤੇ ਦਿੱਲੀ ਸਰਕਾਰ ਨੂੰ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਕਾਰਵਾਈ ਕਰਨੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਗੱਡੀਆਂ ਚੋਰੀ ਕਰਨ ਵਾਲਾ ਪੁਲਿਸ ਵਲੋਂ ਕਾਬੂ ਅਗਲੀ ਖ਼ਬਰ ਲੂ ਪ੍ਰਤੀ ਦਿੱਲੀ ਦੇ ਹਸਪਤਾਲਾਂ ਨੇ ਕੀਤੀਆਂ ਤਿਆਰੀਆਂ
Ad Position 24