18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਗੱਡੀਆਂ ਚੋਰੀ ਕਰਨ ਵਾਲਾ ਪੁਲਿਸ ਵਲੋਂ ਕਾਬੂ

Ad Position 21
No active advertisement
ਅਜੀਤ ਡੈਸਕ 22-04-2026
ਨਵੀਂ ਦਿੱਲੀ, 21 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਸਾਊਥ ਵੈਸਟ ਜ਼ਿਲ੍ਹੇ ਦੀ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਚੋਰ ਨੂੰ ਗਿ੍ਫ਼ਤਾਰ ਕੀਤਾ ਅਤੇ ਇਸ ਦੀ ਗਿ੍ਫ਼ਤਾਰੀ 'ਤੇ ਪੁਲਿਸ ਦੇ 3 ਮਾਮਲੇ ਸੁਲਝ ਗਏ ਹਨ | ਇਸ ਕੋਲੋਂ ਪੁਲਿਸ ਨੇ ਚੋਰੀ ਕੀਤਾ ਟਰੱਕ ਬਰਾਮਦ ਕੀਤਾ ਹੈ ਜਿਸ ਦੇ ਅਜੇ ਬਾਡੀ ਲੱਗਣੀ ਬਕਾਇਆ ਸੀ ਪ੍ਰੰਤੂ ਇਸ ਨੇ ਬਿਨਾਂ ਬਾਡੀ ਵਾਲੇ ਟਰੱਕ ਦੀ ਚੋਰੀ ਕਰ ਲਈ | ਇਸ ਚੋਰ ਦਾ ਨਾਂਅ ਬਿਤਨ (33) ਹੈ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ | ਪੁਲਿਸ ਦੀ ਟੀਮ ਨੇ ਸੀ.ਸੀ.ਟੀ.ਵੀ. ਦੀ ਫੁਟੇਜ, ਗੁਪਤ ਸੂਚਨਾ ਅਤੇ ਤਕਨੀਕੀ ਵਿਸ਼ਲੇਸ਼ਣ ਦੀ ਵਰਤੋਂ ਕਰਕੇ ਇਸ ਨੂੰ ਗਿ੍ਫ਼ਤਾਰ ਕੀਤਾ | ਪੁਲਿਸ ਆਪਣੀ ਕਾਰਵਾਈ ਕਰ ਹੀ ਰਹੀ ਸੀ ਕਿ ਇਨ੍ਹਾਂ ਨੂੰ ਇਕ ਗੁਪਤ ਸੂਚਨਾ ਇਸ ਚੋਰੀ ਬਾਰੇ ਮਿਲੀ ਕਿ ਚੋਰੀ ਕੀਤਾ ਗਿਆ ਟਰੱਕ ਸਾਗਰਪੁਰ ਦੇ ਇਲਾਕੇ ਵਿਚ ਖੜ੍ਹਾ ਹੈ | ਪੁਲਿਸ ਨੇ ਉੱਥੇ ਜਾ ਕੇ ਟਰੱਕ ਅਤੇ ਬਿਤਨ ਨੂੰ ਫੜ ਲਿਆ | ਇਹ 5ਵੀਂ ਪਾਸ ਹੈ ਅਤੇ ਪਹਿਲਾਂ ਬਸ ਡਰਾਈਵਰ ਸੀ | ਆਪਣੇ ਦੋਸਤ ਨਾਲ ਮਿਲ ਕੇ ਫਿਰ ਗੱਡੀਆਂ ਦੀ ਚੋਰੀ ਕਰਨ ਲੱਗ ਪਿਆ | ਪੁਲਿਸ ਦੇ ਕੋਲ ਬਿਤਨ ਨੇ ਕੀਤੀ ਚੋਰੀ ਸਵੀਕਾਰ ਕਰ ਲਈ ਹੈ |
Ad Position 22
No active advertisement
ਪਿਛਲੀ ਖ਼ਬਰ ਤਰੁਣ ਮਿੱਤਰ ਪ੍ਰੀਸ਼ਦ ਨੇ ਲੋੜਵੰਦ ਤੇ ਗਰੀਬ ਵਿਦਿਆਰਥੀਆਂ ਨੂੰ ਲੋੜੀਂਦਾ ਸਾਮਾਨ ਵੰਡਿਆ ਅਗਲੀ ਖ਼ਬਰ ਮੋਮੋਜ਼ ਖਾਣ ਨਾਲ 10 ਬੱਚਿਆਂ ਦੀ ਸਿਹਤ ਵਿਗੜੀ
Ad Position 24