18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਤਰੁਣ ਮਿੱਤਰ ਪ੍ਰੀਸ਼ਦ ਨੇ ਲੋੜਵੰਦ ਤੇ ਗਰੀਬ ਵਿਦਿਆਰਥੀਆਂ ਨੂੰ ਲੋੜੀਂਦਾ ਸਾਮਾਨ ਵੰਡਿਆ

Ad Position 21
No active advertisement
ਅਜੀਤ ਡੈਸਕ 22-04-2026
ਨਵੀਂ ਦਿੱਲੀ, 21 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਸਮਾਜ ਸੇਵੀ ਸੰਸਥਾ ਤਰੁਣ ਮਿੱਤਰ ਪ੍ਰੀਸ਼ਦ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਕਰਨ ਵਿਚ ਜੁਟੀ ਹੋਈ ਹੈ | ਇਸ ਵਲੋਂ ਦਿੱਲੀ ਦੇ ਪਿਆਰੇ ਲਾਲ ਭਵਨ ਵਿਖੇ ਇਕ ਸਮਾਰੋਹ ਕੀਤਾ ਗਿਆ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਨਿਗਮ ਕੌਂਸਲਰ ਪੰਕਜ ਲੂਥਰਾ ਨੇ ਆਪਣੇ ਕਰ-ਕਮਲਾਂ ਨਾਲ ਕੀਤਾ | ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਸੰਸਥਾ ਪਿਛਲੇ 51 ਸਾਲਾਂ ਤੋਂ ਸਮਾਜ ਸੇਵਾ ਕਰਦੀ ਆ ਰਹੀ ਹੈ ਅਤੇ ਲੋੜਵੰਦ ਤੇ ਗਰੀਬ ਵਿਦਿਆਰਥੀਆਂ ਅਤੇ ਅਪੰਗ ਵਿਦਿਆਰਥੀਆਂ ਦੀ ਜਿਸ ਤਰ੍ਹਾਂ ਮਦਦ ਕਰ ਰਹੀ ਹੈ ਉਹ ਸ਼ਲਾਘਾਯੋਗ ਹੈ | ਇਸ ਮੌਕੇ ਕਾਫੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਵਜ਼ੀਫੇ, ਸਕੂਲ ਬੈਗ, ਸਟੇਸ਼ਨਰੀ, ਸਹਾਇਕ ਪਾਠ-ਪੁਸਤਕਾਂ ਤੇ ਹੋਰ ਸਾਮਾਨ ਦਿੱਤਾ ਗਿਆ | ਇਸ ਕਾਰਜ ਦੇ ਲਈ ਜੇ.ਪੀ.ਐਚ., ਧਰਮਪਾਲ ਸਤਿਆਪਾਲ ਚੈਰੀਟੇਬਲ ਟਰੱਸਟ, ਪੂਜਾ ਪਿ੍ਅੰਕਾ ਤੇ ਸੁਧਾ ਗੁਪਤਾ ਪਰਿਵਾਰ, ਨਵੀਨ ਅਨੰਦ ਪ੍ਰਕਾਸ਼ ਨੇ ਹਰ ਪੱਖ ਤੋਂ ਪ੍ਰੀਸ਼ਦ ਨੂੰ ਸਹਿਯੋਗ ਦਿੱਤਾ | ਇਸੇ ਪ੍ਰੋਗਰਾਮ ਵਿਚ 125 ਵਿਦਿਆਰਥੀਆਂ ਨੂੰ 3 ਲੱਖ ਰੁਪਏ ਦੇ ਵਜ਼ੀਫੇ ਵੀ ਦਿੱਤੇ ਗਏ | ਪ੍ਰੀਸ਼ਦ ਜਨਰਲ ਸਕੱਤਰ ਮਨੋਜ ਕੁਮਾਰ ਜੈਨ ਨੇ ਕਿਹਾ ਕਿ ਸੰਸਥਾ ਸਮੇਂ-ਸਮੇਂ 'ਤੇ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਅਤੇ ਅੱਗੋਂ ਵੀ ਅਜਿਹੇ ਪ੍ਰੋਗਰਾਮ ਲਗਾਤਾਰ ਚਲਦੇ ਰਹਿਣਗੇ | ਇਸ ਮੌਕੇ ਪ੍ਰਸਿੱਧ ਜਾਦੂਗਰ ਰਾਜ ਕੁਮਾਰ ਦੀ ਟੀਮ ਦੁਆਰਾ ਮੈਜਿਕ ਸ਼ੋਅ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਪ੍ਰੀਸ਼ਦ ਦੇ ਪ੍ਰਧਾਨ ਅਸ਼ੋਕ ਜੈਨ, ਪ੍ਰਵੀਨ ਜੈਨ, ਅਲੋਕ ਜੈਨ, ਰਾਮ ਕਿਸ਼ੋਰ ਸ਼ਰਮਾ, ਰਵਿੰਦਰ ਕੁਮਾਰ ਜੈਨ, ਰਾਮ ਅਵਤਾਰ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਧਰਤੀ ਦੀ ਰੱਖਿਆ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ-ਸੰਤ ਰਾਜਿੰਦਰ ਸਿੰਘ ਅਗਲੀ ਖ਼ਬਰ ਗੱਡੀਆਂ ਚੋਰੀ ਕਰਨ ਵਾਲਾ ਪੁਲਿਸ ਵਲੋਂ ਕਾਬੂ
Ad Position 24