ਨਵੀਂ ਦਿੱਲੀ, 21 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਸਾਰੇ ਸੰਸਾਧਨਾਂ ਦਾ ਉਪਯੋਗ ਕਰਕੇ ਦੇ ਪ੍ਰਤੀ ਸਾਨੂੰ ਅਹਿੰਸਾ ਦਾ ਰਿਸ਼ਤਾ ਅਪਣਾਉਣਾ ਹੋਵੇਗਾ | ਜਿਸ ਵਿਚ ਸਾਨੂੰ ਇਸ ਪਿ੍ਥਵੀ 'ਤੇ ਰਹਿਣ ਵਾਲੇ ਸਾਰੇ ਜੀਵਾਂ ਅਤੇ ਪ੍ਰਕ੍ਰਿਤਕ ਸੰਸਾਧਨਾਂ ਨਾਲ ਪ੍ਰੇਮ ਪੂਰਵਕ ਵਿਵਹਾਰ ਸ਼ਾਮਿਲ ਹੈ ਅਤੇ ਇਸ ਵਿਚ ਇਨਸਾਨਾਂ ਤੋਂ ਲੈ ਕੇ ਜਾਨਵਰ ਤੇ ਪੌਦੇ ਤੱਕ ਸ਼ਾਮਿਲ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਰਾਜਿੰਦਰ ਸਿੰਘ ਨੇ ਪ੍ਰਵਚਨ ਕਰਦਿਆਂ ਕੀਤਾ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਸਾਰੇ ਲੋਕ ਇਕ ਪਰਿਵਾਰ ਦੇ ਮੈਂਬਰ ਹਾਂ, ਇਸ ਕਰਕੇ ਸਾਨੂੰ ਅਜਿਹੇ ਕੰਮ ਕਰਨੇ ਚਾਹੀਦੇ ਹਨ, ਜਿਸ ਵਿਚ ਸਾਨੂੰ ਇਕ ਦੂਜੇ ਦੀ ਮਦਦ ਕਰਦੇ ਹੋਏ ਪ੍ਰੇਮ ਅਤੇ ਸ਼ਾਂਤੀ ਦੇ ਨਾਲ ਜੀਉਣਾ ਚਾਹੀਦਾ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਦੂਸਰਿਆਂ ਦੀ ਸੇਵਾ ਕਰਨਾ ਤੇ ਮਿਲ ਜੁਲ ਕਿ ਰਹਿਣਾ ਹੀ ਅਧਿਆਤਮਿਕਤਾ ਦਾ ਇਕ ਹਿੱਸਾ ਹੈ ਅਤੇ ਪਿ੍ਥਵੀ ਦੀ ਰੱਖਿਆ ਕਰਨਾ ਸਾਡੀ ਸਭ ਦੀ ਜ਼ੰਮਵਾਰੀ ਹੈ |